Teej 2024: ਸੌਣ ਮਹੀਨੇ ਤੀਆਂ ਦਾ ਤਿਉਹਾਰ, ਪਿੰਡਾਂ ਦੀਆਂ ਔਰਤਾਂ ਵੱਲੋਂ ਕੀਤੀ ਗਈ ਸ਼ੁਰੂਆਤ
Teej 2024: ਹਰਿਆਲੀ ਤੀਜ, ਸਾਵਣ ਸੋਮਵਾਰ, ਮੰਗਲਾ ਗੌਰੀ ਵ੍ਰਤ, ਜਨਮ ਅਸ਼ਟਮੀ ਆਦਿ ਵਰਗੇ ਕਈ ਮਹੱਤਵਪੂਰਨ ਤਿਉਹਾਰ ਸਾਵਣ ਦੇ ਮਹੀਨੇ ਆਉਂਦੇ ਹਨ। ਤੀਆਂ ਤੀਜ ਦੀਆਂ ਦੀ ਹੋਈ ਸ਼ੁਰੂਆਤ...
Teej 2024/ਕੁਲਬੀਰ ਬੀਰਾ: ਪੰਜਾਬ ਅੰਦਰ ਸੌਣ ਮਹੀਨੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਪਿੰਡਾਂ ਦੀਆਂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ। ਬੇਸ਼ਕ ਸਮਾਂ ਬਦਲਣ ਨਾਲ ਪਿੰਡਾਂ ਵਿੱਚ ਤਿਉਹਾਰ ਸ਼ੁਰੂ ਹੋ ਗਏ ਹਨ ਪਰ ਹੁਣ ਫਿਰ ਔਰਤਾਂ ਵੱਲੋਂ ਸਮਾਂ ਬਦਲਣ ਦੇ ਨਾਲ ਵੱਖਰੇ ਤਰਾਂ ਦੀਆਂ ਤੀਆਂ ਮਨਾਈਆਂ ਜਾ ਰਹੀਆਂ ਹਨ। ਤਲਵੰਡੀ ਸਾਬੋ ਵਿਖੇ ਨਿਊ ਗੁਲਦਸਤਾ ਸੰਸਥਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਨੂੰ ਤੀਆਂ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਨਾਲ- ਨਾਲ ਉਨਾਂ ਦੇ ਹੁਨਰ ਨੂੰ ਉਭਾਰਨ ਲਈ ਮੇਲਾ ਤੀਆਂ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਹਲਕਾ ਤਲਵੰਡੀ ਸਾਬੋ ਦੇ ਵਿਧਾਇਕਾਂ ਬਲਜਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ, ਇਸ ਮੇਲੇ ਦੌਰਾਨ ਵੱਖ-ਵੱਖ ਔਰਤਾਂ ਲੜਕੀਆਂ ਅਤੇ ਬੱਚੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ, ਖਾਸ ਗੱਲ ਇਹ ਰਹੀ ਕਿ ਮੇਲਾ ਤੀਆਂ ਦੌਰਾਨ ਲੜਕੀਆਂ ਨੂੰ ਸੰਧਾਰੇ ਵੀ ਦਿੱਤੇ ਗਏ ਜੋ ਪੁਰਾਤਨ ਸਮੇਂ ਦੀ ਰੀਤ ਨੂੰ ਮੁੜ ਉਜਾਗਰ ਕਰਨ ਲਈ ਉਪਰਾਲਾ ਕੀਤਾ ਗਿਆ, ਤੀਆਂ ਦੌਰਾਨ ਸਟੇਜ ਤੇ ਵਿਧਾਇਕ ਬਲਜਿੰਦਰ ਕੌਰ ਵੀ ਨੱਚਦੇ ਨਜ਼ਰ ਆਏ ਜਿੰਨਾ ਸਟੇਜ ਤੇ ਬੋਲੀਆਂ ਪਾ ਕੇ ਸਾਰਿਆਂ ਨੂੰ ਨੱਚਣ ਲਗਾ ਦਿੱਤਾ।
ਇਹ ਵੀ ਪੜ੍ਹੋ: Sawan First Somwar 2024: ਅੱਜ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ
ਪ੍ਰਬੰਧਕਾਂ ਦਾ ਕਹਿਣਾ ਸੀ ਕਿ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਔਰਤਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਉਹਨਾਂ ਦੱਸਿਆ ਕਿ ਘਰਾਂ ਵਿੱਚ ਆਪਣਾ ਹੁਨਰ ਦੱਬ ਕੇ ਬੈਠੀਆਂ ਔਰਤਾਂ ਅਤੇ ਲੜਕੀਆਂ ਨੂੰ ਅੱਗੇ ਲਿਆਉਣ ਲਈ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਤੇ ਜਾਂਦਾ ਰਵੇਗਾ। ਵਿਧਾਇਕ ਬਲਜਿੰਦਰ ਕੌਰ ਨੇ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਉਥੇ ਹੀ ਵਿਧਾਇਕ ਬਲਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਅਜਿਹੇ ਸਮਾਗਮਾਂ ਵਿੱਚ ਆ ਕੇ ਬਹੁਤ ਵਧੀਆ ਲੱਗਦਾ ਹੈ, ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਔਰਤਾਂ ਅਤੇ ਲੜਕੀਆਂ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ।