ਚੰਡੀਗੜ੍ਹ- ਲੜਕੀਆਂ/ਲੜਕੇ ਅਪਣੇ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਲਈ ਕਈਂ ਤਰੀਕੇ ਅਪਣਾਉਂਦੇ ਹਨ। ਕੁਝ ਲੜਕੀਆਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀਆਂ ਹਨ। ਔਰਤਾਂ ਅਪਣੇ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫ਼ਾਇਦਾ ਨਹੀਂ ਹੁੰਦਾ। ਜ਼ਿਆਦਾ ਕ੍ਰੀਮਾਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ।


COMMERCIAL BREAK
SCROLL TO CONTINUE READING

ਮਲਾਈ ਨਾਲ ਹੁੰਦਾ ਹੈ ਚਿਹਰੇ ਦਾ ਨਿਖਾਰ


ਜ਼ਿਆਦਾਤਰ ਲੋਕ ਜਾਣਦੇ ਹਨ ਮਲਾਈ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਲਾਈ ਸਕਿਨ ਨੂੰ ਖ਼ੂਬਸੂਰਤ ਬਣਾਉਣ 'ਚ ਵੀ ਬੇਹੱਦ ਲਾਭਕਾਰੀ ਹੁੰਦੀ ਹੈ। ਮਲਾਈ ਚਿਹਰੇ ਦੇ ਲਈ ਵਧੀਆ ਮਾਇਸਚਰਾਈਜ਼ਰ ਦੇ ਤੌਰ 'ਤੇ ਕੰਮ ਕਰਦੀ ਹੈ। ਚਿਹਰੇ 'ਤੇ ਕੁਝ ਸਮਾਂ ਮਲਾਈ ਨਾਲ ਮਸਾਜ ਕਰਨ ਨਾਲ ਸਕਿਨ ਦੇ ਡੈਮੇਜ ਟਿਸ਼ੂ ਰਿਪੇਅਰ ਹੋ ਜਾਂਦੇ ਹਨ। ਮਲਾਈ ਸਕਿਨ ਨੂੰ ਮਾਇਸਚਰਾਈਜ਼ ਹੀ ਨਹੀਂ ਕਰਦੀ, ਸਗੋਂ ਇਸ ਨਾਲ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ। ਮਲਾਈ 'ਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰਕੇ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ 'ਤੇ ਚਮਕ ਆ ਜਾਵੇਗੀ। 


ਕੈਰੇਟ ਸੀਡ ਆਇਲ


ਦਾਗ-ਧੱਬੇ ਅਤੇ ਝੁਰੜੀਆਂ ਨੂੰ ਦੂਰ ਕਰਨ ਲਈ ਤੁਸੀਂ ਕੈਰੇਟ ਦੇ ਬੀਜਾਂ ਦੇ ਤੇਲ ਦੀਆਂ 2-3 ਬੂੰਦਾਂ ਨਾਰੀਅਲ ਦੇ ਤੇਲ, ਬਦਾਮ ਦੇ ਤੇਲ ਜਾਂ ਜੈਤੂਨ ਦੇ ਤੇਲ ਵਿੱਚ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ। ਇਸ ਨੂੰ ਲਗਪਗ 15 ਮਿੰਟ ਤਕ ਚਿਹਰੇ 'ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਚਮੜੀ ਦੇ ਰੰਗ ਨੂੰ ਨਿਖਾਰਨ ਲਈ ਕੀਤੀ ਜਾਂਦੀ ਹੈ। ਜੇਕਰ ਇਸ ਤੇਲ ਦੀ ਵਰਤੋਂ ਢਿੱਲੀ ਚਮੜੀ 'ਤੇ ਕੀਤੀ ਜਾਵੇ ਤਾਂ ਇਸ 'ਚ ਕਠੋਰਤਾ ਆ ਜਾਂਦੀ ਹੈ।


ਐਲੋਵੇਰਾ ਦੀ ਵਰਤੋ ਕਰੋ 


ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ ਕਿ ਐਲੋਵੇਰਾ ਚਿਹਰੇ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਐਲੋਵੇਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗੀ ਅਤੇ ਕੁਦਰਤੀ ਦਾਤ ਹੈ। ਜੇਕਰ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੇਰਾ (ਕਵਾਰ ਗੰਦਲ) ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।ਐਲੋਵੇਰਾ (ਕਵਾਰ ਗੰਦਲ) ਚਿਹਰੇ 'ਤੇ ਪਏ ਦਾਗ਼-ਧੱਬੇ, ਕਿੱਲ, ਕੱਟ ਜਾਣਾ, ਚਿਹਰੇ 'ਤੇ ਝੁਰੜੀਆਂ ਹੋ ਜਾਣ 'ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। 


WATHC LIVE TV