ਚੰਡੀਗੜ: ਬੈਂਗਲੁਰੂ ਦੇ ਡੋਮੀਨੋਜ਼ ਸਟੋਰ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕ ਡੋਮੀਨੋਜ਼ ਦੀ ਸਫਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਨੂੰ ਦੇਖ ਕੇ ਤੁਸੀਂ ਸ਼ਾਇਦ ਹੀ ਅਗਲੀ ਵਾਰ ਪੀਜ਼ਾ ਲਈ ਜਾ ਸਕੋਗੇ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਡੋਮਿਨੋਜ਼ ਦੇ ਆਟੇ ਦੀ ਟਰੇ 'ਤੇ ਟਾਇਲਟ ਦਾ ਬੁਰਸ਼ ਲਟਕਦਾ ਨਜ਼ਰ ਆ ਰਿਹਾ ਹੈ।


COMMERCIAL BREAK
SCROLL TO CONTINUE READING

 


ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ


ਬੈਂਗਲੁਰੂ ਵਿਚ ਡੋਮਿਨੋਜ਼ ਦੇ ਆਊਟਲੇਟ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ। ਇਹ ਪੀਜ਼ਾ ਆਟੇ ਦੀ ਟ੍ਰੇ ਉੱਤੇ ਲਟਕਦਾ ਇਕ ਮੋਪ ਅਤੇ ਟਾਇਲਟ ਬੁਰਸ਼ ਦਿਖਾਉਂਦਾ ਹੈ। ਜਿਸ ਨੂੰ ਦੇਖ ਕੇ ਲੋਕ ਰੋਹ 'ਚ ਆ ਗਏ ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਅਜਿਹੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਡੋਮੀਨੋਜ਼ 'ਤੇ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਅਜਿਹੀ ਤਸਵੀਰ ਆਉਣ ਤੋਂ ਬਾਅਦ ਡੋਮੀਨੋਜ਼ ਪੀਜ਼ਾ ਖਾਣ ਲਈ ਬਿਲਕੁਲ ਨਹੀਂ ਜਾਣਗੇ।


 


ਡੋਮੀਨੋਜ਼ ਨੇ ਦਿੱਤੀ ਸਫ਼ਾਈ


ਇਸ ਮੁੱਦੇ 'ਤੇ ਡੋਮੀਨੋਜ਼ ਦੀ ਤਰਫੋਂ ਕਿਹਾ ਗਿਆ ਕਿ ਅਸੀਂ ਸਫਾਈ ਅਤੇ ਸੁਰੱਖਿਆ ਦੇ ਸਾਰੇ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਦੇ ਹਾਂ। ਸਾਨੂੰ ਇਕ ਸਟੋਰ ਤੋਂ ਸਫ਼ਾਈ ਬਾਰੇ ਖ਼ਬਰ ਮਿਲੀ ਹੈ। ਇਹ ਇਕ ਵੱਖਰੀ ਘਟਨਾ ਹੈ ਅਤੇ ਅਸੀਂ ਸਬੰਧਤ ਰੈਸਟੋਰੈਂਟ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਸਾਡੇ ਵੱਲੋਂ ਉੱਚ ਸੁਰੱਖਿਆ ਮਾਪਦੰਡਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।


 


WATCH LIVE TV