ਚੰਡੀਗੜ: ਕਈ ਮਾਮਲਿਆਂ 'ਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਸ ਸਮੇਂ ਬਾਗਪਤ ਦੇ ਆਸ਼ਰਮ 'ਚ ਪੈਰੋਲ 'ਤੇ ਹੈ। ਪੈਰੋਲ 'ਤੇ ਆਉਣ ਤੋਂ ਬਾਅਦ ਰਾਮ ਰਹੀਮ ਨੇ ਸਭ ਤੋਂ ਪਹਿਲਾਂ 15 ਰਿਕਾਰਡਿੰਗ ਵੀਡੀਓਜ਼ ਰਾਹੀਂ ਆਪਣੇ ਪੈਰੋਕਾਰਾਂ ਨੂੰ ਆਪਣਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਰਾਮ ਰਹੀਮ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਬਾ ਆਪਣੇ ਪੁਰਾਣੇ ਅੰਦਾਜ਼ ਵਿੱਚ ਪਰਤਦਾ ਜਾਪਦਾ ਹੈ। ਡੇਰਾ ਮੁਖੀ ਨੇ ਸਟੇਜ ’ਤੇ ਆਪਣੇ ਪੈਰੋਕਾਰਾਂ ਵੱਲੋਂ ਦਿੱਤੇ ਪੱਤਰਾਂ ਦੇ ਪੋਸਟਰ ਵੀ ਲਾਏ।


COMMERCIAL BREAK
SCROLL TO CONTINUE READING

 


ਮੋਰ ਦਾ ਖੰਭ ਫੜਕੇ ਕੀਤਾ ਸਤਸੰਗ


ਮੰਗਲਵਾਰ ਨੂੰ ਰਾਮ ਰਹੀਮ ਨੇ ਧੀਆਂ ਦਾ ਵਿਆਹ ਵੀ ਕਰਵਾਇਆ। ਉਨ੍ਹਾਂ ਦੇ ਪੈਰੋਕਾਰਾਂ ਨੇ ਰਾਮ ਰਹੀਮ ਦੀ ਉਸਤਤ ਵਿਚ ਭਜਨ ਗਾਏ। ਉਥੇ ਹੀ ਰਾਮ ਰਹੀਮ ਆਪਣੇ ਪੁਰਾਣੇ ਅੰਦਾਜ਼ 'ਚ ਮੰਚ 'ਤੇ ਹੱਥ 'ਚ ਮੋਰ ਦਾ ਖੰਭ ਲੈ ਕੇ ਇਸ ਨੂੰ ਹਿਲਾਉਂਦੇ ਹੋਏ ਨਜ਼ਰ ਆਏ। ਰਾਮ ਰਹੀਮ ਨੇ ਹੁਣ ਫਿਰ ਤੋਂ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਰਾਮ ਰਹੀਮ ਨੂੰ 17 ਜੂਨ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਹੁਣ ਪੈਰੋਲ ਖ਼ਤਮ ਹੋਣ ਵਿਚ ਸਿਰਫ਼ ਚਾਰ ਦਿਨ ਬਾਕੀ ਹਨ। ਅਜਿਹੇ 'ਚ ਪਹਿਲਾਂ ਰਾਮ ਰਹੀਮ ਸਿਰਫ ਰਿਕਾਰਡਿੰਗ ਵੀਡੀਓ ਸੰਦੇਸ਼ ਭੇਜਦਾ ਸੀ ਪਰ ਜਿਵੇਂ-ਜਿਵੇਂ ਪੈਰੋਲ ਦੇ ਦਿਨ ਖਤਮ ਹੋ ਰਹੇ ਹਨ, ਉਸ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਹੁਣ ਰਾਮ ਰਹੀਮ ਨੇ ਸਟੇਜ ਲਗਾ ਕੇ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਆਹ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।


 


ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਗੁਰਮੀਤ ਰਾਮ ਰਹੀਮ


ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਹੁਣ ਉਸ ਨੂੰ ਇਕ ਮਹੀਨੇ ਦੀ ਪੈਰੋਲ ਮਿਲੀ ਹੈ। ਰਮੀਤ ਰਾਮ ਰਹੀਮ ਸਿੰਘ 2017 ਵਿੱਚ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਸ ਸਮੇਂ ਹਰਿਆਣਾ ਦੀ ਰੋਹਤਕ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਬਲਾਤਕਾਰ ਤੋਂ ਇਲਾਵਾ ਰਾਮ ਰਹੀਮ ਨੂੰ ਸਾਲ 2002 'ਚ ਆਪਣੇ ਮੈਨੇਜਰ ਦੀ ਹੱਤਿਆ ਲਈ ਵੀ ਦੋਸ਼ੀ ਠਹਿਰਾਇਆ ਗਿਆ ਹੈ।


 


WATCH LIVE TV