ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਵਿੱਚ ਬੀਤੇ ਦਿਨ ਚਾਰ ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਪੰਜਾਬ ਦੇ ਵਿੱਚੋਂ ਸਾਲਾਨਾ ਹਜ਼ਾਰਾਂ ਬੱਚੇ ਲਾਪਤਾ ਹੋ ਜਾਂਦੇ ਹਨ।ਲੁਧਿਆਣਾ ਤੋਂ ਆਰ. ਟੀ. ਆਈ.  ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਲਈ ਗਏ ਡਾਟਾ ਮੁਤਾਬਕ ਪੰਜਾਬ ਦੇ ਵਿਚ ਹੁਣ ਤੱਕ ਸਾਲ 2013 ਤੋਂ ਲੈ ਕੇ ਹੁਣ ਤਕ 8432 ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹਨ ਹੁਣ ਤੱਕ ਲਾਪਤਾ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 6941 ਕੇਸਾਂ ਦੇ ਵਿਚ ਪੁਲਿਸ ਇਨ੍ਹਾਂ ਨੂੰ ਲੱਭਣ ਚ ਕਾਮਯਾਬ ਹੋ ਸਕੀ ਹੈ ਪਰ 1491 ਬੱਚੇ ਅਜਿਹੇ ਹਨ ਜਿਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ।  ਇਸ ਵਿੱਚ ਸਭ ਤੋਂ ਵੱਧ ਬੱਚੇ 319 ਲੁਧਿਆਣਾ ਤੋਂ ਸਬੰਧਤ ਹਨ। ਜਦੋਂ ਕਿ ਬਾਕੀ ਹੋਰਨਾਂ ਜ਼ਿਲ੍ਹਿਆਂ ਤੋਂ 2013 ਤੋਂ ਲੈ ਕੇ 2019 ਤੱਕ ਦੇ ਡਾਟੇ ਮੁਤਾਬਕ ਕੁੱਲ ਹੁਣ ਤੱਕ 6118 ਲੜਕੀਆਂ ਜਦੋਂ ਕਿ 2314 ਲੜਕੇ ਲਾਪਤਾ ਹੋ ਚੁੱਕੇ ਹਨ।


COMMERCIAL BREAK
SCROLL TO CONTINUE READING

 


ਕਿਉਂ ਲਾਪਤਾ ਹੁੰਦੇ ਨੇ ਬੱਚੇ ?


ਬੱਚੇ ਵੱਡੀ ਤਦਾਦ ਅੰਦਰ ਕਿਉਂ ਲਾਪਤਾ ਹੁੰਦੇ ਨੇ ਇਕ ਵੱਡਾ ਸਵਾਲ ਹੈ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿਚ ਬੱਚਿਆਂ ਦੇ ਲਾਪਤਾ ਹੋਣ ਦੀ ਤਾਦਾਦ ਵਧੀ ਹੈ। ਬਾਲ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਦੱਸਦੇ ਹਨ ਕਿ ਬੱਚੇ ਜਾਂ ਤਾਂ ਘਰੋਂ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਜਾਂ ਫਿਰ ਜ਼ਿਆਦਾਤਰ ਲੜਕੀਆਂ ਨੂੰ ਵਰਗਲਾਇਆ ਜਾਂਦਾ ਹੈ ਜੋ ਘਰ ਛੱਡ ਕੇ ਚਲੀ ਜਾਂਦੀਆਂ ਹਨ ਅਤੇ ਵੱਡੀ ਤਦਾਦ ਹਿਊਮਨ ਟ੍ਰੈਫਿਕਿੰਗ ਵੀ ਹੈ ਜਿਸ ਵਿਚ ਬੱਚਿਆਂ ਦੀ ਖ਼ਰੀਦੋ ਫ਼ਰੋਖਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲੇ ਹਨ ਜਿਸ ਕਰਕੇ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।


 


 


ਜਵਾਹਰ ਸਿੰਘ ਦੀ ਰੂਹ ਕੰਬਾਉਣ ਵਾਲੀ ਕਹਾਣੀ


ਬਿਹਾਰ ਦਾ ਰਹਿਣ ਵਾਲਾ ਜਵਾਹਰ ਸਿੰਘ ਲੁਧਿਆਣਾ ਦੇ ਵਿਚ ਮੋਤੀਨਗਰ ਇਲਾਕੇ ਦਾ ਵਸਨੀਕ ਹੈ ਉਸ ਨੇ ਦੱਸਿਆ ਕਿ ਉਸ ਦੀ 14 ਸਾਲ ਦੀ ਬੇਟੀ ਕਾਜਲ ਜਨਵਰੀ 2021 ਵਿਚ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਰਿਹਾ ਇਸ ਸਬੰਧੀ ਉਸ ਨੇ ਦੋ ਐਫਆਈਆਰ ਵੀ ਦਰਜ ਕਰਵਾਇਆ ਹੈ। ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਅਤੇ ਫਿਰ ਹਾਈ ਕੋਰਟ ਵੱਲੋਂ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਇਨਕੁਆਰੀ ਮਾਰਕ ਕੀਤੀ। ਕਮਿਸ਼ਨਰ ਨੇ ਡੀ. ਸੀ. ਪੀ. ਨੂੰ ਐਸ. ਆਈ. ਟੀ. ਬਣਾਉਣ ਲਈ ਕਿਹਾ ਅਤੇ ਪਿਛਲੇ ਤਿੰਨ ਮਹੀਨੇ ਤੋਂ ਐਸ. ਆਈ. ਟੀ. ਵੀ ਇਸ ਮਾਮਲੇ ਵਿਚ ਕੋਈ ਕੰਮ ਨਹੀਂ ਕਰ ਪਾਈ।


 


ਬਾਲ ਭਲਾਈ ਕਮੇਟੀ


ਬਾਲ ਭਲਾਈ ਕਮੇਟੀ ਸਰਕਾਰ ਵੱਲੋਂ ਚਲਾਈ ਜਾਂਦੀ ਹੈ ਜੋ ਲਾਪਤਾ ਹੋਏ ਬੱਚਿਆਂ ਦੇ ਰੱਖ ਰਖਾਵ ਉਨ੍ਹਾਂ ਨੂੰ ਲੱਭਣ ਪੁਨਰਵਾਸ ਦੇ ਵਿੱਚ ਜਦੋਂ ਅਹਿਮ ਰੋਲ ਅਦਾ ਕਰਦੀ ਹੈ। ਸੀ. ਡਬਲਯੂ. ਸੀ. ਯਾਨੀ ਚਾਈਲਡ ਵੈੱਲਫੇਅਰ ਕਮੇਟੀ ਦੇ ਮੈਂਬਰ ਸੰਗੀਤਾ ਦੱਸਦੀ ਹੈ ਕਿ ਅਗਸਤ ਦੇ ਵਿਚ ਵੱਖਰਾ ਯੂਨਿਟ ਸਰਕਾਰ ਵੱਲੋਂ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਇਕੱਲੇ ਲੁਧਿਆਣਾ 'ਚ ਹੀ 200 ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਪਰਵਾਸੀ ਵੱਡੀ ਤਾਦਾਦ ਵਿਚ ਰਹਿੰਦੇ ਨੇ ਜਿਸ ਕਰਕੇ ਇੱਥੇ ਲਾਪਤਾ ਬੱਚਿਆਂ ਦੀ ਤਾਦਾਦ ਵਧੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਬੱਚਿਆਂ ਨੂੰ ਲੱਭਣ ਚ ਮਦਦ ਕਰਦੇ ਹਾਂ ਪੁਲੀਸ ਦਾ ਸਾਥ ਲੈਂਦੇ ਹਾਂ ਇਸ ਤੋਂ ਇਲਾਵਾ ਜੇਕਰ ਕੋਈ ਪੱਚੀ ਹਿਊਮਨ ਟਰੈਫਿਕਿੰਗ ਦਾ ਸ਼ਿਕਾਰ ਹੁੰਦੀ ਹੈ ਉਸ ਨੂੰ ਰੈਸਕਿਊ ਕੀਤਾ ਜਾਂਦਾ ਹੈ। ਉਹ ਪੁਲੀਸ ਦੀ ਇਸ ਵਿਚ ਮਦਦ ਲੈਂਦੇ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਪੁਨਰਵਾਸ ਲਈ ਵੀ ਹੋ ਕੰਮ ਕਰਦੇ ਨੇ ਬੱਚਿਆਂ ਦੇ ਵੱਖ ਵੱਖ ਰੀਹੈਬਲੀਟੇਸ਼ਨ ਸੈਂਟਰ ਬਣੇ ਹੋਏ ਨੇ ਜਿੱਥੇ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ।


 


 


ਲਾਪਤਾ ਕੁੜੀਆਂ ਜ਼ਿਆਦਾਤਰ 18 ਤੋਂ ਹੇਠਾਂ


ਚਾਈਲਡ ਵੈੱਲਫੇਅਰ ਕਮੇਟੀ ਦੀ ਮੈਂਬਰ ਸੰਗੀਤਾ ਦੱਸਦੀ ਹੈ ਕਿ ਜ਼ਿਆਦਾਤਰ ਲੜਕੀਆਂ ਦੇ ਹੀ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 18 ਸਾਲ ਤਕ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਵੀ ਇਸ ਵਿੱਚ ਹੁੰਦੇ ਨੇ ਹਾਲ ਹੀ ਦੇ ਵਿਚ ਉਨ੍ਹਾਂ ਕੋਲ ਇਕ ਕੇਸ ਬਿਹਾਰ ਤੋਂ ਸਾਹਮਣੇ ਆਇਆ ਹੈ ਜਿਥੇ ਆਦਿਵਾਸੀ ਇਲਾਕੇ ਤੋਂ ਇਕ ਲੜਕੀ ਨੂੰ ਲਿਆ ਕੇ ਅੱਗੇ ਵੇਚਿਆ ਗਿਆ। ਉਥੇ ਹੀ ਚਾਈਲਡ ਵੈੱਲਫੇਅਰ ਕਮੇਟੀ ਦੇ ਸਾਬਕਾ ਮੈਂਬਰ ਰਹੇ ਸੰਜੇ ਮਹੇਸ਼ਵਰੀ ਦੱਸਦੇ ਨੇ ਕਿ ਲੁਧਿਆਣਾ ਦੇ ਵਿਚ ਚਾਈਲਡ ਲੇਬਰ ਦੀ ਤਾਦਾਦ ਵੀ ਵੱਡੀ ਹੈ ਵੱਡੀ ਤਦਾਦ ਅੰਦਰ ਲੜਕੀਆਂ ਨੂੰ ਲੇਬਰ ਦੇ ਕੰਮ ਵਿਚ ਧੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂ ਪੀ ਬਿਹਾਰ ਵਿੱਚ ਗ਼ਰੀਬੀ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਇੱਥੇ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਜਿਸਤੋਂ ਬਾਅਦ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।


 


WATCH LIVE TV