ਚੰਡੀਗੜ: ਪੀ. ਐਮ. ਮੋਦੀ ਚੰਡੀਗੜ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕਰੀਬ 660 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕੈਂਸਰ ਹਸਪਤਾਲ ਦਾ ਕਈ ਰਾਜਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਦੱਸ ਦੇਈਏ ਕਿ ਸਰਕਾਰ ਪੰਜਾਬ ਵਿਚ ਕੈਂਸਰ ਕੇਅਰ ਹੱਬ ਬਣਾਉਣਾ ਚਾਹੁੰਦੀ ਹੈ, ਕਿਉਂਕਿ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਕੈਂਸਰ ਬਹੁਤ ਫੈਲਿਆ ਹੋਇਆ ਹੈ। ਖ਼ਾਸ ਤੌਰ 'ਤੇ ਮਾਲਵਾ ਪੰਜਾਬ ਦਾ ਅਜਿਹਾ ਖੇਤਰ ਹੈ ਜਿਸ ਵਿਚ ਕੈਂਸਰ ਨੇ ਸਭ ਤੋਂ ਵੱਧ ਪੈਰ ਪਸਾਰ ਰੱਖੇ ਹਨ। ਮਾਲਵਾ 'ਚ ਕੈਂਸਰ ਦੇ ਹਾਲਾਤ ਅਜਿਹੇ ਹਨ ਕਿ ਇਕ ਰੇਲ ਗੱਡੀ ਦਾ ਨਾਂ ਹੀ ਕੈਂਸਰ ਟ੍ਰੇਨ ਰੱਖਿਆ ਗਿਆ ਹੈ। ਜਿਸਤੇ ਕੈਂਸਰ ਦੇ ਮਰੀਜ਼ ਸਵਾਰੀ ਕਰਦੇ ਹਨ। ਆਖਿਰ ਕੈਂਸਰ ਦੇ ਮਰੀਜਾਂ ਲਈ ਇਹ ਟ੍ਰੇਨ ਚਾਲਉਣ ਪਿੱਛੇ ਮਕਸਦ ਕੀ ਸੀ ਅਤੇ ਇਸ ਟ੍ਰੇਨ ਦਾ ਕੈਂਸਰ ਟ੍ਰੇਨ ਕਿਵੇਂ ਪਿਆ ?


COMMERCIAL BREAK
SCROLL TO CONTINUE READING

 


ਰੇਲ ਗੱਡੀ ਦਾ ਨਾਂ ਕੈਂਸਰ ਟ੍ਰੇਨ ਕਿਉਂ ?


ਕੈਂਸਰ ਇਕ ਖਤਰਨਾਕ ਬਿਮਾਰੀ ਹੈ ਅਤੇ ਇਹ ਪੰਜਾਬ ਅਤੇ ਰਾਜਸਥਾਨ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਪਰ ਕੀ ਤੁਸੀਂ ਸੋਚਿਆ ਹੈ ਕਿ ਭਾਰਤ ਵਿਚ ਚੱਲਣ ਵਾਲੀ ਇਕ ਟ੍ਰੇਨ ਦਾ ਨਾਮ ਹੈ ਕੈਂਸਰ ਐਕਸਪ੍ਰੈਸ। ਪੁੱਛ-ਪੜਤਾਲ ਵਾਲੀ ਖਿੜਕੀ 'ਤੇ ਲੋਕ ਅਕਸਰ ਇਸ ਟਰੇਨ ਨੂੰ ਕੈਂਸਰ ਟ੍ਰੇਨ ਕਹਿ ਕੇ ਪੁੱਛਗਿੱਛ ਕਰਦੇ ਹਨ।


 


70% ਤੋਂ ਵੱਧ ਕੈਂਸਰ ਦੇ ਮਰੀਜ਼ ਟ੍ਰੇਨ ਵਿਚ ਕਰਦੇ ਹਨ ਸਫ਼ਰ


ਕੈਂਸਰ ਐਕਸਪ੍ਰੈਸ ਰੇਲਗੱਡੀ ਹਰ ਰੋਜ਼ ਜੰਮੂ ਤੋਂ ਰਵਾਨਾ ਹੁੰਦੀ ਹੈ ਅਤੇ ਰਾਤ ਨੂੰ 09:20 ਵਜੇ ਬਠਿੰਡਾ ਪਹੁੰਚਦੀ ਹੈ। ਪੰਜ ਮਿੰਟ ਰੁਕਣ ਤੋਂ ਬਾਅਦ ਇਹ ਟਰੇਨ ਬੀਕਾਨੇਰ ਲਈ ਰਵਾਨਾ ਹੁੰਦੀ ਹੈ। ਔਸਤਨ, ਰੋਜ਼ਾਨਾ 200 ਤੋਂ ਵੱਧ ਕੈਂਸਰ ਦੇ ਮਰੀਜ਼ ਇਸ ਰੇਲਗੱਡੀ ਵਿਚ ਸਵਾਰ ਹੁੰਦੇ ਹਨ। 70% ਕੈਂਸਰ ਦੇ ਮਰੀਜ਼ ਇਸ ਵਿਚ ਸਫ਼ਰ ਕਰਦੇ ਹਨ। ਇਸ ਕਰਕੇ ਇਸ ਟ੍ਰੇਨ ਦਾ ਕੈਂਸਰ ਟ੍ਰੇਨ ਪੈ ਗਿਆ ਹੈ। ਇਸ ਟ੍ਰੈਨ ਦਾ ਅਸਲੀ ਨਾਂ ਕੀ ਹੈ ਕਿਸੇ ਨੂੰ ਯਾਦ ਨਹੀਂ।


 


ਕੈਂਸਰ ਦੇ ਮਰੀਜ਼ਾਂ ਲਈ ਮੁਫ਼ਤ ਯਾਤਰਾ


ਇਹ ਰੇਲ ਗੱਡੀ 12 ਡੱਬਿਆਂ ਨਾਲ ਰੋਜ਼ਾਨਾ ਰਾਤ 9.25 ਵਜੇ ਬਠਿੰਡਾ ਤੋਂ ਬੀਕਾਨੇਰ ਤੱਕ ਜਾਂਦੀ ਹੈ। ਇਹ ਸਵੇਰੇ 3 ਵਜੇ ਬੀਕਾਨੇਰ ਪਹੁੰਚਦੀ ਹੈ। ਇਸ ਟਰੇਨ 'ਚ ਨਾ ਸਿਰਫ ਕੈਂਸਰ ਦੇ ਮਰੀਜ਼ਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਮਿਲਦੀ ਹੈ। ਮਰੀਜ਼ ਦੇ ਨਾਲ ਇਕ ਯਾਤਰੀ ਨੂੰ ਵੀ ਕਿਰਾਏ ਵਿਚ 75% ਤੱਕ ਦੀ ਛੋਟ ਮਿਲਦੀ ਹੈ। ਕੈਂਸਰ ਦੇ ਮਰੀਜ਼ਾਂ ਨੂੰ ਸਲੀਪਰ ਅਤੇ ਏ. ਸੀ.-3 ਟੀਅਰ ਵਿਚ ਮੁਫਤ ਯਾਤਰਾ ਕਰਨ ਦੀ ਆਗਿਆ ਹੈ।


 


ਮਰੀਜ਼ਾਂ ਨੂੰ ਪਾਸ ਦਿੱਤੇ ਜਾਂਦੇ ਹਨ


ਕੈਂਸਰ ਐਕਸਪ੍ਰੈਸ ਰੇਲਗੱਡੀ ਰਾਹੀਂ ਮਰੀਜ਼ ਆਪਣਾ ਦਰਦ ਲੈ ਕੇ ਆਚਾਰੀਆ ਤੁਲਸੀ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪਹੁੰਚਦੇ ਹਨ। ਪੰਜਾਬ ਤੋਂ ਆਉਣ ਵਾਲੇ ਮਰੀਜਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਆਚਾਰੀਆ ਤੁਲਸੀ ਕੈਂਸਰ ਹਸਪਤਾਲ ਤੋਂ ਹੀ ਮਰੀਜ਼ਾਂ ਨੂੰ ਪਾਸ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਮਰੀਜ਼ ਇਸ ਰੇਲ ਗੱਡੀ ਰਾਹੀਂ ਬੀਕਾਨੇਰ ਤੋਂ ਬਠਿੰਡਾ ਜਾਂਦੇ ਹਨ ਅਤੇ ਉੱਥੋਂ ਦੇ ਐਡਵਾਂਸਡ ਕੈਂਸਰ ਕੇਅਰ ਸੈਂਟਰ ਅਤੇ ਏਮਜ਼ ਵਿਚ ਆਪਣਾ ਇਲਾਜ ਵੀ ਕਰਵਾਉਂਦੇ ਹਨ।