Pattran News (ਸੱਤਪਾਲ ਗਰਗ) : ਮੁਕੱਦਮੇ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨੌਜਵਾਨ ਨਗਰ ਕੌਂਸਲ ਪਾਤੜਾਂ ਦੇ ਨਜ਼ਦੀਕ ਬਣੀ ਪਾਣੀ ਵਾਲੀ ਟੈਂਕੀ ਉੱਤੇ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਚੜ੍ਹ ਗਿਆ ਹੈ।


COMMERCIAL BREAK
SCROLL TO CONTINUE READING

ਪਿੰਡ ਬਾਦਸ਼ਾਹਪੁਰ ਦੇ ਇੱਕ ਵਿਅਕਤੀ ਉੱਤੇ ਪੁਲਿਸ ਵੱਲੋਂ ਨਾਕੇ ਦੌਰਾਨ ਡਿਊਟੀ ਉਤੇ ਤਾਇਨਾਤ ਹੋਮਗਾਰਡ ਦੇ ਜਵਾਨ ਵਿੱਚ ਮੋਟਰਸਾਈਕਲ ਮਾਰ ਜ਼ਖਮੀ ਕੀਤੇ ਜਾਣ ਦੀ ਵਾਪਰੀ ਘਟਨਾ ਸਬੰਧੀ ਘੱਗਾ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨੌਜਵਾਨ ਨਗਰ ਕੌਂਸਲ ਪਾਤੜਾਂ ਦੇ ਨਜ਼ਦੀਕ ਬਣੀ ਪਾਣੀ ਵਾਲੀ ਟੈਂਕੀ ਉੱਤੇ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਚੜ੍ਹ ਗਿਆ। ਨੌਜਵਾਨ ਵੱਲੋਂ ਦਰਜ ਕੀਤਾ ਗਿਆ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ।


ਇਹ ਵੀ ਪੜ੍ਹੋ : Punjab News: ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ 'ਚ ਨਿੱਤਰੇ ਢੀਂਡਸਾ, ਸੁਖਬੀਰ ਬਾਦਲ ਦੇ ਫੈਸਲੇ ਦੀ ਕੀਤੀ ਨਿੰਦਾ


ਘਟਨਾ ਦਾ ਪਤਾ ਲੱਗਦਿਆਂ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਪੁਲਿਸ ਥਾਣਾ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਵੱਲੋਂ ਕੀਤੀਆਂ ਗਈਆਂ ਅਣਥਕ ਕੋਸ਼ਿਸ਼ਾਂ ਮਗਰੋਂ ਜਦੋਂ ਉਕਤ ਨੌਜਵਾਨ ਨਾ ਮੰਨਿਆ ਤਾਂ ਮੌਕੇ ਉੱਤੇ ਪੁੱਜੇ ਨਾਇਬ ਤਹਿਸੀਲਦਾਰ ਪਾਤੜਾਂ ਰਮਨ ਸਿੰਘ ਨੇ ਸਪੀਕਰ ਰਾਹੀਂ ਅਨਾਊਂਸਮੈਂਟ ਕਰਦਿਆਂ ਨੌਜਵਾਨ ਨੂੰ ਥੱਲੇ ਉਤਰਨ ਲਈ ਪ੍ਰੇਰਿਤ ਕੀਤਾ ਪਰ ਉਹ ਆਪਣੀ ਜਿੱਦ ਉਤੇ ਅੜਿਆ ਰਿਹਾ ਜਿਸ ਮਗਰੋਂ ਨਾਇਬ ਤਹਿਸੀਲਦਾਰ ਵੱਲੋਂ ਖੁਦ ਟੈਂਕੀ ਉੱਤੇ ਚੜ ਕੇ ਦਿੱਤੇ ਭਰੋਸੇ ਮਗਰੋਂ ਪੀੜਤ ਵਿਅਕਤੀ ਨੂੰ ਥੱਲੇ ਉਤਾਰਨ ਵਿੱਚ ਪ੍ਰਸ਼ਾਸਨ ਨੂੰ ਸਫਲਤਾ ਮਿਲੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਗਿਆ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ