4 ਸਾਲਾਂ ਦੀ ਧੀ ਨੂੰ ਪਿਓ ਨੇ ਨਹਿਰ ’ਚ ਦਿੱਤਾ ਧੱਕਾ, ਵਜ੍ਹਾ ਜਾਣ ਕੇ ਤੁਹਾਡੀ ਵੀ ਕੰਬ ਉਠੇਗੀ ਰੂਹ

ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ 4 ਸਾਲਾਂ ਦੀ ਧੀ ਨੂੰ ਪਿਓ ਨੇ ਨਹਿਰ ’ਚ ਧੱਕਾ ਦੇ ਦਿੱਤਾ।
ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ 4 ਸਾਲਾਂ ਦੀ ਧੀ ਨੂੰ ਪਿਓ ਨੇ ਨਹਿਰ ’ਚ ਧੱਕਾ ਦੇ ਦਿੱਤਾ, ਕਾਰਣ ਜਾਣ ਤੁਹਾਡੀਆਂ ਵੀ ਅੱਖਾਂ ’ਚ ਹੰਝੂਆਂ ਦੀ ਧਾਰਾ ਵਹਿ ਉੱਠੇਗੀ।
ਦਰਅਸਲ ਜੱਜ ਸਿੰਘ ਹਾਲ ਵਾਸੀ ਮੁਕਤਸਰ ਸਾਹਿਬ ਆਪਣੀ ਬੀਮਾਰ ਪਤਨੀ ਰਣਜੀਤ ਕੌਰ ਤੇ 4 ਸਾਲਾਂ ਦੀ ਧੀ ਹਰਗੁਣ ਨਾਲ ਕੁਝ ਸਮੇਂ ਤੋਂ ਰਹਿ ਰਿਹਾ ਸੀ। ਬੀਮਾਰ ਪਤਨੀ ਦੇ ਦੇਖਭਾਲ ਕਰਨ ਦੇ ਨਾਲ ਨਾਲ ਉਸਨੂੰ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਸੀ। ਪਤਨੀ ਨੇ ਜੱਜ ਸਿੰਘ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਧੀ ਨੂੰ ਪਾਲਣ-ਪੋਸ਼ਣ ਲਈ ਉਸਦੀ ਮਾਸੀ ਕੋਲ ਛੱਡ ਦਿੱਤਾ ਜਾਵੇ। ਪਤਨੀ ਦੇ ਕਹਿਣ ’ਤੇ ਉਹ ਆਪਣੀ ਬੇਟੀ ਨੂੰ ਉਸਦੀ ਮਾਸੀ ਕੋਲ ਛੱਡਣ ਲਈ ਬੱਸ ’ਚ ਬੈਠ ਗਿਆ।
ਅਚਾਨਕ ਹੀ ਉਸਦੇ ਮਨ ’ਚ ਪਤਾ ਨਹੀਂ ਕੀ ਆਇਆ ਕਿ ਬੱਸ ਚੋਂ ਉੱਤਰਿਆ ਤੇ ਆਪਣੀ ਧੀ ਨੂੰ ਨਜ਼ਦੀਕੀ ਨਹਿਰ ’ਚ ਧੱਕਾ ਦੇਣ ਮਗਰੋਂ ਘਰ ਵਾਪਸ ਆ ਗਿਆ। ਇਸ ਘਟਨਾ ਮਗਰੋਂ ਬੱਚੀ ਹਰਗੁਣ ਦੀ ਲਾਸ਼ ਨੂੰ ਨੇੜੇ ਦੀ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਪਿੰਡ ਮਰਗਿੰਦਪੁਰਾ ਦੇ ਬਿਆਨਾਂ ਦੇ ਅਧਾਰ ’ਤੇ ਸ਼ਿਕਾਇਤ ਦਰਜ ਕੀਤੀ, ਜਿਸ ਤੋਂ ਬਾਅਦ ਕੁੜੀ ਦੇ ਪਿਓ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁਛਗਿੱਛ ਦੌਰਾਨ ਦੋਸ਼ੀ ਜੱਜ ਸਿੰਘ ਨੇ ਮੰਨਿਆ ਕਿ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰਨ ਦੀ ਵਜ੍ਹਾ ਕਾਰਨ ਉਸਨੇ ਆਪਣੀ ਧੀ ਨੂੰ ਨਹਿਰ ’ਚ ਧੱਕਾ ਦੇ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਘਰ ਪਰਤ ਆਇਆ ਸੀ।