ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਪੁਲਿਸ, ਮੋਡੀਫਾਈਡ ਬੁਲੇਟ ਸਾਇਲੈਂਸਰਾਂ ਦੇ ਖਿਲਾਫ਼ ਸਖ਼ਤ ਕਦਮ ਚੁੱਕਦੀ ਹੋਈ ਨਜ਼ਰ ਆ ਰਹੀ ਹੈ। ਐਨਫੀਲਡ ਮੋਟਰਸਾਈਕਲਾਂ ਵਿੱਚ ਮੋਡੀਫਾਈਡ ਸਾਇਲੈਂਸਰਾਂ ਦੀ ਵਰਤੋਂ ਕਰਨ ਦੇ ਖਿਲਾਫ ਕਾਰਵਾਈ ਕਰਦੇ ਹੋਏ, ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸੋਮਵਾਰ ਨੂੰ 219 ਚਲਾਨ ਕੀਤੇ। ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ।


COMMERCIAL BREAK
SCROLL TO CONTINUE READING

 


 


ਡਿਪਟੀ ਕਮੀਸ਼ਨਰ ਸੌਮਿਆ ਮਿਸ਼ਰਾ ਨੇ ਵਸਨੀਕਾਂ ਲਈ ਜਾਗਰੂਕਤਾ ਸੈਸ਼ਨ ਚਲਾਏ ਅਤੇ ਉਨ੍ਹਾਂ ਨੂੰ ਸੋਧੇ ਹੋਏ ਸਾਇਲੈਂਸਰਾਂ ਨੂੰ ਹਟਾਉਣ ਲਈ ਕਿਹਾ। ਉੱਚੀ ਆਵਾਜ਼ ਵਾਲੇ ਸਾਇਲੈਂਸਰ ਆਵਾਜ਼ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਸ਼ਾਂਤੀ ਭੰਗ ਹੁੰਦੀ ਹੈ।


 


 


(ਡੀ.ਸੀ.ਪੀ., ਟ੍ਰੈਫਿਕ) ਸੌਮਿਆ ਮਿਸ਼ਰਾ ਨੇ ਵੀ ਸ਼ਹਿਰ ਦਾ ਦੌਰਾ ਕੀਤਾ ਅਤੇ ਇਸ ਮੁਹਿੰਮ ਲਈ ਲਗਾਏ ਗਏ ਹਰੇਕ ਵਿਸ਼ੇਸ਼ ਨਾਕੇ ਦੀ ਜਾਂਚ ਕੀਤੀ। ਡੀਸੀਪੀ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ 15 ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਇਸ ਉਲੰਘਣਾ ਨੂੰ ਰੋਕਣ ਲਈ ਟ੍ਰੈਫਿਕ ਲਾਈਟ ਪੁਆਇੰਟਾਂ 'ਤੇ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਮੁਹਿੰਮ ਦੌਰਾਨ ਆਟੋ-ਪਾਰਟਸ ਦੀਆਂ ਦੁਕਾਨਾ ਦੀ ਵੀ ਜਾਂਚ ਕੀਤੀ ਗਈ। ਇਹ ਮੁਹਿੰਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗੀ। ਕੋਈ ਵੀ ਮਕੈਨਿਕ ਜਾਂ ਦੁਕਾਨਦਾਰ ਗੈਰ-ਕਾਨੂੰਨੀ ਸਾਇਲੈਂਸਰ ਨੂੰ ਵੇਚਦੇ ਜਾਂ ਫਿੱਟ ਕਰਦੇ ਪਾਇਆ ਜਾਂਦਾ ਹੈ ਤਾਂ ਉਸ ਤੇ ਮੋਟਰ ਵਹੀਕਲ ਐਕਟ 1988 ਦੀ ਧਾਰਾ 190 (2) ਤਹਿਤ ਕਾਰਵਾਈ ਕੀਤੀ ਜਾਵੇਗੀ।