ਨਹੀਂ ਰੁਕ ਰਹੀਆਂ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ, ਹੁਣ ਲੁਧਿਆਣਾ CMCH ਦੀ ਵਿਦਿਆਰਥਣ ਨੇ ਲਿਆ ਫਾਹਾ
ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (CMCH) ਵਿੱਚ ਫਿਜ਼ੀਓਥੈਰੇਪੀ ਫਾਈਨਲ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕੀਤੀ ਗਈ। ਵਿਦਿਆਰਥਣ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆ ਪੱਖੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ ਗਈ। ਮ੍ਰਿਤਕ ਦੀ ਲਾਸ਼ ਕੋਲੋ ਸੁਸਾਈਡ ਨੋਟ ਮਿਲਿਆ ।
ਚੰਡੀਗੜ੍ਹ- ਅਕਸਰ ਹੀ ਵਿਦਿਆਰਥੀਆਂ ਵੱਲੋਂ ਪੜ੍ਹਾਈ ਜਾਂ ਫਿਰ ਕਿਸੇ ਹੋਰ ਬੋਝ ਕਾਰਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਰਹਿੰਦੀਆ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਕਿਸੇ ਨਾ ਕਿਸੇ ਕਾਲਜ਼ ਜਾਂ ਫਿਰ ਯੂਨਵਰਸਿਟੀ ਤੋਂ ਵਿਦਿਆਰਥੀ ਦੀ ਆਤਮ ਹੱਤਿਆ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਜਾਂ ਫਿਰ ਪੜ੍ਹਾਈ ਦਾ ਬੋਝ ਹੀ ਹੈ।
ਬੀਤੇ ਦਿਨੀ ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (CMCH) ਵਿੱਚ ਫਿਜ਼ੀਓਥੈਰੇਪੀ ਫਾਈਨਲ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕੀਤੀ ਗਈ। ਵਿਦਿਆਰਥਣ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ ਗਈ। ਮ੍ਰਿਤਕ ਵਿਦਿਆਰਥਣ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਤੇ ਲੁਧਿਆਣਾ ਪੜ੍ਹਾਈ ਕਾਰਨ ਉਹ ਈਸਾ ਨਗਰੀ ਪੇਇੰਗ ਗੈਸਟ ਵਿੱਚ ਰਹਿ ਰਹੀ ਸੀ। ਜਿਥੇ ਉਸ ਵੱਲੋਂ ਆਪਣੇ ਕਮਰੇ ਵਿੱਚ ਹੀ ਪੱਖੇ ਨਾਲ ਲਟਕ ਕੇ ਜਾਨ ਦਿੱਤੀ ਗਈ। ਜਿਸ ਬਾਰੇ ਪਤਾ ਲਗਦੇ ਹੀ ਗੈਸਟ ਦੇ ਮਾਲਕ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਉਧਰ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਲਾਸ਼ ਕੋਲੋ ਪੁਲਿਸ ਨੂੰ ਇਕ ਸੁਸਾਇਡ ਨੋਟ ਵੀ ਮਿਲਿਆ ਜਿਸ ਵਿੱਚ ਉਸ ਨੇ ਲਿਖਿਆ ਕਿ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਨਾ ਕਰਨ ਕਾਰਨ ਉਹ ਹੁਣ ਜੀਣਾ ਨਹੀਂ ਚਾਹੁੰਦੀ ਜਿਸ ਕਾਰਨ ਉਸ ਵੱਲੋਂ ਖੁਦਕੁਸ਼ੀ ਕੀਤੀ ਜਾ ਰਹੀ ਹੈ।
ਦੱਸਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾ ਹੀ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਨੇ ਸੁਸਾਈਡ ਨੋਟ ਵਿੱਚ ਖੁਦਕੁਸ਼ੀ ਦਾ ਕਾਰਨ ਆਪਣੇ ਅਧਿਆਪਕ ਨੂੰ ਦੱਸਿਆ ਸੀ। ਉਸ ਤੋਂ ਬਾਅਦ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਵੀ ਖੁਦਕੁਸ਼ੀ ਕੀਤੀ ਗਈ। ਤੇ ਹੁਣ ਲੁਧਿਆਣਾ ਦੀ ਮੈਡੀਕਲ ਕਾਲਜ ਦੀ ਵਿਦਿਆਰਥਣ ਵੱਲੋਂ ਇਹ ਕਦਮ ਚੁੱਕਿਆ ਗਿਆ।
WATCH LIVE TV