Mansa News: ਲੌਂਗ ਲਾਚੀ ਗੀਤ ਦੇ ਗੀਤਕਾਰ ਹਰਮਨਜੀਤ ਖਿਆਲਾ ਨੂੰ ਫਿਰੌਤੀ ਦੀ ਧਮਕੀ ਮਿਲਣ `ਤੇ ਅਧਿਆਪਕ ਗ੍ਰਿਫਤਾਰ
Mansa News: ਗੀਤਕਾਰ ਹਰਮਨਜੀਤ ਸਿੰਘ ਖਿਆਲਾ ਨੂੰ ਪੰਜ ਲੱਖ ਰੁਪਏ ਫਿਰੌਤੀ ਦੇਣ ਦੀ ਧਮਕੀ ਮਿਲਣ ਉਤੇ ਗੀਤਕਾਰ ਵੱਲੋਂ ਮਾਨਸਾ ਸਦਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
Mansa News: ਲੌਂਗ ਲਾਚੀ ਗੀਤ ਅਤੇ ਰਾਣੀ ਤੱਤ ਕਵਿਤਾ ਲਿਖਣ ਉਤੇ ਰਾਸ਼ਟਰੀ ਐਵਾਰਡ ਪ੍ਰਾਪਤ ਕਰਨ ਵਾਲੇ ਮਸ਼ਹੂਰ ਹੋਏ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਨੂੰ ਪੰਜ ਲੱਖ ਰੁਪਏ ਫਿਰੌਤੀ ਦੇਣ ਦੀ ਧਮਕੀ ਮਿਲਣ ਉਤੇ ਗੀਤਕਾਰ ਵੱਲੋਂ ਮਾਨਸਾ ਸਦਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਉਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਅਧਿਆਪਕ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ।
ਮਾਨਸਾ ਪੁਲਿਸ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਹਰਮਨਜੀਤ ਸਿੰਘ ਖਿਆਲਾ ਵੱਲੋਂ ਮਾਨਸਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਹਰਮਨਜੀਤ ਸਿੰਘ ਨੂੰ ਇੱਕ ਪੱਤਰ ਭੇਜਿਆ ਗਿਆ ਸੀ ਜਿਸ ਵਿੱਚ ਪੰਜ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਜਗਸੀਰ ਸਿੰਘ ਨਾਮੀ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣ ਯੋਗ ਹੈ ਕਿ ਹਰਮਨਜੀਤ ਸਿੰਘ ਗੀਤਕਾਰ ਵੀ ਇੱਕ ਅਧਿਆਪਕ ਵਜੋਂ ਸਿੱਖਿਆ ਵਿਭਾਗ ਦੇ ਵਿੱਚ ਤੈਨਾਤ ਹਨ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਬੰਦ ਦੀ ਰਣਨੀਤੀ ਲਈ ਖਨੌਰੀ ਸਰਹੱਦ 'ਤੇ ਜਥੇਬੰਦੀਆਂ ਅਹਿਮ ਮੀਟਿੰਗ ਅੱਜ, ਜਾਣੋ ਹੁਣ ਤੱਕ ਦੇ ਅਪਡੇਟਸ
ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਹਰਮਨਜੀਤ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੂ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ। ਉਨ੍ਹਾਂ ਦੇ ਲਿਖੇ ਜ਼ਿਆਦਾਤਰ ਗੀਤ ਗਾਇਕ ਦਿਲਜੀਤ ਦੁਸਾਂਝ ਨੇ ਹੀ ਗਾਏ ਹਨ। ਹਰਮਨਜੀਤ ਦੇ ਗੀਤ ਕਈ ਪੰਜਾਬੀ ਫਿਲਮਾਂ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਰਾਣੀ ਤੱਤ ਕਿਤਾਬ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਕਿਹੜੇ ਕਿਹੜੇ ਗੀਤ ਹੋ ਚੁੱਕੇ ਨੇ ਰਿਲੀਜ਼
ਉਲੇਖਯੋਗ ਹੈ ਕਿ ਹਰਮਨਜੀਤ ਸਿੰਘ ਹੁਣ ਤੱਕ 'ਚੰਨ ਵੇ', 'ਪਾਣੀ ਰਾਵੀ ਦਾ', 'ਕਿਸੇ ਦਾ ਪਿਆਰ ਪਾਵਣ ਨੂੰ', 'ਕਿਤਾਬਾਂ ਵਾਲਾ ਰੱਖਨਾ', 'ਗੁੱਤ 'ਚ ਲਾਹੌਰ', 'ਮਿੱਟੀ ਦਾ ਪੁਤਲਾ', 'ਲੌਂਗ ਲਾਚੀ', 'ਰੂਹ ਦੇ ਰੁੱਖ', 'ਸ਼ੀਸ਼ਾ', 'ਚਿੱੜੀ ਬਲੌਰੀ', 'ਕਾਲਾ ਸ਼ੂਟ', 'ਗੁਲਾਬੀ ਪਾਣੀ', 'ਸੁਖਮਨ-ਸੁਖਮਨ' ਵਰਗੇ ਗੀਤਾਂ ਦੀ ਰਚਨਾ ਕਰ ਚੁੱਕੇ ਹਨ, ਹਰਮਨ ਦੇ ਲਿਖੇ ਗੀਤਾਂ ਨੂੰ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਪ੍ਰਭ ਗਿੱਲ, ਐਮੀ ਵਿਰਕ, ਨਿਮਰਤ ਖਹਿਰਾ ਅਤੇ ਸੱਜਣ ਅਦੀਬ ਵਰਗੇ ਸ਼ਾਨਦਾਰ ਗਾਇਕ ਅਵਾਜ਼ ਦੇ ਚੁੱਕੇ ਹਨ।
ਇਹ ਵੀ ਪੜ੍ਹੋ : Veer Bal Diwas: ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੀੜ੍ਹੀਆਂ ਨੂੰ ਕਰਦੀ ਰਹੇਗੀ ਪ੍ਰੇਰਿਤ-ਪੀਐਮ ਨਰਿੰਦਰ ਮੋਦੀ