ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਉਹਨਾਂ ਦੇ ਫੈਨਸ ਨੇ ਸਿੱਧੂ ਦੇ ਖ਼ਾਸ ਦਿਨ ਨੂੰ ਯਾਦ ਕਰਦਿਆਂ ਭਾਵੁਕ ਹੋ ਰਹੇ ਹਨ। ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕੀਤਾ ਹੈ ਤੇ ਆਪਣੇ ਦਿਲ ਦੇ ਜਜ਼ਬਾਤ ਚਾਹੁਣ ਵਾਲਿਆਂ ਨਾਲ ਸਾਂਝੇ ਕੀਤੇ ਹਨ। ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ''।



COMMERCIAL BREAK
SCROLL TO CONTINUE READING

ਜਨਮਦਿਨ ਮੁਬਾਰਕ ਭਰਾ। ਸਿੱਧੂ ਦਾ ਸੁਪਨਾ ਸੀ ਕਿ ਪੰਜਾਬੀ ਇੰਡਸਟਰੀ ਦਾ ਨਾਂ ਨੰਬਰ 1 ’ਤੇ ਹੋਵੇ। ਕਹਿੰਦਾ ਸੀ ਸਾਡਾ ਮੁਕਾਬਲਾ ਇਕ-ਦੂਜੇ ਨਾਲ ਨਹੀਂ, ਬਲਕਿ ਇੰਟਰਨੈਸ਼ਨਲ ਆਰਟਿਸਟਾਂ ਨਾਲ ਹੈ ਤੇ ਪੰਜਾਬੀ ਇੰਡਸਰੀ ਵਾਲੇ ਸਿੱਧੂ ਦੇ ਜਾਣ ਮਗਰੋਂ ਇਸ ਗੱਲ ’ਤੇ ਇਕ-ਦੂਜੇ ਨਾਲ ਲੜੀ ਜਾਂਦੇ ਨੇ ਕਿ ਤੂੰ ਸ਼ੋਅ ਲਾਉਣ ਚਲਾ ਗਿਆ, ਤੂੰ ਉਹਦੇ ਘਰ ਨਹੀਂ ਗਿਆ।  ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਲੜੋ। ਹਰ ਸਾਲ 2-4 ਗੇੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰੋ।



ਅੰਮ੍ਰਿਤ ਮਾਨ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਯਾਰਾ, ਮੇਰਾ ਜਨਮਦਿਨ 10 ਜੂਨ ਨੂੰ ਹੁੰਦਾ, ਤੇਰਾ 11 ਜੂਨ ਨੂੰ। ਆਪਾਂ ਇਸ ਵਾਰ ਇਕੱਠੇ ਸੈਲੀਬ੍ਰੇਟ ਕਰਨਾ ਸੀ। ਤੇਰੀ ਮੁਬਾਰਕਬਾਦ ਨਹੀਂ ਆਈ ਪਰ ਇਸ ਵਾਰ।’’