Tarn taran News: ਤਰਨਤਾਰਨ-ਬਠਿੰਡਾ ਨੈਸ਼ਨਲ ਹਾਈਵੇ ਉਤੇ ਬਟਾਲਾ ਦੇ ਕਾਰੋਬਾਰੀ ਤੋਂ ਪਿਸਤੌਲ ਦੇ ਜ਼ੋਰ ਉਤੇ ਲੁਟੇਰੇ ਬਰੀਜਾ ਗੱਡੀ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਵਪਾਰੀ ਤੋਂ ਨਕਦੀ ਤੇ ਸੋਨੇ ਦੀਆਂ ਮੁੰਦਰੀਆਂ ਵੀ ਖੋਹ ਲਈਆਂ ਹਨ।


COMMERCIAL BREAK
SCROLL TO CONTINUE READING

ਘਟਨਾ ਰਾਤ ਦੋ ਵਜੇ ਦੀ ਦੱਸੀ ਜਾ ਰਹੀ ਹੈ। ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਨਜ਼ਦੀਕ ਰਾਤ ਦੋ ਵਜੇ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਵੱਲੋਂ ਪਿਸਤੌਲ ਦੇ ਜ਼ੋਰ ਉਤੇ ਬਟਾਲਾ ਦੇ ਵਪਾਰੀ ਦੀ ਗੱਡੀ, ਨਕਦੀ ਅਤੇ ਸੋਨੇ ਦੀਆਂ ਮੁੰਦਰੀਆਂ ਖੋਹ ਲਈਆਂ ਗਈਆਂ ਹਨ ਅਤੇ ਘਟਨਾ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੋਕੇ ਤੋਂ ਫ਼ਰਾਰ ਹੋ ਗਏ।


ਲੁੱਟ ਦਾ ਸ਼ਿਕਾਰ ਬਟਾਲਾ ਦੇ ਕਾਰੋਬਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਗੱਡੀ ਉਤੇ ਆਪਣੇ ਸਾਥੀ ਨਾਲ ਸਵਾਰ ਹੋ ਕੇ ਬਠਿੰਡਾ ਤੋਂ ਆ ਰਿਹਾ ਸੀ। ਜਦ ਉਹ ਹਰੀਕੇ ਪੱਤਣ ਪਾਰ ਕਰਕੇ ਅੱਗੇ ਆਏ ਤਾਂ ਪਿੱਛੇ ਤੋਂ ਇੱਕ ਕਰੇਟਾ ਗੱਡੀ ਵੱਲੋਂ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ।


ਪਿੰਡ ਧੱਤਲ ਨਜ਼ਦੀਕ ਉਨ੍ਹਾਂ ਨੂੰ ਪਿਸਟਲ ਦੀ ਨੋਕ ਉਤੇ ਗੱਡੀ ਰੋਕ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਗੱਡੀ, ਜੇਬ ਵਿੱਚ ਪਈ 30 ਹਜ਼ਾਰ ਦੀ ਨਕਦੀ ਅਤੇ ਉਸ ਵੱਲੋਂ ਪਹਿਨੀਆਂ ਦੋ ਸੋਨੇ ਦੀਆਂ ਮੁੰਦਰੀਆਂ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਨੇੜਲੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।


ਲੁੱਟ ਦਾ ਸ਼ਿਕਾਰ ਹੋਏ ਕਾਰੋਬਾਰੀ ਰਜਿੰਦਰ ਕੁਮਾਰ ਨੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਤਰਨਤਾਰਨ ਦੀ ਸੀ ਆਏ ਏ ਸਟਾਫ ਅਤੇ ਥਾਣਾ ਸਰਹਾਲੀ ਪੁਲਿਸ ਵੱਲੋਂ ਮੌਕੇ ਉਤੇ ਪਹੁੰਚ ਕੇ ਸੜਕ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Amritsar News: ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ 'ਚ ਪ੍ਰੀ-ਵੈਡਿੰਗ ਸ਼ੂਟ ਉਤੇ ਪਾਬੰਦੀ


ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Batala News: ਸਿਵਲ ਹਸਪਤਾਲ ਬਟਾਲਾ 'ਚ ਦਾਅਵਿਆਂ ਦੀ ਨਿਕਲੀ ਫੂਕ; ਲੋਕ ਟੈਸਟ ਤੇ ਦਵਾਈਆਂ ਬਾਹਰੋਂ ਲਿਆਉਣ ਲਈ ਮਜਬੂਰ