ਚੰਡੀਗੜ੍ਹ- ਕੁਝ ਦਿਨ ਪਹਿਲਾ 9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ ਬਾਰਿਸ਼ ਦਾ ਪਾਣੀ ਹੋਣ ਕਾਰਨ ਇੱਕ ਮਾਂ ਆਪਣੇ ਡੇਢ ਸਾਲ ਦੇ ਬੱਚੇ ਸਮੇਤ ਗੰਦੇ ਨਾਲੇ ਵਿੱਚ ਡਿੱਗ ਜਾਂਦੀ ਹੈ। ਹਾਲਾਂਕਿ ਮੌਕੇ ‘ਤੇ ਬੱਚੇ ਦੀ ਮਾਂ ਨੂ ਬਾਹਰ ਕੱਢ ਲਿਆ ਜਾਂਦਾ ਹੈ ਪਰ ਬੱਚੇ ਨਾਲੇ ‘ਚ ਗੁੰਮ ਜਾਂਦਾ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆਇਆ ਤੇ ਬੱਚੇ ਦੀ ਭਾਲ ਲਈ ਰੈਸਕਿਊ ਓਪਰੇਸ਼ਨ ਚਲਾਇਆ ਜਾਂਦਾ ਹੈ। ਬੱਚੇ ਦੀ ਭਾਲ ਲਈ ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ਼ ਦੀ ਟੀਮ ਨੇ ਕਈ ਦਿਨਾਂ ਤੋਂ ਬੱਚੇ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।


COMMERCIAL BREAK
SCROLL TO CONTINUE READING

ਕਈ ਦਿਨਾਂ ਬਾਅਦ ਮਿਲੀ ਬੱਚੇ ਦੀ ਲਾਸ਼


ਪ੍ਰਸ਼ਾਸਨ ਵੱਲੋਂ ਲਗਾਤਾਰ ਬੱਚੇ ਦੀ ਭਾਲ ਜਾਰੀ ਸੀ। ਇਸ ਨੂੰ ਲੈ ਕੇ ਨਾਲੇ ਦੇ ਆਸ-ਪਾਸ ਖੁਦਾਈ ਵੀ ਕੀਤੀ ਗਈ ਪਰ ਫਿਰ ਵੀ ਹੱਥ ਕੁਝ ਨਹੀਂ ਲੱਗਿਆ। ਪਰੰਤੂ ਅੱਜ ਘਟਨਾ ਵਾਲੀ ਜਗ੍ਹਾ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਨਾਲੇ ‘ਚ ਹੀ ਬੱਚੇ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਨਾਲੇ ਦੇ ਨਜ਼ਦੀਕ ਵਸਦੇ ਪ੍ਰਵਾਸੀ ਪਰਿਵਾਰ ਦੇ ਲੋਕਾਂ ਨੂੰ ਨਾਲੇ ਦੇ ‘ਚ ਬੱਚੇ ਦੀ ਲਾਸ਼ ਦਿਖਾਈ ਦਿੱਤੀ ਜਿਸਦੀ ਤੁਰੰਤ ਸੂਚਨਾ ਸਬੰਧਿਤ ਥਾਣੇ ‘ਚ ਦਿੱਤੀ ਗਈ। ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਪੁਲਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


WATCH LIVE TV