T20 World Cup 2022, Pakistan vs England Final Match, Melbourne Weather Report: ਟੀ 20 ਵਰਲਡ ਕੱਪ 2022 ਦਾ ਫਾਈਨਲ ਮੁਕਾਬਲਾ ਭਲਕੇ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਆਸਟ੍ਰੇਲੀਆ ਦੇ ਮੇਲਬਰਨ ਮੈਦਾਨ ਵਿੱਚ ਖੇਡਿਆ ਜਾਵੇਗਾ। ਹਾਲਾਂਕਿ ਇਸ ਮੁਕਾਬਲੇ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ ਤੇ ਅਜਿਹੇ 'ਚ ਲੋਕਾਂ ਦੇ ਜ਼ਹਿਨ 'ਚ ਇੱਕ ਸਵਾਲ ਹੈ ਕਿ ਜੇਕਰ ਮੀਂਹ ਕਰਕੇ ਵਰਲਡ ਕੱਪ ਦਾ ਫਾਈਨਲ ਮੈਚ ਨਾ ਹੋਇਆ ਤਾਂ ਕੀ ਹੋਵੇਗਾ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਨਊਜ਼ੀਲੈਂਡ ਨੂੰ ਹਰਾ ਕੇ ਪਾਕਿਸਤਾਨ ਨੇ ਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ ਤੇ ਦੂਜੇ ਪਾਸੇ ਭਾਰਤ ਦੇ ਖ਼ਿਲਾਫ਼ ਵੱਡੀ ਜਿੱਤ ਦਰਜ ਕਰਕੇ ਇੰਗਲੈਂਡ ਬਣਿਆ ਵਰਲਡ ਕੱਪ ਦਾ ਦੂਜਾ ਫਾਈਨਲਿਸਟ।  


T20 World Cup 2022, Pakistan vs England Final Match, Melbourne Weather Report:


ਦੱਸ ਦਈਏ ਕਿ ਐਤਵਾਰ, ਯਾਨੀ 13 ਨਵੰਬਰ ਨੂੰ, ਪਾਕਿਸਤਾਨ ਅਤੇ ਇੰਗਲੈਂਡ ਦੇ ਵਿਚਕਾਰ ਮੇਲਬਰਨ ਦੇ ਮੈਦਾਨ ਵਿੱਚ T20 World Cup 2022 ਦਾ Pakistan vs England Final Match ਖੇਡਿਆ ਜਾਣਾ ਹੈ, ਪਰ ਇਸ ਤੋਂ ਪਹਿਲਾਂ ਪ੍ਰਸ਼ੰਸਕ weather report  ਦੀ ਭਾਲ ਕਰ ਰਹੇ ਹਨ। ਗੌਰਤਲਬ ਹੈ ਕਿ ਇਸ ਮੈਚ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਆਸਟਰੇਲੀਆਈ ਵੇਦਰਕਾਸਟ ਡਿਪਾਰਟਮੈਂਟ ਵੱਲੋਂ ਮੇਲਬਰਨ ਵਿੱਚ ਐਤਵਾਰ ਨੂੰ 100 ਫ਼ੀਸਦੀ ਅਤੇ ਰਿਜ਼ਰਵ ਡੇ, ਯਾਨੀ ਸੋਮਵਾਰ ਨੂੰ, 95 ਫ਼ੀਸਦੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 


ਹੋਰ ਪੜ੍ਹੋ: T20 World Cup 2022: ਪਾਕਿਸਤਾਨ ਦੀ ਇਸ ਅਦਾਕਾਰਾ ਦਾ ਸੁਪਨਾ ਹੋ ਰਿਹਾ ਸੱਚ, ਫਾਇਨਲ 'ਚ ਪਹੁੰਚਿਆ ਇੰਗਲੈਂਡ


T20 World Cup 2022, Pakistan vs England Final Match: ਜੇਕਰ ਨਹੀਂ ਹੋਇਆ ਫਾਈਨਲ ਤਾਂ ਕੀ ਹੋਵੇਗਾ?


  • ਪਹਿਲਾਂ ਕੋਸ਼ਿਸ਼ ਕੀਤੀ ਜਾਵੇਗੀ ਕਿ ਐਤਵਾਰ ਯਾਨੀ ਕਿ ਫਾਇਨਲ ਵਾਲੇ ਦਿਨ ਹੀ 20-20 ਓਵਰ ਦੀ ਜਗ੍ਹਾ 10-10 ਓਵਰ ਦਾ ਮੈਚ ਹੋ ਸਕੇ। ਜੇਕਰ ਐਤਵਾਰ ਨੂੰ ਮੈਚ ਸ਼ੁਰੂ ਹੁੰਦਾ ਹੈ ਪਰ ਪੂਰਾ ਨਹੀਂ ਹੁੰਦਾ ਤਾਂ ਅਗਲੇ ਦਿਨ (ਸੋਮਵਾਰ ਰਿਜ਼ਰਵ ਡੇ) ਤੋਂ ਉੱਥੋਂ ਹੀ ਸ਼ੁਰੂ ਹੋਵੇਗਾ ਜਿੱਥੇ ਇੱਕ ਦਿਨ ਪਹਿਲਾ ਖੇਡ ਰੁਕਿਆ ਸੀ। 

  • ਇੱਥੇ ਇਹ ਵੀ ਹੋ ਸਕਦਾ ਹੈ ਕਿ ਜੇਕਰ ਐਤਵਾਰ ਨੂੰ ਮੈਚ ਪੂਰਾ ਹੋ ਸਕਦਾ ਹੈ ਤਾਂ ਉਹ 30 ਮਿੰਟ ਵਧਾ ਦਿੱਤੇ ਜਾ ਸਕਦੇ ਹਨ।

  • ਜੇਕਰ ਰਿਜ਼ਰਵ 'ਤੇ ਖੇਡ ਸ਼ੁਰੂ ਹੁੰਦਾ ਹੈ ਅਤੇ ਮੀਂਹ ਕਰਕੇ ਰੁਕਦਾ ਹੈ ਤਾਂ 2 ਘੰਟੇ ਦਾ ਵੱਧ ਸਮਾਂ ਮਿਲ ਸਕਦਾ ਹੈ।

  • ਜੇਕਰ ਕਿਸੇ ਵੀ ਹਾਲ ਵਿੱਚ ਮੈਚ ਪੂਰਾ ਨਹੀਂ ਹੁੰਦਾ ਤਾਂ ਟਰਾਫੀ ਦੋਵਾਂ ਟੀਮਾਂ ਵਿਚਕਾਰ ਸਾਂਝੀ ਕੀਤੀ ਜਾਵੇਗੀ।


ਹੋਰ ਪੜ੍ਹੋ: T20 World Cup 2022 ਦੇ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ ਕੀਤਾ 'ਚਾਰੋ-ਖਾਨੇ ਚਿੱਤ'