Jalandhar News: ਜਲੰਧਰ `ਚ ਸ਼ੂਗਰ ਮਿੱਲ ਨੂੰ ਲੱਗੀ ਭਿਆਨਕ; ਰਿਹਾਇਸ਼ੀ ਇਲਾਕੇ `ਚ ਸਹਿਮ
Jalandhar News: ਜਲੰਧਰ ਵਿੱਚ ਭੋਗਪੁਰ ਦੇ ਨੇੜੇ ਇੱਕ ਸ਼ੂਗਰ ਮਿਲ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ।
Jalandhar News: ਜਲੰਧਰ ਵਿੱਚ ਭੋਗਪੁਰ ਦੇ ਨੇੜੇ ਇੱਕ ਸ਼ੂਗਰ ਮਿਲ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਮੌਕੇ ਉਪਰ ਪੁੱਜੀਆਂ ਅਤੇ ਕਈ ਘੰਟੇ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਨਾਲ ਮਿਲ ਦਾ ਕਿੰਨਾ ਨੁਕਸਾਨ ਹੋਇਆ। ਇਸ ਬਾਰੇ ਵਿੱਚ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਥਾਣਾ ਭੋਗਪੁਰ ਦੀ ਪੁਲਿਸ ਵੀ ਮੌਕੇ ਉਤੇ ਪੁੱਜੀ।
ਧੂੰਆਂ ਦੂਰ-ਦੂਰ ਤੱਕ ਉੱਠਿਆ
ਪ੍ਰਾਪਤ ਜਾਣਕਾਰੀ ਅਨੁਸਾਰ ਖੰਡ ਮਿੱਲ ਵਿੱਚ ਅੱਗ ਲੱਗਣ ਵਾਲੀ ਥਾਂ ਦੇ ਆਸਪਾਸ ਦੇ ਇਲਾਕੇ ਵਿੱਚ ਰਿਹਾਇਸ਼ੀ ਇਲਾਕਾ ਹੈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ। ਕਿਉਂਕਿ ਮਿੱਲ ਵਿੱਚ ਭਾਰੀ ਮਾਤਰਾ ਵਿੱਚ ਜਲਣਸ਼ੀਲ ਸਮੱਗਰੀ ਪਈ ਹੈ। ਟੀਮਾਂ ਦੇ ਰਵਾਨਾ ਹੁੰਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੈਮੀਕਲ ਅਤੇ ਹੋਰ ਜਲਣਸ਼ੀਲ ਸਮੱਗਰੀ ਨੂੰ ਇਕ ਪਾਸੇ ਰੱਖਿਆ ਸੀ।
ਇਹ ਵੀ ਪੜ੍ਹੋ : Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ ਤੇ ਕਾਲਜ ਰਹਿਣਗੇ ਬੰਦ, ਜਾਣੋ ਕਿਉਂ
ਪਾਣੀ ਨਾਲ ਝੱਗ ਵਰਤੀ
ਦੱਸ ਦੇਈਏ ਕਿ ਅੱਗ ਇੰਨੀ ਭਿਆਨਕ ਸੀ ਕਿ ਜਲੰਧਰ ਅਤੇ ਆਦਮਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਜਲੰਧਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ 'ਚ ਪਾਣੀ 'ਚ ਮਿਲਾ ਕੇ ਫੋਮ ਭੇਜਿਆ ਗਿਆ। ਜਿਸ ਨਾਲ ਟੀਮਾਂ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮਦਦ ਮਿਲੀ। ਇਸ ਘਟਨਾ 'ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਲਦੀ ਹੀ ਫਾਇਰ ਬ੍ਰਿਗੇਡ ਦੀ ਟੀਮ ਰਿਪੋਰਟ ਤਿਆਰ ਕਰਕੇ ਅਧਿਕਾਰੀਆਂ ਨੂੰ ਭੇਜੇਗੀ।
ਇਹ ਵੀ ਪੜ੍ਹੋ : Chaitra Navratri 2024: ਚੈਤਰ ਨਵਰਾਤਰੀ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਪੂਜਾ, ਜਾਣੋ ਸ਼ੁਭ ਸਮਾਂ ਅਤੇ ਪੂਜਾ ਦਾ ਤਰੀਕਾ