Tarn Taran Accident: ਤਰਨ ਤਾਰਨ ਵਿੱਚ ਸੜਕ ਦੇ ਵਿਚਾਲੇ ਸੀਵੇਰਜ ਦਾ ਢੱਕਣ ਬਦਲਣ ਤੋਂ ਬਾਅਦ ਸੁੱਟੇ ਗਏ ਮਲਬੇ ਕਾਰਨ ਇੱਕ ਕਾਰ ਬੇਕਾਬੂ ਹੋ ਗਈ ਹੈ ਅਤੇ ਸਾਹਮਣੇ ਜਾ ਰਹੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਕਾਰ ਸਵਾਰ ਤਰਨ ਤਾਰਨ ਪੁਲਿਸ ਕਾਂਸਟੇਬਲ ਜਗਰਾਜ ਸਿੰਘ ਅਤੇ ਐਕਟਿਵਾ ਉਤੇ ਸਵਾਰ ਹੋਮਗਾਰਡ ਦੇ ਜਵਾਨ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ।


COMMERCIAL BREAK
SCROLL TO CONTINUE READING

ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰਜੀਤ ਆਪਣੇ ਮਾਤਾ-ਪਿਤਾ ਦਾ ਇਕੌਲਤਾ ਬੇਟਾ ਅਤੇ ਤਿੰਨ ਭੈਣਾਂ ਦਾ ਭਰਾ ਸੀ। ਇਨ੍ਹਾਂ ਦੋਵਾਂ ਨੂੰ ਤਰਨ ਤਾਰਨ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਖਾਮਿਆਜਾ ਆਪਣੀ ਜਾਨ ਦੇ ਕੇ ਭੁਗਤਣਾ ਪਿਆ।


ਦੋਵੇਂ ਪਰਿਵਾਰ ਸਦਮੇ ਵਿੱਚ ਹਨ। ਘਟਨਾ ਐਤਵਾਰ ਰਾਤ ਦੀ ਹੈ। ਹਨੇਰਾ ਹੋਣ ਕਾਰਨ ਸੜਕ ਦੇ ਵਿਚਾਲੇ ਨਗਰ ਕੌਂਸਲ ਵੱਲੋਂ ਰੱਖੇ ਸੀਵਰੇਜ ਦੇ ਢੱਕਣ ਦਾ ਮਲਬਾ ਕਾਂਸਟੇਬਲ ਜਗਰਾਜ ਸਿੰਘ ਨੂੰ ਨਜ਼ਰ ਨਹੀਂ ਆਇਆ ਅਤੇ ਉਹ ਹਾਦਸ਼ੇ ਦਾ ਸ਼ਿਕਾਰ ਹੋ ਗਿਆ। ਜੇਕਰ ਮਲਬੇ ਕੋਲ ਰਾਤ ਨੂੰ ਕਿਸੇ ਤਰ੍ਹਾਂ ਦੀ ਰੋਸ਼ਨੀ ਜਾਂ ਕੋਈ ਸਾਈਨ ਹੁੰਦਾ ਤਾਂ ਇਹ ਹਾਦਸਾ ਨਾ ਹੁੰਦਾ।


ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਬੀਤੀ ਰਾਤ ਤਰਨਤਾਰਨ ਵਿੱਚ ਤਾਇਨਾਤ ਹੌਲਦਾਰ ਜਗਰਾਜ ਸਿੰਘ ਆਪਣੀ ਡਿਊਟੀ ਖ਼ਤਮ ਕਰਕੇ ਕਾਰ ਵਿੱਚ ਪੁਲਿਸ ਲਾਈਨਜ਼ ਸਥਿਤ ਆਪਣੇ ਘਰ ਜਾ ਰਿਹਾ ਸੀ। ਝਬਾਲ ਬਾਈਪਾਸ ਨੇੜੇ ਸੜਕ ਦੇ ਵਿਚਕਾਰ ਪਏ ਮਲਬੇ ਨਾਲ ਟਕਰਾ ਕੇ ਕਾਰ ਬੇਕਾਬੂ ਹੋ ਗਈ ਅਤੇ ਐਕਟਿਵਾ ਪਹਿਲਾਂ ਸਵਾਰੀਆਂ ਨਾਲ ਟਕਰਾ ਕੇ ਦਰੱਖਤ ਨਾਲ ਜਾ ਟਕਰਾਈ।


ਇਹ ਵੀ ਪੜ੍ਹੋ : Chandigarh Election: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ


ਹਾਦਸੇ ਵਿੱਚ ਐਕਟਿਵਾ ਸਵਾਰ ਤੇ ਕਾਰ ਸਵਾਰ ਦੋਵਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਰਾਹਗੀਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੜਕਾਂ ਉਤੇ ਕਈ ਥਾਵਾਂ ’ਤੇ ਸੀਵਰੇਜ ਦੇ ਢੱਕਣ ਬਦਲਣ ਨਾਲ ਢੱਕਣਾਂ ਵਿਚੋਂ ਗੰਦਗੀ ਨਿਕਲ ਜਾਂਦੀ ਹੈ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।


ਇਹ ਵੀ ਪੜ੍ਹੋ : Punjab Budget Session: ਸੀਐੱਮ ਮਾਨ ਨੇ ਸਪੀਕਰ ਨੂੰ ਦਿੱਤਾ ਤਾਲਾ, ਬੋਲੇ-ਵਿਧਾਨ ਸਭਾ ਨੂੰ ਲੌਕ ਕਰਦੋਂ...