ਚੰਡੀਗੜ: ਪੰਜਾਬ ’ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਹੁਣ ਵਿਧਾਇਕਾਂ ਦੇ ਬੈਠਣ ਲਈ ਸਕਤਰੇਤ ’ਚ ਇੰਤਜਾਮ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਾਂ ਚੰਡੀਗੜ੍ਹ ’ਚ ਸਥਿਤ ਸਿਵਲ ਸਕਤਰੇਤ ’ਚ ਮੰਤਰੀਆਂ ਨੂੰ ਤਾਂ ਕਮਰੇ ਅਲਾਟ ਕੀਤੇ ਗਏ ਸਨ ਪਰ ਵਿਧਾਇਕਾਂ ਦੇ ਲਈ ਕੋਈ ਇੰਤਜਾਮ ਨਹੀਂ ਸੀ। ਜਿਸ ਕਾਰਨ ਵਿਧਾਇਕਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਪਣੇ ਤੌਰ ’ਤੇ ਪ੍ਰਬੰਧ ਕਰਨਾ ਪੈਂਦਾ ਸੀ ਜਾਂ ਫੇਰ ਕਈ ਵਾਰ ਲੋਕਾਂ ਨੂੰ ਖੱਜਲ ਖੁਆਰ ਹੋਕੇ ਵਾਪਸ ਪਰਤਣਾ ਪੈਂਦਾ ਸੀ। ਜਿਸਨੂੰ ਦੇਖਦਿਆਂ ਪ੍ਰਸੋਨਲ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਇਸ ਨੋਟੀਫਿਕੇਸ਼ਨ ਤਹਿਤ ਵਿਧਾਇਕਾਂ ਦੇ ਬੈਠਣ ਲਈ ਸਿਵਲ ਸਕਤਰੇਤ ਦੀ 5ਵੀਂ ਮੰਜ਼ਿਲ ’ਤੇ ਕਮਰਾ ਨੰ. 14 ਅਲਾਟ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

 


ਮੁੱਖ ਮੰਤਰੀ ਮਾਨ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ


ਹੁਣ ਵਿਧਾਇਕਾਂ ਦੀ ਚਿਰਕੋਣੀ ਮੰਗ ਨੂੰ ਧਿਆਨ ’ਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ’ਚ ਦਖ਼ਲ ਦਿੰਦਿਆਂ ਪ੍ਰਸੋਨਲ ਵਿਭਾਗ ਨੂੰ ਹਦਾਇਤ ਕੀਤੀ ਕਿ ਵਿਧਾਇਕਾਂ ਨੂੰ ਸਕਤਰੇਤ ’ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪ੍ਰਸੋਨਲ ਵਿਭਾਗ ਨੇ ਹਰਕਤ ’ਚ ਆਉਂਦਿਆ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਗਿਆ ਹੈ। ਵਿਧਾਇਕਾਂ ਨੂੰ ਕਮਰਾ ਅਲਾਟ ਹੋਣ ਤੋਂ ਬਾਅਦ ਜਿੱਥੇ ਆਮ ਲੋਕ ਵਿਧਾਇਕਾਂ ਨੂੰ ਅਸਾਨੀ ਨਾਲ ਮਿਲ ਸਕਣਗੇ ਉੱਥੇ ਹੀ ਵਿਧਾਇਕ ਵੀ ਮੰਤਰੀਆਂ ਨਾਲ ਰਾਬਤਾ ਕਾਇਮ ਕਰ ਜਲਦ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਵਾ ਸਕਣਗੇ।


 


WATCH LIVE TV