Gurdaspur News: ਸ਼ਾਤਿਰ ਨੌਜਵਾਨ ਸਟੋਰ `ਚ ਨਵਾਂ ਸਾਈਕਲ ਲੈ ਕੇ ਹੋਇਆ ਰਫੂਚੱਕਰ; ਸੋਸ਼ਲ ਮੀਡੀਆ ਉਤੇ ਵੀਡੀਓ ਹਾਈ ਵਾਇਰਲ
Gurdaspur News: ਗੁਰਦਾਸਪੁਰ ਸ਼ਹਿਰ ਦੇ ਜਹਾਜ਼ ਚੌਕ ਦੇ ਨਜ਼ਦੀਕ ਇੱਕ ਸਾਈਕਲ ਸਟੋਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਜੋ ਦੇਖਣ ਵਿੱਚ ਚੰਗੇ ਘਰ ਦਾ ਲੱਗ ਰਿਹਾ ਹੈ।
Gurdaspur News: ਗੁਰਦਾਸਪੁਰ ਸ਼ਹਿਰ ਦੇ ਜਹਾਜ਼ ਚੌਕ ਦੇ ਨਜ਼ਦੀਕ ਇੱਕ ਸਾਈਕਲ ਸਟੋਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਜੋ ਦੇਖਣ ਵਿੱਚ ਚੰਗੇ ਘਰ ਦਾ ਲੱਗ ਰਿਹਾ ਹੈ ਅਤੇ ਉਹ ਇਸ ਦੁਕਾਨ ਤੋਂ ਇੱਕ ਸਾਈਕਲ ਲੈ ਆਪਣੀ ਸਵਿਫਟ ਗੱਡੀ ਵਿੱਚ ਰੱਖ ਕੇ ਉਥੋਂ ਗੱਡੀ ਚਲਾ ਜਾਂਦਾ ਹੋਇਆ ਦਿਖ ਰਿਹਾ ਹੈ ਤੇ ਦੁਕਾਨਦਾਰ ਉਸ ਪਿੱਛੇ ਭੱਜ ਰਿਹਾ ਹੈ।
ਉਥੇ ਹੀ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਅਨੂਪ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉਤੇ ਇਕ ਨੌਜਵਾਨ ਜੋ ਸਵਿਫਟ ਗੱਡੀ ਵਿੱਚ ਆਇਆ ਸੀ। ਉਸ ਨੇ ਆ ਕੇ ਇਕ ਸਾਈਕਲ ਜਿਸ ਦੀ ਕੀਮਤ ਕਰੀਬ 14 ਹਜ਼ਾਰ ਰੁਪਏ ਪਸੰਦ ਕੀਤਾ ਤੇ ਉਸਨੂੰ ਤਿਆਰ ਕਰਨ ਲਈ ਕਿਹਾ ਤੇ ਜਦ ਸਾਈਕਲ ਤਿਆਰ ਹੋ ਗਿਆ ਤਾਂ ਉਸ ਨੇ ਸਾਈਕਲ ਪਹਿਲਾਂ ਗੱਡੀ ਵਿੱਚ ਰਖਵਾ ਲਿਆ ਤੇ ਜਦ ਬਿਲ ਦੇਣ ਦੀ ਉਸਨੂੰ ਗੱਲ ਕਹੀ ਤਾਂ ਪਹਿਲਾ ਉਹ ਇਕ ਸ਼ਾਤਿਰ ਢੰਗ ਨਾਲ ਫੋਨ ਉਤੇ ਗੱਲ ਕਰਦਾ ਰਿਹਾ।
ਇਹ ਵੀ ਪੜ੍ਹੋ : Mohali Doctor: ਡਾਕਟਰਾਂ ਦਾ ਵੱਡਾ ਬਿਆਨ- ਲੋਕ ਖੱਜਲ ਨਾ ਹੋਣ ਇਸ ਕਰਕੇ ਕਦੇ ਹਸਪਤਾਲ ਨਹੀਂ ਆਏ ਮੁੱਖ ਮੰਤਰੀ ਮਾਨ
ਅਨੂਪ ਨੇ ਦੱਸਿਆ ਕਿ ਉਸ ਕੋਲ ਕੋਈ ਹੋਰ ਵੀ ਗਾਹਕ ਆ ਗਏ ਤਾਂ ਉਸ ਨੌਜਵਾਨ ਨੇ ਉਸ ਨੂੰ ਆਪਣੇ ਫੋਨ ਉਤੇ ਇਕ ਫ਼ਰਜ਼ੀ Paytm ਟ੍ਰਾਂਸਜਿਕਸ਼ਨ ਦਾ ਮੈਸਜ ਦਿਖਾ ਦੁਕਾਨ ਤੋਂ ਬਾਹਰ ਤੇਜੀ ਨਾਲ ਚਲਾ ਗਿਆ। ਜਦ ਉਸ ਨੇ ਦੇਖਿਆ ਕਿ ਪੈਸੇ ਤਾਂ ਆਏ ਨਹੀਂ ਅਤੇ ਉਸ ਨੇ ਨੌਜਵਾਨ ਨੂੰ ਰੁਕਣ ਲਈ ਆਵਾਜ਼ ਦਿੰਦੇ ਪਿੱਛੇ ਗਿਆ ਪਰ ਨੌਜਵਾਨ ਗੱਡੀ ਲੈ ਫ਼ਰਾਰ ਹੋ ਗਿਆ, ਜਦਕਿ ਕਿਸੇ ਗਾਹਕ ਦੇ ਮੋਟਰਸਾਈਕਲ 'ਤੇ ਉਸ ਗੱਡੀ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਗੱਡੀ ਭਜਾ ਕੇ ਫ਼ਰਾਰ ਹੋ ਗਿਆ। ਉਥੇ ਹੀ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ : Operation Lotus News: ਆਪ੍ਰੇਸ਼ਨ ਲੋਟਸ ਨੂੰ ਲੈ ਕੇ 'ਆਪ' ਦੇ ਤਿੰਨ ਵਿਧਾਇਕਾਂ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ