ਪਟਿਆਲਾ ਦੇ ਮੇਅਰ ਵੱਲੋਂ ਦਰਗਾਹ ਦੀ ਕੀਤੀ ਗਈ ਬੇਅਦਬੀ, ਵੀਡਿਓ ਹੋਈ ਵਾਈਰਲ
ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਛੋਟੀ ਨਦੀ ਉਤੇ ਬਣ ਰਹੀ ਇਕ ਦਰਗਾਹ ਦੀ ਬੇਅਦਬੀ ਕਰਨ ਦੀ ਸੀਸੀਟੀਵੀ ਸਾਹਮਣੇ ਆਈ ਹੈ। ਦੂਜੇ ਪਾਸੇ ਮੇਅਰ ਨੇ ਵੀ ਆਵਦਾ ਪੱਖ ਰੱਖਦਿਆ ਕਿਹਾ ਕਿ ਇਹ ਕੋਈ ਪੁਰਾਤਨ ਦਰਗਾਹ ਨਹੀਂ, 2 ਦਿਨ ਪਹਿਲਾਂ ਸੜਕ ‘ਤੇ ਕਬਜਾ ਕਰਨ ਲਈ ਦਰਗਾਹ ਬਣਾਈ ਗਈ ਸੀ।
ਚੰਡੀਗੜ੍ਹ- ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਛੋਟੀ ਨਦੀ ਉਤੇ ਬਣ ਰਹੀ ਇਕ ਦਰਗਾਹ ਦੀ ਬੇਅਦਬੀ ਕਰਨ ਦੀ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਮੇਅਰ ਬਿੱਟੂ ਗੱਡੀ 'ਚ ਸਵਾਰ ਹੋ ਕੇ ਦਰਗਾਹ ਵਾਲੀ ਜਗ੍ਹਾ 'ਤੇ ਪਹੁੰਚਦੇ ਹਨ। ਜਿੱਥੇ ਕਿ ਉਹ ਆਪਣੀ ਗੱਡੀ 'ਚੋਂ ਉਤਰਦੇ ਸਾਰ ਕੋਈ ਗੱਲ ਨਹੀਂ ਕਰਦੇ ਤੇ ਸਿੱਧਾ ਜਾ ਕੇ ਪਹਿਲਾਂ ਕੰਧ ਨੂੰ ਡੇਗ ਦਿੰਦੇ ਹਨ ਅਤੇ ਫਿਰ ਦਰਗਾਹ 'ਤੇ ਚੜ੍ਹ ਕੇ ਬਾਬਾ ਜੀ ਦੀ ਚਾਦਰ ਨੂੰ ਪਾੜ ਦਿੰਦੇ ਹਨ ਅਤੇ ਦੂਰ ਸੁੱਟ ਦਿੰਦੇ ਹਨ। ਮੇਅਰ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਅਤੇ ਹਰ ਪਾਸੇ ਮੇਅਰ ਵੱਲੋਂ ਕੀਤੇ ਗਏ ਇਸ ਕੰਮ ਦੀ ਨਿੰਦਿਆ ਹੋ ਰਹੀ ਹੈ।
ਦੱਸਦੇਈਏ ਕਿ ਇਹ ਖਵਾਜਾ ਪੀਰ ਬਾਬਾ ਜੀ ਦੀ ਪੁਰਾਤਨ ਦਰਗਾਹ ਹੈ, ਜਿਸ 'ਤੇ ਬੇਅਦਬੀ ਹੋਈ ਹੈ। ਇਸ ਦਰਗਾਹ 'ਤੇ ਸੇਵਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਮੇਅਰ ਵੱਲੋਂ ਦਰਗਾਹ ਦੀ ਬੇਅਦਬੀ ਕੀਤੀ ਗਈ ਹੈ ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮੇਅਰ ਸੰਜੀਵ ਸ਼ਰਮਾ ਬਿੱਟੂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਮੇਅਰ ਬਿੱਟੂ ਦਾ ਕਹਿਣਾ ਹੈ ਕਿ ਮੈਂ ਕੋਈ ਵੀ ਗਲਤੀ ਨਹੀਂ ਕੀਤੀ। ਮੈਂ ਜੋ ਕੀਤਾ ਹੈ, ਸਹੀ ਕੀਤਾ ਹੈ। ਅਸੀਂ ਪਟਿਆਲਾ ਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਆਉਣਾ ਹੈ, ਜੇਕਰ ਇਸੇ ਤਰ੍ਹਾਂ ਸੜਕਾਂ 'ਤੇ ਕਬਜ਼ੇ ਹੁੰਦੇ ਰਹੇ ਤਾਂ ਅਸੀਂ ਕਿਸ ਤਰ੍ਹਾਂ ਅੱਗੇ ਵਧਾਂਗੇ। ਇਹ ਕੋਈ ਪੁਰਾਤਨ ਦਰਗਾਹ ਨਹੀਂ, 2 ਦਿਨ ਪਹਿਲਾਂ ਬਣੀ ਹੋਈ ਦਰਗਾਹ ਹੈ, ਜਿਸ ਨੂੰ ਮੈਂ ਤੋੜਿਆ ਹੈ।
WATCH LIVE TV