Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦੀ ਇਲਾਦੇ ਪਿੰਡ ਮਹਾਤਮਾ ਨਗਰ ਦੇ ਸਰਕਾਰੀ ਸਕੂਲ ਵਿੱਚ ਚੋਰਾਂ ਨੇ ਹਮਲਾ ਬੋਲ ਦਿੱਤਾ ਹੈ। ਛੁੱਟੀਆਂ ਦੌਰਾਨ ਬੰਦ ਪਏ ਸਕੂਲ ਵਿੱਚ ਦਿਨ-ਦਿਹਾੜੇ ਲੋਹੇ ਦੀ ਜਾਲੀ ਕੱਟ ਕੇ ਚੋਰ ਚੂਹੇ ਦੀ ਤਰ੍ਹਾਂ ਅੰਦਰ ਵੜ੍ਹ ਗਿਆ। ਚੋਰਾਂ ਨੇ ਸਕੂਲ ਦੇ ਅੰਦਰ ਪਿਆ ਲਗਭਗ 5 ਕੁਇੰਟਲ ਅਨਾਜ ਚੋਰੀ ਕਰ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਭਿਣਕ ਲੱਗਣ ਉਤੇ ਮੌਕੇ ਉਪਰ ਪਹੁੰਚੇ ਸਕੂਲ ਪ੍ਰਸ਼ਾਸਨ ਨੇ ਉਕਤ ਨੌਜਵਾਨਾਂ ਦੀ ਵੀਡੀਓ ਬਣਾ ਲਈ ਹੈ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਮਿਡਲ ਸਕੂਲ ਮਹਾਤਮਾ ਨਗਰ ਦੇ ਇੰਚਾਰਜ ਕਮਲ ਕੁਮਾਰ ਨੇ ਦੱਸਿਆ ਕਿ ਸਕੂਲ ਜੂਨ ਦੀਆਂ ਛੁੱਟੀਆਂ ਕਾਰਨ ਬੰਦ ਹੈ ਅਤੇ ਮਿਡ-ਡੇ-ਮੀਲ ਤਹਿਤ ਵਰਤਿਆ ਜਾਣ ਵਾਲਾ ਅਨਾਜ ਸਕੂਲ ਵਿੱਚ ਹੀ ਪਿਆ ਹੈ।


ਦਿਨ-ਦਿਹਾੜੇ ਦੋ ਸ਼ਰਾਰਤੀ ਅਨਸਰ ਸਕੂਲ ਅੰਦਰ ਦਾਖਲ ਹੋਏ। ਜਿਨ੍ਹਾਂ ਨੇ ਪਹਿਲਾ ਸੀਸੀਟੀਵੀ ਕੈਮਰੇ ਉਤੇ ਕੱਪੜਾ ਪਾ ਕੇ ਉਸ ਨੂੰ ਢੱਕ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਅਤੇ ਲੋਹੇ ਦੀ ਜਾਲੀ ਕੱਟ ਕੇ ਸਟੋਰ ਵਿੱਚ ਦਾਖਲ ਹੋਏ ਚੋਰੀ ਵਾਰੀ-ਵਾਰੀ ਤੋਂ ਕਰੀਬ 5 ਕੁਇੰਟਲ ਅਨਾਜ ਚੋਰੀ ਕਰਕੇ ਲੈ ਗਏ। ਹਾਲਾਂਕਿ ਇਸ ਦਾ ਪਤਾ ਉਨ੍ਹਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਸਟਾਫ ਨੂੰ ਸਕੂਲ ਭੇਜਿਆ ਤੇ ਉਕਤ ਮੁਲਜ਼ਮ ਮੌਕੇ ਉਪਰ ਚੋਰੀ ਕਰਦੇ ਦਿਸੇ ਗਏ।


ਜਿਨ੍ਹਾਂ ਦੀ ਚੋਰੀ ਕਰਦੇ ਹੋਏ ਦੀ ਵੀਡੀਓ ਬਣਾ ਲਈ ਗਈ ਹੈ। ਹਾਲਾਂਕਿ ਸਟੋਰ ਦੇ ਅੰਦਰ ਚੋਰੀ ਕਰ ਰਹੇ ਮੁਲਜ਼ਮ ਨੇ ਕਿਹਾ ਕਿ ਦੂਜੇ ਵਿਅਕਤੀ ਨੇ ਉਸ ਨੂੰ ਸ਼ਰਾਬ ਦਾ ਲਾਲਚ ਦਿੱਤਾ। ਇਸ ਕਾਰਨ ਉਹ ਚੋਰੀ ਕਰਨ ਲਈ ਸਕੂਲ ਵਿੱਚ ਵੜ ਗਿਆ।


ਇਹ ਵੀ ਪੜ੍ਹੋ : Parkash Purab of Guru Hargobind Sahib Ji: ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ


ਫਿਲਹਾਲ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਵੀਡੀਓ ਦੇ ਆਧਾਰ ਉਤੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਵੀਡੀਓ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ : Randeep Bhanghu Death News: ਪੰਜਾਬੀ ਅਦਾਕਾਰ ਰਣਦੀਪ ਭੰਗੂ ਦਾ ਦੇਹਾਂਤ, ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਹੋਵੇਗਾ ਸਸਕਾਰ