ਪੰਜ ਪਿਆਰਿਆਂ ਦੀ ਯਾਦ `ਚ ਬਣਾਇਆ ਪਾਰਕ, ਸਰਕਾਰ ਦੀ ਬੇਰੁਖੀ ਦਾ ਹੋਇਆ ਸ਼ਿਕਾਰ
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2017 ਤੋਂ ਉਨ੍ਹਾਂ ਨੂੰ ਕੋਈ ਵੀ ਫੰਡ ਜਾਰੀ ਨਹੀਂ ਹੋਏ ਹਨ ਇਸ ਕਰਕੇ ਉਨ੍ਹਾਂ ਦੁਆਰਾ ਬਿਜਲੀ ਅਤੇ ਪਾਣੀ ਦਾ ਬਿੱਲ ਜਮ੍ਹਾ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਜਲਦ ਹੀ ਦੇ ਦਿੱਤੀ ਜਾਵੇਗੀ ਇਸ ਲਈ ਉਨ੍ਹਾਂ ਕੋਲ ਫੰਡ ਆ ਗਏ ਹਨ।
ਬਿਮਲ ਸ਼ਰਮਾ/ ਸ੍ਰੀ ਆਨੰਦਪੁਰ ਸਾਹਿਬ: ਖ਼ਾਲਸਾ ਸਾਜਨਾ ਦੇ 300 ਵੇਂ ਜਨਮ ਦਿਹਾੜੇ 'ਤੇ ਪੰਜ ਪਿਆਰਿਆਂ ਦੀ ਯਾਦ ਵਿਚ ਇਕ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਦਾ ਉਦਘਾਟਨ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਕੇਂਦਰੀ ਵਣ ਮੰਤਰੀ ਸੁਰੇਸ਼ ਪੀ ਪ੍ਰਭੂ ਵਲੋਂ ਕੀਤਾ ਗਿਆ ਸੀ ਹੁਣ ਇਸ ਦੀ ਸਾਂਭ ਸੰਭਾਲ ਜੰਗਲਾਤ ਵਿਭਾਗ ਕਰ ਰਿਹਾ ਹੈ।
ਖਸਤਾ ਹੋਈ ਪਾਰਕ ਦੀ ਹਾਲਤ
ਪਰ ਪਿਛਲੇ ਕੁਝ ਸਮੇਂ ਤੋਂ ਇਸ ਪਾਰਕ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਪਾਰਕ ਦੇ ਵਿਚ ਜਿੱਥੇ ਗੋਡੇ ਗੋਡੇ ਘਾਹ ਉੱਗ ਚੁੱਕਾ ਹੈ ਉੱਥੇ ਹੀ ਪਾਰਕ ਵਿਚ ਬੈਠਣ ਵਾਲੇ ਬੈਂਚ ਟੁੱਟ ਚੁੱਕੇ ਹਨ ਜਾਂ ਉਨ੍ਹਾਂ ਨੂੰ ਘਾਹ ਨੇ ਆਪਣੇ ਅੰਦਰ ਸਮੇਟ ਲਿਆ ਹੈ। ਉੱਥੇ ਹੀ ਇੱਥੇ ਦੀ ਸਾਂਭ ਸੰਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖਾਹ ਵੀ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 2017 ਤੋਂ ਉਨ੍ਹਾਂ ਨੂੰ ਕੋਈ ਵੀ ਫੰਡ ਜਾਰੀ ਨਹੀਂ ਹੋਇਆ ਹੈ ਇਸ ਲਈ ਬਿਜਲੀ ਅਤੇ ਪਾਣੀ ਦਾ ਬਿੱਲ ਜਮ੍ਹਾ ਨਹੀਂ ਕਰਵਾਇਆ ਜਾ ਸਕਿਆ। ਤੁਹਾਨੂੰ ਦੱਸ ਦਈਏ ਕਿ ਬਿਜਲੀ ਦਾ ਬਿੱਲ 15 ਲੱਖ ਅਤੇ ਪਾਣੀ ਦਾ ਬਿੱਲ ਢਾਈ ਲੱਖ ਰੁਪਿਆ ਹੈ ਜੋ ਜਮ੍ਹਾ ਨਾ ਕਰਵਾਉਣ ਕਰਕੇ ਪਾਰਕ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਵਾਕਈ ਹੀ ਇਸ ਨੂੰ ਟੂਰਿਸਟ ਹੱਬ ਬਣਾਉਣਾ ਹੈ ਤਾਂ ਸਰਕਾਰਾਂ ਨੂੰ ਇਸ ਵੱਲ ਗੌਰ ਕਰਨਾ ਪਵੇਗਾ।
ਹਰ ਰੋਜ਼ ਪਹੁੰਚਦੇ ਹਨ ਲੱਖਾਂ ਸ਼ਰਧਾਲੂ
ਰੋਜ਼ਾਨਾ ਕਾਫ਼ੀ ਗਿਣਤੀ ਵਿੱਚ ਸੈਲਾਨੀ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚਦੇ ਹਨ ਉੱਥੇ ਹੀ ਵਿਰਾਸਤ- ਏ- ਖਾਲਸਾ ਦੇ ਦੀਦਾਰ ਕਰਨ ਲਈ ਦੇਸ਼ ਵਿਦੇਸ਼ ਤੋਂ ਸੈਲਾਨੀ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਹਨ।ਵਿਸ਼ਵ ਪ੍ਰਸਿੱਧ ਵਿਰਾਸਤ- ਏ- ਖ਼ਾਲਸਾ ਦੇ ਬਿਲਕੁਲ ਨਜ਼ਦੀਕ ਇਕ ਬਹੁਤ ਵੱਡਾ ਪਾਰਕ ਬਣਾਇਆ ਗਿਆ ਹੈ ਜੋ ਕਿ ਸੈਲਾਨੀਆਂ ਲਈ ਇਕ ਖਿੱਚ ਦਾ ਕੇਂਦਰ ਵੀ ਹੈ। ਇਹ ਪਾਰਕ 1999 ਦੇ ਵਿਚ ਖ਼ਾਲਸਾ ਸਾਜਨਾ ਦੇ 300ਵੇਂ ਵਰ੍ਹੇ ਦੇ ਮੌਕੇ 'ਤੇ ਪੰਜ ਪਿਆਰਿਆਂ ਦੀ ਯਾਦ ਵਿਚ ਬਣਾਇਆ ਗਿਆ ਸੀ ਅਤੇ ਇਸ ਦਾ ਨਾਮ ਪੰਜ ਪਿਆਰਾ ਪਾਰਕ ਰੱਖਿਆ ਗਿਆ ਸੀ। ਇਸ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਜੰਗਲਾਤ ਵਿਭਾਗ ਦੇ ਕੋਲ ਹੈ ਮਗਰ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਫੰਡਾਂ ਦੀ ਘਾਟ ਹੈ। ਜਿਸ ਕਰਕੇ ਇਸ ਪਾਰਕ ਦੇ ਰੱਖ ਰਖਾਵ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹੈ।
ਸਥਾਨਕ ਲੋਕਾਂ ਦਾ ਕੀ ਕਹਿਣਾ ?
ਉਥੇ ਹੀ ਸਥਾਨਕ ਲੋਕ ਜੋ ਪਾਰਕ ਵਿੱਚ ਸਵੇਰੇ ਸ਼ਾਮੀਂ ਸੈਰ ਕਰਨ ਜਾਂ ਵਰਜ਼ਿਸ਼ ਕਰਨ ਆਉਂਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਦੀ ਆਮਦ ਕਾਫੀ ਘਟ ਗਈ ਹੈ। ਕਿਉਂਕਿ ਪਾਰਕ ਵਿਚ ਰੱਖ ਰਖਾਅ ਦੀ ਘਾਟ ਹੈ। ਇੱਥੇ ਛੋਟੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਆਉਂਦੇ ਹਨ ਮਗਰ ਕਾਫ਼ੀ ਵੱਡਾ ਵੱਡਾ ਘਾਹ ਉੱਗ ਚੁੱਕ ਹੋਣ ਦੇ ਕਾਰਨ ਨਾ ਤਾਂ ਇੱਥੇ ਬੱਚੇ ਖੇਡਣ ਆਉਂਦੇ ਹਨ ਤੇ ਨਾ ਹੀ ਬਜ਼ੁਰਗ ਸੈਰ ਕਰਨ ਲਈ ਆ ਰਹੇ ਹਨ ਸਵੇਰੇ ਸ਼ਾਮ ਇਸ ਪਾਰਕ ਵਿੱਚ ਕਾਫ਼ੀ ਰੌਣਕ ਰਹਿੰਦੀ ਸੀ। ਲੋਕਾਂ ਨੇ ਦੱਸਿਆ ਕਿ ਜੋ ਸੈਲਾਨੀ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਹਨ ਉਹ ਇਸ ਪਾਰਕ ਵਿਚ ਵੀ ਜ਼ਰੂਰ ਆਉਂਦੇ ਹਨ ਕਿਉਂਕਿ ਇੱਥੇ ਲਗਾਇਆ ਗਿਆ ਬਹੁਤ ਵੱਡਾ ਖੱਡਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਅਤੇ ਲੋਕ ਇੱਥੇ ਸੈਲਫੀਆਂ ਲੈਂਦੇ ਹਨ ਮਗਰ ਹੁਣ ਸੈਲਾਨੀ ਵੀ ਕਾਫੀ ਘੱਟ ਆ ਰਹੇ ਹਨ। ਇਸ ਬਾਰੇ ਪਾਰਕ ਵਿੱਚ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਾਰਕ ਦੇ ਹਾਲਾਤ ਸੁਧਰਨੇ ਚਾਹੀਦੇ ਹਨ ਕਿਉਂਕਿ ਪੰਜ ਪਿਆਰਿਆਂ ਦੇ ਨਾਮ ਤੇ ਇਹ ਪਾਰਕ ਬਣਾਇਆ ਗਿਆ ਹੈ ਤੇ ਇੱਥੇ ਕਾਫ਼ੀ ਲੋਕ ਆਉਂਦੇ ਹਨ।
ਜੰਗਲਾਤ ਵਿਭਾਗ ਨੂੰ ਨਹੀਂ ਜਾਰੀ ਹੋਇਆ ਫੰਡ
ਉਥੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2017 ਤੋਂ ਉਨ੍ਹਾਂ ਨੂੰ ਕੋਈ ਵੀ ਫੰਡ ਜਾਰੀ ਨਹੀਂ ਹੋਏ ਹਨ ਇਸ ਕਰਕੇ ਉਨ੍ਹਾਂ ਦੁਆਰਾ ਬਿਜਲੀ ਅਤੇ ਪਾਣੀ ਦਾ ਬਿੱਲ ਜਮ੍ਹਾ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਜਲਦ ਹੀ ਦੇ ਦਿੱਤੀ ਜਾਵੇਗੀ ਇਸ ਲਈ ਉਨ੍ਹਾਂ ਕੋਲ ਫੰਡ ਆ ਗਏ ਹਨ।