Telangana Farmer Daughter Anvita Padmati Climbs Antarctica Mountain news: ਤੇਲੰਗਾਨਾ ਦੀ 24 ਸਾਲ ਦੀ ਅਨਵਿਤਾ ਪਦਮਤੀ ਨੇ ਸਾਰੇ ਭਾਰਤੀਆਂ ਦਾ ਮਾਣ ਵਧਾ ਦਿੱਤਾ ਹੈ । ਦੱਸ ਦਈਏ ਕਿ ਅਨਵਿਤਾ ਇੱਕ ਆਮ ਪਰਿਵਾਰ ਤੋਂ ਹੈ ਅਤੇ ਉਸ ਨੇ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਹਿ ਕਰ ਉੱਥੇ ਤਿਰੰਗਾ ਲਹਿਰਾਇਆ ਹੈ। 


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਨਵਿਤਾ ਨੇ ਮਾਊਂਟ ਮਨਾਸਲੂ ਦੀ ‘ਟ੍ਰ ਚੋਟੀ’ ਨੂੰ ਫਤਿਹ ਕੀਤਾ ਸੀ ਅਤੇ ਅਜਿਹਾ ਕਾਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣੀ ਸੀ ਅਤੇ ਇਤਿਹਾਸ ਰਚਿਆ ਸੀ।


ਇਸ ਤੋਂ ਬਾਅਦ ਅਨਵਿਤਾ ਨੇ 17 ਦਸੰਬਰ ਨੂੰ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਵਿਨਸਨ ‘ਤੇ ਚੜ੍ਹਾਈ ਕੀਤੀ। ਦੱਸਣਯੋਗ ਹੈ ਕਿ ਮਾਊਂਟ ਵਿਨਸਨ ਦੀ ਉਚਾਈ ਸਮੁੰਦਰ ਤਲ ਤੋਂ 4,892 ਮੀਟਰ ਹੈ। ਅਨਵਿਤਾ ਟ੍ਰਾਂਸੈਂਡ ਐਡਵੈਂਚਰਜ਼ ਇੰਡੀਆ ਦੇ ਹੇਠ ਅੰਟਾਰਕਟਿਕਾ ਦੀ ਅੰਤਰਰਾਸ਼ਟਰੀ ਮੁਹਿੰਮ ਦਾ ਹਿੱਸਾ ਸੀ। ਉਹ 3 ਦਸੰਬਰ ਨੂੰ ਹੈਦਰਾਬਾਦ ਤੋਂ ਪੁੰਟਾ ਏਰੇਨਸ, ਚਿਲੀ ਲਈ ਰਵਾਨਾ ਹੋਈ ਸੀ। 


ਇਹ ਵੀ ਪੜ੍ਹੋ: ਹੋਟਲ ਦੇ ਕਰਿੰਦੇ ਨੇ ਸ਼ਰਧਾਲੂ ਨੂੰ ਕਮਰਾ ਦੇਣ ਬਦਲੇ ਕੀਤੀ ਸੀ ਲੜਕੀ ਦੀ ਆਫਰ, ਵੀਡੀਓ ਹੋਈ ਵਾਇਰਲ


ਸਾਰੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਅਨਵਿਤਾ ਨੇ 7 ਦਸੰਬਰ ਨੂੰ ਅੰਟਾਰਕਟਿਕਾ ਵਿੱਚ ਯੂਨੀਅਨ ਗਲੇਸ਼ੀਅਰ ਲਈ ਯਾਤਰਾ ਸ਼ੁਰੂ ਕੀਤੀ। ਉਸਨੇ ਕਿਹਾ ਕਿ ਪਹਾੜ ‘ਤੇ ਚੜ੍ਹਨਾ ਆਸਾਨ ਨਹੀਂ ਸੀ ਪਰ ਉਸਨੇ ਟੀਮ ਦੇ ਨਾਲ ਮਿਲਕੇ ਛੋਟੀ 'ਤੇ ਸਫ਼ਲਤਾਪੂਰਵਕ ਚੜ੍ਹਾਈ ਕੀਤੀ।


ਅਨਵਿਤਾ ਨੇ ਹੋਰ ਵੀ ਕਿਹਾ ਕਿ ਉਸ ਦਿਨ ਬਹੁਤ ਤੇਜ਼ ਹਨੇਰੀ ਸੀ ਅਤੇ ਤਾਪਮਾਨ ਮਾਇਨਸ 30 ਡਿਗਰੀ ਸੀ ਅਤੇ ਉਸਦੇ ਹੱਥ ਬਹੁਤ ਠੰਢੇ ਸੀ। ਇਸ ਰਕੇ ਉੱਥੇ ਟੈਂਟ ਵੀ ਨਹੀਂ ਲਗਾਇਆ ਜਾ ਸਕਦਾ ਸੀ ਪਰ ਬੜੀ ਮੁਸ਼ਕਲ ਤੋਂ ਬਾਅਦ ਉਸਨੇ ਟੈਂਟ ਲਗਾਇਆ। ਉਸਨੇ ਇਹ ਵੀ ਕਿਹਾ ਕਿ 16 ਦਸੰਬਰ ਨੂੰ ਉਨ੍ਹਾਂ ਨੇ 11 ਵਜੇ ਦੇ ਕਰੀਬ ਆਪਣੀ ਮੰਜ਼ਿਲ ਵੱਲ ਵਧੇ ਅਤੇ ਉਹ ਕਰੀਬ 9 ਵਜੇ ਮਾਊਂਟ ਵਿਨਸਨ ਦੀ ਚੋਟੀ ‘ਤੇ ਪਹੁੰਚੇ। ਉੱਥੇ ਪਹੁੰਚ ਕੇ ਅਨਵਿਤਾ ਪਦਮਤੀ ਨੇ ਭਾਰਤੀ ਝੰਡਾ ਵੀ ਲਹਿਰਾਇਆ।


ਇਹ ਵੀ ਪੜ੍ਹੋ: Mother Diary Milk Prices Hike: ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ 'ਚ ਵਾਧਾ


(Apart from news from "Telangana Farmer Daughter Anvita Padmati Climbing Antarctica Mountain, stay tuned to Zee PHH)