ਭਰਤ ਸ਼ਰਮਾ/ ਲੁਧਿਆਣਾ: ਬੁੱਢਾ ਨਾਲਾ ਕੂੰਮਕਲਾਂ ਤੋਂ ਹੁੰਦੇ ਹੋਏ ਲੁਧਿਆਣਾ ਤੋਂ ਜਦੋਂ ਪਾਰ ਹੁੰਦਾ ਹੈ ਤਾਂ ਲੁਧਿਆਣਾ ਦੀ ਇੰਡਸਟਰੀ ਦਾ ਵੇਸਟ ਸੀਵਰੇਜ ਅਤੇ ਡੇਅਰੀਆਂ ਦਾ ਸਾਰਾ ਵੇਸਟ ਬੁੱਢੇ ਨਾਲੇ ਵਿਚ ਸੁੱਟਿਆ ਜਾਂਦਾ ਹੈ। ਜਿਸ ਕਰਕੇ ਬੁੱਢਾ ਨਾਲਾ ਇੰਨਾ ਕੁ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਇਹ ਅੱਗੇ ਪਿੰਡਾਂ ਵਿਚ ਜਾ ਕੇ ਸਤਲੁਜ ਦਰਿਆ 'ਚ ਮਿਲਦਾ ਹੈ ਅਤੇ ਉੱਥੋਂ ਇਸ ਦੀ ਤਬਾਹੀ ਦੀ ਸ਼ੁਰੂਆਤ ਹੁੰਦੀ ਹੈ।


COMMERCIAL BREAK
SCROLL TO CONTINUE READING

 


ਬੁੱਢੇ ਨਾਲੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਕਾਲਾ ਪੀਲੀਆ ਕੈਂਸਰ ਚਮੜੀ ਰੋਗ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਪੀੜਤ ਹਨ। ਹਰ ਪਿੰਡ ਦੇ ਵਿਚ ਲਗਪਗ 10 ਫ਼ੀਸਦੀ ਦੇ ਕਰੀਬ ਲੋਕ ਕਾਲਾ ਪੀਲੀਆ ਦੇ ਸ਼ਿਕਾਰ ਹਨ। ਪਿੰਡ ਵਲੀਪੁਰ ਦੇ ਵਿਚ 100 ਤੋਂ ਵੱਧ ਮਰੀਜ਼ ਹਨ ਜੋ ਕਾਲਾ ਪੀਲੀਆ ਦੇ ਸ਼ਿਕਾਰ ਹੋ ਚੁੱਕੇ ਨੇ ਅਤੇ ਦਰਜਨਾਂ ਲੋਕਾਂ ਦੀ ਜਾਨ ਇਹ ਪ੍ਰਦੂਸ਼ਿਤ ਪਾਣੀ ਲੈ ਚੁੱਕਾ ਹੈ ਧਰਤੀ ਹੇਠਲਾ ਪਾਣੀ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਜੋ ਪੀਣ ਲਾਇਕ ਨਹੀਂ ਬਚਿਆ।


 


ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਨੇ ਕਿ ਨੌਜਵਾਨਾਂ ਦੇ ਵਾਲ ਚਿੱਟੇ ਹੋ ਚੁੱਕੇ ਨੇ ਉਹ ਪਿੰਡ ਦਾ ਪਾਣੀ ਪੀ ਨਹੀਂ ਸਕਦੇ ਧਰਤੀ ਹੇਠਲਾ ਪਾਣੀ ਖਰਾਬ ਹੈ ਜਿਸ ਕਰਕੇ ਉਨ੍ਹਾਂ ਨੂੰ ਕਈ ਕਿਲੋਮੀਟਰ ਦੂਰ ਜਾ ਕੇ ਪਾਣੀ ਪੀਣ ਲਈ ਲਿਆਉਣਾ ਪੈਂਦਾ ਹੈ। ਪਿੰਡ ਦੇ ਹੀ ਇਕ ਨੌਜਵਾਨ ਦੀ ਬੀਤੇ ਮਹੀਨੇ ਕਾਲੇ ਪੀਲੀਏ ਨਾਲ ਮੌਤ ਹੋ ਗਈ ਜਿਸ ਦੇ ਪਰਿਵਾਰ ਨੇ ਆਪਣੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਕਿਵੇਂ ਉਨ੍ਹਾਂ ਦਾ ਕਮਾਊ ਪੁੱਤ ਭਰੀ ਜਵਾਨੀ ਦੇ ਵਿੱਚ ਚਲਾ ਗਿਆ। ਉਸ ਦੀ ਮਾਂ ਦੇ ਭਰਾ ਨੇ ਰੋਂਦੇ ਰੋਂਦੇ ਆਪਣੀ ਸਾਰੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਜਾ ਰਿਹਾ।


 


 


ਉੱਥੇ ਹੀ ਪਿੰਡ ਦੇ ਵਿਚ ਕਈ ਲੋਕ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਵਿਦੇਸ਼ਾਂ ਵਿਚ ਚਲੇ ਗਏ ਜਾਂ ਫਿਰ ਹੋਰਨਾਂ ਥਾਵਾਂ ਤੇ ਜਾ ਚੁੱਕੇ ਨੇ ਕਿਉਂਕਿ ਕਾਲਾ ਪੀਲੀਆ ਮੌਤਾਂ ਵੰਡ ਰਿਹਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਕਾਲਾ ਪੀਲੀਆ ਨਾਲ ਹੋ ਚੁੱਕੀ ਹੈ ਅਤੇ ਇਸ ਦਾ ਵੱਡਾ ਕਾਰਨ ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਹੈ ਜੋ ਲੋਕਾਂ ਨੂੰ ਬੀਮਾਰੀਆਂ ਵੰਡ ਰਿਹਾ ਹੈ। ਛੋਟੇ ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪੀਣ ਲਾਇਕ ਤਾਂ ਛੱਡੋ ਨਹਾਉਣ ਅਤੇ ਧੌਣ ਜੋਗਾ ਵੀ ਨਹੀਂ ਹੈ ਵੱਡੇ ਵੱਡੇ ਲੀਡਰ ਆਉਂਦੇ ਨੇ ਦਾਅਵੇ ਵਾਅਦੇ ਕਰਕੇ ਚਲੇ ਜਾਂਦੇ ਨੇ ਕੋਈ ਵੀ ਸਾਰ ਨਹੀਂ ਲੈਂਦਾ।


 


WATCH LIVE TV