Moga Accident News: ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ ਉਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੈਂਪੂ ਟਰੈਵਲ ਦੀ ਸੜਕ ਉਤੇ ਮਰੇ ਪਏ ਆਵਰਾ ਪਸ਼ੂ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦਕਿ 10 ਤੋਂ 12 ਸਵਾਰੀਆਂ ਜ਼ਖਮੀ ਹੋ ਗਈਆਂ ਹਨ।


COMMERCIAL BREAK
SCROLL TO CONTINUE READING

ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਪੂਰਾ ਪਰਿਵਾਰ ਸਰਹਿੰਦ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਪਰਿਵਾਰ ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਰਹਿਣ ਵਾਲਾ ਹੈ। ਘਟਨਾ ਸਥਾਨ ਉਤੇ ਪੁੱਜੇ ਮੋਗਾ ਨਗਰ ਨਿਗਮ ਮੇਅਰ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ।


ਮੋਗਾ ਵਿੱਚ ਸ਼ਰਧਾਲੂਆਂ ਨਾਲ ਭਰੇ ਇੱਕ ਟੈਂਪੂ ਟਰਾਲੇ ਦੀ ਅਵਾਰਾ ਪਸ਼ੂ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਪੂ ਵਿੱਚ ਸਵਾਰ 10-12 ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਟੈਂਪੂ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।


ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਖੋਸਾ ਰਾਂਸੀ ਕਲਾਂ ਦੇ ਵਸਨੀਕ ਦੋ ਪਰਿਵਾਰ ਅੰਦਾਪੁਰ ਅਤੇ ਫਤਿਹਗੜ੍ਹ ਸਾਹਿਬ ਦੀ ਯਾਤਰਾ ਲਈ ਗਏ ਹੋਏ ਸਨ। ਇਨ੍ਹਾਂ ਪਰਿਵਾਰਾਂ ਵਿੱਚ ਕੁਝ ਪ੍ਰਵਾਸੀ ਭਾਰਤੀ ਵੀ ਸ਼ਾਮਲ ਸਨ। ਦੱਸਿਆ ਜਾਂਦਾ ਹੈ ਕਿ ਦੋਵੇਂ ਪਰਿਵਾਰਾਂ ਦੇ ਲੋਕ ਤੀਰਥ ਯਾਤਰਾ ਤੋਂ ਪਰਤ ਰਹੇ ਸਨ। ਪਿੰਡ ਖਾਸਾ ਰਾਂਸੀ ਕਲਾਂ ਤੋਂ ਕਰੀਬ 12 ਕਿਲੋਮੀਟਰ ਦੂਰ ਮੋਗਾ ਆਈ.ਟੀ.ਆਈ ਦੇ ਸਾਹਮਣੇ ਇੱਕ ਅਵਾਰਾ ਪਸ਼ੂ ਟੈਂਪੂ ਟਰਾਲੇ ਦੇ ਸਾਹਮਣੇ ਆ ਗਿਆ, ਜਿਸ ਕਾਰਨ ਟੈਂਪੂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਗੱਡੀ 'ਚ ਸਵਾਰ ਕਰੀਬ 6 ਲੋਕ ਜ਼ਖਮੀ ਹੋ ਗਏ।


ਇਹ ਵੀ ਪੜ੍ਹੋ : Punjab Farmers Protest Live: ਕਿਸਾਨ ਅੰਦੋਲਨ 6ਵੇਂ ਦਿਨ 'ਚ ਦਾਖ਼ਲ; ਹਰਿਆਣਾ 'ਚ 19 ਫਰਵਰੀ ਤੱਕ ਇੰਟਰਨੈਟ ਬੰਦ


ਹਾਦਸੇ ਦੀ ਸੂਚਨਾ ਮਿਲਣ 'ਤੇ ਸਮਾਜ ਸੇਵੀ ਅਤੇ ਆਗੁੂ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਸਾਰੇ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਟੈਂਪੂ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ।


ਇਹ ਵੀ ਪੜ੍ਹੋ : Kisan Andolan 2.0: ਅੱਜ ਦੀ ਮੀਟਿੰਗ ਕਰੇਗੀ ਤੈਅ; ਕਿਸਾਨ ਦਿੱਲੀ ਜਾਣਗੇ ਜਾਂ ਵਾਪਸ ਆਉਣਗੇ, ਪੰਧੇਰ ਦਾ ਵੱਡਾ ਬਿਆਨ ਆਇਆ ਸਾਹਮਣੇ