Water Bill in Chandigarh: ਅੱਜ ਤੱਕ ਬਿਜਲੀ ਦੇ ਬਿੱਲ ਤਾਂ ਲੱਖਾਂ ’ਚ ਆਉਂਦੇ ਸੁਣੇ ਸਨ, ਪਰ ਆਹ ਕੀ ਪਾਣੀ ਦਾ ਬਿੱਲ 1 ਲੱਖ, 80 ਹਜ਼ਾਰ ਰੁਪਏ। ਜੀ ਹਾਂ, ਚੰਡੀਗੜ੍ਹ ਦੇ ਸੈਕਟਰ 33 ’ਚ ਮਕਾਨ ਨੰ. 178 ਦੇ ਰਹਿਣ ਵਾਲੇ ਮੁਕੇਸ਼ ਧਵਨ ਨੂੰ ਨਗਰ ਨਿਗਮ, ਚੰਡੀਗੜ੍ਹ ਨੇ 5 ਮਹੀਨਿਆਂ ਦਾ ਪਾਣੀ ਦਾ ਬਿੱਲ 1 ਲੱਖ 80 ਹਜ਼ਾਰ ਰੁਪਏ ਭੇਜਿਆ ਹੈ। 


COMMERCIAL BREAK
SCROLL TO CONTINUE READING


ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਮੁਕੇਸ਼ ਲਗਾਤਾਰ ਬਿੱਲ ਅਦਾ ਕਰਦੇ ਆ ਰਹੇ ਹਨ। ਪਰ ਇਸਦੇ ਬਾਵਜੂਦ ਨਿਗਮ ਨੇ ਉਨ੍ਹਾਂ ਨੂੰ ਲੱਖਾਂ ਦੀ ਰਕਮ ’ਚ ਬਿੱਲ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦੇ ਸੰਬੰਧਿਤ ਵਿਭਾਗ ਦੇ ਦਫ਼ਤਰ ਨੇ ਭੇਜੇ ਗਏ ਬਿੱਲ ਨੂੰ ਲੈ ਕੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੁਕੇਸ਼ ਧਵਨ ਤੇ ਉਨ੍ਹਾਂ ਦਾ ਪਰਿਵਾਰ ਨਿਗਮ ਵੱਲੋਂ ਭੇਜੇ ਗਏ ਇਸ ਮੋਟੀ ਰਕਮ ਦੇ ਬਿੱਲ ਕਾਰਨ ਫਿਕਰਮੰਦ ਹਨ।  



ਦੂਜੇ ਪਾਸੇ ਸੈਕਟਰ 33 ਦੇ ਮਕਾਨ ਨੰ. 273 ’ਚ ਰਹਿਣ ਵਾਲੇ ਅਮਰਿੰਦਰ ਸਿੰਘ ਨੂੰ 22 ਹਜ਼ਾਰ ਦਾ ਬਿੱਲ ਭੇਜਿਆ ਹੈ। ਇਸੇ ਤਰ੍ਹਾਂ ਮਕਾਨ ਨੰ. 552 ਦੇ ਹਰੀਸ਼ ਗੁਪਤਾ ਨੂੰ 17 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਹੈ, ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਪਰਿਵਾਰ ’ਚ ਸਿਰਫ਼ ਚਾਰ ਜੀਅ ਹਨ ਅਤੇ ਉਹ ਪਾਣੀ ਦਾ ਬਿੱਲ ਲਗਾਤਾਰ ਅਦਾ ਕਰਦੇ ਆ ਰਹੇ ਹਨ। 


 


ਇਸ ਸਮੱਸਿਆ ਦੇ ਸਬੰਧ ’ਚ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਮਹਾਜਨ ਨੇ ਕਿਹਾ ਕਿ ਜੇਕਰ ਨਗਰ ਨਿਗਮ ਨੇ ਜਲਦੀ ਸੋਧ ਕਰਕੇ ਦੁਬਾਰਾ ਬਿੱਲ ਨਾ ਭੇਜੇ ਤਾਂ ਸੈਕਟਰ 32 ਅਤੇ 33 ਦੇ ਲੋਕ ਨਗਰ ਨਿਗਮ ਦਫਤਰ ਅੱਗੇ ਧਰਨਾ ਦੇਣਗੇ।



ਪ੍ਰਧਾਨ ਮਹਾਜਨ ਨੇ ਕਿਹਾ ਕਿ ਇੱਕ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਾਣੀ ਦੇ ਬਿੱਲਾਂ ’ਚ 30 ਫ਼ੀਸਦ ਸੀਵਰੇਜ ਟੈਕਸ ਜੋੜਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਜੇਬਾਂ ’ਤੇ ਵਿੱਤੀ ਬੋਝ ਵਧਿਆ ਹੈ। ਹੁਣ ਇਨ੍ਹਾਂ ਮੋਟੀ ਰਕਮ ਦੇ ਬਿੱਲਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। 


ਇਹ ਵੀ ਪੜ੍ਹੋ: ਥਾਣੇ ’ਚ ਕਈ ਮੁਲਾਜ਼ਮਾਂ ਨਾਲ ਸ਼ਰੀਰਕ ਸਬੰਧ ਬਣਾਉਂਦੀ ਸੀ ਮਹਿਲਾ ਅਫ਼ਸਰ, ਵੀਡੀਓ ਟਵਿੱਟਰ ’ਤੇ ਵਾਇਰਲ