3-0 ਨਾਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਜਿੱਤੀ ਵਨਡੇ ਸੀਰੀਜ਼, ਇੰਗਲੈਂਡ ਨੂੰ 23 ਸਾਲਾਂ ਬਾਅਦ ਹਰਾਇਆ
ਭਾਰਤੀ ਮਹਿਲਾ ਕ੍ਰਿਕਟ ਟੀਮ (Indian Women’s Cricket Team ) ਵੱਲੋਂ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਵਨਡੇ ਸੀਰੀਜ਼ 3-0 ਦੇ ਅੰਤਰ ਨਾਲ ਜਿੱਤ ਲਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਮੀਤ ਹੇਅਰ ਨੇ ਸਾਰੀ ਟੀਮ ਨੂੰ ਦਿੱਤੀ ਵਧਾਈ।
ਚੰਡੀਗੜ੍ਹ- ਭਾਰਤੀ ਮਹਿਲਾ ਕ੍ਰਿਕਟ ਟੀਮ (Indian Women’s Cricket Team ) ਵੱਲੋਂ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਵਨਡੇ ਸੀਰੀਜ਼ 3-0 ਦੇ ਅੰਤਰ ਨਾਲ ਜਿੱਤ ਲਈ ਗਈ ਹੈ। 1999 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਉਸ ਦੇ ਦੇਸ਼ ਵਿੱਚ 23 ਸਾਲਾਂ ਬਾਅਦ ਵਨਡੇ ਸੀਰੀਜ਼ ‘ਚ ਹਰਾਇਆ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਸਰੇ ਮੈਚ ਵਿੱਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ 3-0 ਨਾਲ ਜਿੱਤੀ। ਤੀਸਰੇ ਮੈਚ ਵਿੱਚ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤੀ ਟੀਮ ਨੇ 169 ਦੌੜਾਂ ਬਣਾਈਆਂ। ਤੇ ਦੂਸਰੇ ਪਾਸੇ ਇੰਗਲੈਂਡ ਟੀਮ 153 ਦੌੜਾਂ ਤੇ ਹੀ ਸਿਮਟ ਕੇ ਰਹਿ ਗਈ। ਇਸ ਤੋਂ ਪਹਿਲਾ ਸੀਰੀਜ਼ ਦੇ ਦੂਸਰੇ ਮੈਂਚ ਵਿੱਚ ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਕੌਰ ਦੇ ਸੈਂਕੜੇ 111 ਗੇਂਦਾਂ ‘ਚ 143 ਰਨ ਦੀ ਬਦੌਲਤ 333 ਦੌੜਾਂ ਦਾ ਵੱਡਾ ਸਕੋਰ ਬਣਾਇਆ ਗਿਆ ਸੀ। ਉਸ ਦੇ ਨਾਲ ਹਰਲੀਨ ਦਿਓਲ ਨੇ ਹਰਮਨਪ੍ਰੀਤ ਦਾ ਪੂਰਾ ਸਾਥ ਦਿੱਤਾ ਤੇ ਦੌਨਾਂ ਦੀ ਸਾਂਝੇਦਾਰੀ 113 ਦੌੜਾਂ ਦੀ ਰਹੀ। ਭਾਰਤੀ ਟੀਮ ਵੱਲੋਂ ਦੂਸਰਾ ਮੈਂਚ 88 ਦੌੜਾਂ ਨਾਲ ਜਿੱਤਿਆ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
ਇੰਗਲੈਂਡ ਵਿੱਚ ਵਨਡੇ ਸੀਰੀਜ਼ ਜਿੱਤਣ ਦੀ ਭਾਰਤੀ ਕ੍ਰਿਕਟ ਟੀਮ ਮਹਿਲਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਦਿੱਤੀ ਗਈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ 23 ਸਾਲ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਧਰਤੀ ‘ਤੇ ਇੱਕ ਰੋਜ਼ਾ ਲੜੀ ਜਿੱਤੀ ਹੈ। ਟੀਮ ਦੀ ਕਪਤਾਨ ਪੰਜਾਬ ਦੀ ਸ਼ਾਨ ਸਮੇਤ ਸਾਰੀ ਟੀਮ, ਕੋਚ ਨੂੰ ਵਧਾਈਆਂ ਭਵਿੱਖ ਲਈ ਸ਼ੁਭਕਾਮਨਾਵਾਂ।
ਖੇਡ ਮੰਤਰੀ ਮੀਤ ਹੇਅਰ ਨੇ ਵੀ ਦਿੱਤੀ ਵਧਾਈ
ਖੇਡ ਮੰਤਰੀ ਮੀਤ ਹੇਅਰ ਵੱਲੋਂ ਜਦੋਂ ਭਾਰਤੀ ਕ੍ਰਿਕਟ ਟੀਮ ਮਹਿਲਾ ਵੱਲੋਂ 2-0 ਨਾਲ ਸੀਰੀਜ਼ ਵਿੱਚ ਲੀਡ ਬਣਾ ਲਈ ਗਈ ਸੀ ਉਦੋਂ ਹੀ ਵਧਾਈ ਦੇ ਦਿੱਤੀ ਗਈ ਸੀ। ਪਰ ਹੁਣ ਸੀਰੀਜ਼ ਦਾ ਆਖਰੀ ਮੈਂਚ ਜਿੱਤਣ ਤੋਂ ਬਾਅਦ ਖੇਡ ਮੰਤਰੀ ਮੀਤ ਹੇਅਰ ਨੇ ਕਪਤਾਨ ਹਰਮਨਪ੍ਰੀਤ ਕੌਰ ਤੇ ਪੂਰੀ ਟੀਮ ਨੂੰ ਫਿਰ ਤੋਂ ਵਧਾਈਆਂ ਦਿੱਤੀਆਂ। ਉਨ੍ਹਾਂ ਰਿਟਾਇਰਮੈਂਟ ਲੈਣ ਵਾਲੀ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸ਼ਾਨਦਾਰ ਕਰੀਅਰ ਲਈ ਵੀ ਮੁਬਾਰਕਾਂ ਦਿੱਤੀਆਂ।