Jalandhar Gas Leak News: ਜਲੰਧਰ ਦੇ ਲਾਡੋਵਾਲੀ ਰੋਡ `ਤੇ ਗੈਸ ਲੀਕ ਹੋਣ ਕਾਰਨ ਮਚੀ ਹੜਕੰਪ
Jalandhar Gas Leak News: ਜਲੰਧਰ ਵਿੱਚ ਗੈਸ ਲੀਕ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ। ਇਸ ਮਗਰੋਂ ਲਾਡੋਵਾਲੀ ਰੋਡ ਉਤੇ ਹੜਕੰਪ ਮਚ ਗਿਆ।
Jalandhar Gas Leak News: ਜਲੰਧਰ ਦੇ ਲਾਡੋਵਾਲੀ ਰੋਡ ਕੋਲ ਨਿਊ ਦਸਮੇਸ਼ ਨਗਰ ਵਿੱਚ ਗੈਸ ਲੀਕ ਹੋਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਹ ਗੈਸ ਇੱਕ ਬਰਫ਼ ਦੀ ਫੈਕਟਰੀ ਵਿਚੋਂ ਲੀਕ ਹੋਈ ਸੀ। ਗੈਸ ਲੀਕ ਹੋਣ ਤੋਂ ਬਾਅਦਾ ਇਲਾਕਾ ਵਾਸੀਆਂ ਨੂੰ ਸਾਹ ਲੈਣ ਅਤੇ ਅੱਖਾਂ ਵਿੱਚ ਜਲਣ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਉਥੇ ਕੁਝ ਲੋਕਾਂ ਦੀ ਤਬੀਅਤ ਵੀ ਖ਼ਰਾਬ ਹੋ ਗਈ ਤੇ ਉਹ ਉਲਟੀਆਂ ਕਾਰਨ ਵੀ ਕਾਫੀ ਪਰੇਸ਼ਾਨ ਹੋਏ।
ਫੈਕਟਰੀ 'ਚ ਗੈਸ ਲੀਕ ਹੋਣ ਦੀ ਅਫਵਾਹ 'ਤੇ ਇਲਾਕਾ ਨਿਵਾਸੀ ਘਰਾਂ ਤੋਂ ਬਾਹਰ ਆ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਫੈਕਟਰੀ ਵਿੱਚ ਗੈਸ ਲੀਕ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਦੋ ਤੋਂ ਤਿੰਨ ਵਾਰ ਗੈਸ ਲੀਕ ਹੋ ਚੁੱਕੀ ਹੈ, ਜਿਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਕਿ ਰਿਹਾਇਸ਼ੀ ਖੇਤਰ ਵਿੱਚ ਕੋਈ ਫੈਕਟਰੀ ਨਹੀਂ ਹੋਣੀ ਚਾਹੀਦੀ, ਪਰ ਕੋਈ ਕਾਰਵਾਈ ਨਹੀਂ ਹੋਈ।
ਇਲਾਕਾ ਨਿਵਾਸੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਸੂਰਜ ਕੋਲਡ ਸਟੋਰ ਦੀ ਬਰਫ ਬਣਾਉਣ ਦੀ ਫੈਕਟਰੀ ਹੈ। ਇਥੇ ਆਏ ਦਿਨ ਗੈਸ ਲੀਕ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਇਹ ਗੈਸ ਇੰਨੀ ਜ਼ਹਿਰੀਲੀ ਹੈ ਕਿ ਇਸ ਨਾਲ ਬੱਚਿਆਂ ਦੀ ਜਾਨ ਜਾ ਸਕਦਾ ਹੈ। ਇਸ ਬਾਰੇ ਜਲੰਧਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਜਗਮੋਹਨ ਸਿੰਘ ਨੂੰ ਕਈ ਵਾਰ ਮੁਹੱਲਾ ਨਿਵਾਸੀਆਂ ਨੇ ਸ਼ਿਕਾਇਤ ਦਿੱਤੀ ਹੈ ਪਰ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab Weather Today: ਪੰਜਾਬ 'ਚ ਵੀ ਦਿਖੇਗਾ ਤੂਫਾਨ ਬਿਪਰਜੋਏ ਦਾ ਅਸਰ; ਜਲਦ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਇਲਾਕਾ ਵਾਸੀਆਂ ਨੇ ਕਿਹਾ ਕਿ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਫੈਕਟਰੀ ਵਿਚੋਂ ਕੋਈ ਗੈਸ ਲੀਕ ਨਹੀਂ ਹੁੰਦੀ ਹੈ, ਗਟਰ ਦੀ ਬਲਾਕੇਜ਼ ਕਾਰਨ ਗੈਸ ਲੀਕ ਹੁੰਦੀ ਹੈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਫ਼ੈਕਟਰੀ ਦੇ ਅੰਦਰ ਜਾ ਕੇ ਜਾਂਚ ਕੀਤੀ ਅਤੇ ਸਬੰਧਿਤ ਥਾਣਿਆਂ ਦੀ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab Accident news: ਕੁੱਤੇ ਨੂੰ ਬਚਾਉਣ ਲਈ ਡਰਾਈਵਰ ਨੇ ਲਗਾਈ ਬ੍ਰੇਕ, 2 ਕਾਰਾਂ ਦੀ ਹੋਈ ਟੱਕਰ, ਜਾਣੋ ਪੂਰਾ ਮਾਮਲਾ