ਬਠਿੰਡਾ ਵਿਚ ਲਿਖੇ ਗਏ ਜੋ ਖਾਲਿਸਤਾਨੀ ਨਾਅਰੇ, ਉਹਨਾਂ ਪਿੱਛੇ ਗੁਰਪਤਵੰਤ ਸਿੰਘ ਪਨੂੰ ਦਾ ਹੱਥ
ਪਾਬੰਦੀਸ਼ੁਦਾ ਸੰਸਥਾ ਸਿੱਖਸ ਫਾਰ ਜਸਟਿਸ ਨੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਜਾਲ ਵਿਛਾਇਆ ਹੋਇਆ ਹੈ। ਵਿਦੇਸ਼ਾਂ ਵਿਚ ਬੈਠ ਕੇ ਭਾਰਤ ਵਿਰੋਧੀ ਮਨਸੁਬੇ ਘੜੇ ਜਾ ਰਹੇ ਹਨ ਅਤੇ ਖੁਦ ਇਹਨਾਂ ਦੀ ਜ਼ਿੰਮੇਵਾਰੀ ਵੀ ਲਈ ਜਾ ਰਹੀ ਹੈ।
ਚੰਡੀਗੜ: ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਭਾਰਤ ਵਿਚ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ। ਹਾਲ ਹੀ ਦੇ ਵਿਚ ਬਠਿੰਡਾ ਸਬ ਡਵੀਜ਼ਨਲ ਜੰਗਲਾਤ ਵਿਭਾਗ ਦੇ ਦਫ਼ਤਰ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਸਨ। ਇਸ ਮਾਮਲੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਪਿੱਛੇ ਸਿੱਖਸ ਫਾਰ ਜਸਟਿਸ ਦਾ ਹੱਥ ਹੈ।
SFJ ਨੇ ਵੀਡੀਓ ਰਾਹੀਂ ਲਈ ਜਾਣਕਾਰੀ
ਸਿੱਖਸ ਫਾਰ ਜਸਟਿਸ ਵੱਲੋਂ ਇਕ ਵੀਡੀਓ ਜਾਰੀ ਕਰਕੇ ਖੁਦ ਇਸ ਘਟਨਾ ਦਾ ਜ਼ਿੰਮੇਵਾਰੀ ਲਈ ਸੀ। ਜਿਸਦੇ ਵਿਚ ਗੁਰਪਤਵੰਤ ਸਿੰਘ ਪਨੂੰ ਨੇ ਖੁਦ ਇਸ ਗੱਲ ਨੂੰ ਕਬੂਲਿਆ। ਪਨੂੰ ਨੇ ਆਖਿਆ ਕਿ 1984 ਵਿਚ ਸਮੇਂ ਦੀ ਹਕੂਮਤ ਨੇ 1 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਘਾਣ ਸ੍ਰੀ ਹਰਮੰਦਿਰ ਸਾਹਿਬ ਵਿਚ ਕੀਤਾ ਅਤੇ 6 ਨਵੰਬਰ ਨੂੰ ਭਾਰਤੀ ਹਕੂਮਤ ਤੋਂ ਮੁਕਤ ਕਰਵਾਉਣ ਲਈ ਇਹ ਇਕ ਅਹਿਮ ਕਦਮ ਹੋਵੇਗਾ।
ਖਾਲਿਸਤਾਨੀ ਮੋਡਿਊਲ ਦਾ ਪਰਦਾਫਾਸ਼
ਇਸਦੇ ਨਾਲ ਹੀ ਪੰਜਾਬ ਪੁਲਿਸ ਨੇ ਖਾਲਿਸਤਾਨੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਜਿਸ ਲਈ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵੱਲੋਂ ਖਾਲਿਸਤਾਨੀ ਸਰਥਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਅੱਤਵਾਦੀ ਮੋਡਿਊਲ ਕੈਨੇਡਾ ਤੋਂ ਚਲਾਇਆ ਜਾ ਰਿਹਾ ਹੈ। ਫੜੇ ਗਏ ਦੋ ਵਿਅਕਤੀਆਂ ਦਾ ਸਬੰਧ ਖਾਲਿਸਤਾਨੀ ਟਾਈਗਰ ਫੋਰਸ ਦੇ ਨਾਲ ਹੈ।
ਹਥਿਆਰ ਬਰਾਮਦ ਕੀਤੇ ਗਏ
ਖਾਲਿਸਤਾਨੀ ਮੋਡਿਊਲ ਦਾ ਪਰਦਾਫਾਸ਼ ਕਰਨ 'ਤੇ ਪੁਲਿਸ ਨੂੰ ਇਨ੍ਹਾਂ ਦੋਵਾਂ ਕੋਲੋਂ ਹਥਿਆਰ ਬਰਾਮਦ ਹੋਏ ਇਹਨਾਂ ਹਥਿਆਰਾਂ ਦਾ ਇਸਤੇਮਾਲ ਕਤਲ ਕਰਨ ਲਈ ਕੀਤਾ ਜਾਣਾ ਸੀ। ਇਹਨਾਂ ਹਥਿਆਰਾਂ ਵਿਚ ਏ. ਕੇ 47 ਅਸਾਲਟ ਰਾਈਫਲ, 2 ਮੈਗਜ਼ੀਨਾਂ ਅਤੇ 60 ਕਾਰਤੂਸ ਬਰਾਮਦ ਕੀਤੇ ਗਏ।
WATCH LIVE TV