Baba Bakala Sahib: 15 ਅਗਸਤ ਮੌਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਐਨਸੀਸੀ ਦੇ ਤਿੰਨ ਵਿਦਿਆਰਥੀ ਬੇਹੋਸ਼ ਹੋ ਗਏ। ਹੁੰਮਸ ਕਾਰਨ ਵਿਦਿਆਰਥੀ ਬੇਹੋਸ਼ ਹੋ ਗਏ। ਬੇਹੋਸ਼ ਹੋਏ ਤਿੰਨ ਐਨਸੀਸੀ ਵਿਦਿਆਰਥੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਬਾਬਾ ਬਕਾਲਾ ਸਥਿਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਹਾਕੀ ਸਟੇਡੀਅਮ ਵਿਖੇ ਵੀਰਵਾਰ ਸਵੇਰੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਐਸਡੀਐਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਐਨਸੀਸੀ ਪਰੇਡ ਕਰਵਾਈ ਜਾ ਰਹੀ ਸੀ ਜਿਸ ਦੌਰਾਨ ਦੋ ਲੜਕੀਆਂ ਅਚਾਨਕ ਬੇਹੋਸ਼ ਹੋ ਗਈਆਂ। ਇਸ ਤੋਂ ਬਾਅਦ ਇੱਕ ਲੜਕਾ ਵੀ ਬੇਹੋਸ਼ ਹੋ ਗਿਆ।


ਜਿਸ ਤੋਂ ਬਾਅਦ ਬੱਚਿਆਂ ਨੂੰ ਇਕ ਪਾਸੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪਾਣੀ ਅਤੇ ਗੁਲੂਕੋਜ਼ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਇਆ। ਗਰਮੀ ਅਤੇ ਹੁੰਮਸ ਕਾਰਨ ਬੱਚੇ ਬੇਹੋਸ਼ ਹੋ ਗਏ ਸਨ, ਹਾਲਾਂਕਿ ਗਰਾਊਂਡ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਸੀ ਪਰ ਪ੍ਰਦਰਸ਼ਨ ਦੌਰਾਨ ਪਾਣੀ ਨਹੀਂ ਪੀਤਾ ਜਾ ਸਕਿਆ, ਜਿਸ ਕਾਰਨ ਬੱਚੇ ਬੇਹੋਸ਼ ਹੋ ਗਏ।


ਇਹ ਵੀ ਪੜ੍ਹੋ : Independence Day 2024: ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਕੀਤਾ ਜਾਵੇਗਾ ਸਿਜਦਾ


ਇਸ ਤੋਂ ਇਲਾਵਾ ਸਮਰਾਲਾ ਵਿਖੇ 78 ਵੈਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਹੋਏ ਬੇਹੋਸ਼। ਜਿਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਮਰਾਲਾ ਦੇ ਦਾਣਾ ਮੰਡੀ ਵਿੱਚ ਅੱਜ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ। ਪਰੇਡ ਕਰਦੇ ਹੋਏ ਤਿੰਨ ਬੱਚੇ ਬੇਹੋਸ਼ ਹੋ ਕੇ ਡਿੱਗ ਗਏ ਤਾਂ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ।


ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ। ਸੁਤੰਤਰਤਾ ਦਿਵਸ ਮੌਕੇ ਕਈ ਸਕੂਲਾਂ ਦੇ ਬੱਚੇ ਇਸ ਮੌਕੇ ਉਤੇ ਹਿੱਸਾ ਲੈਂਦੇ ਹਨ। ਸਕੂਲਾਂ ਵਿੱਚ ਬੱਚੇ ਕਈ ਦਿਨ ਪਹਿਲਾਂ ਤੋਂ ਨਾਟਕ, ਗੀਤ, ਭੰਗੜਾ, ਗਿੱਧਾ ਦੀ ਤਿਆਰੀ ਲਈ ਇਕੱਤਰ ਹੁੰਦੇ ਹਨ ਕਈ ਵਾਰ ਤਾਂ ਬੱਚਿਆਂ ਨੂੰ ਸਕੂਲਾਂ ਵਿੱਚ ਜਲਦੀ ਬੁਲਾਇਆ ਜਾਂਦਾ ਹੈ। ਸੁਤੰਤਰਤਾ ਦਿਵਸ ਮੌਕੇ ਪਰੇਡ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਦੋ ਘੰਟੇ ਪਹਿਲਾਂ ਹੀ ਸਕੂਲਾਂ ਵਿੱਚ ਜਾਂ ਪਰੇਡ ਵਾਲੇ ਸਥਾਨ ਉਤੇ ਬੁਲਾ ਲਿਆ ਜਾਂਦਾ ਹੈ ਤਾਂ ਜੋ ਪਰੇਡ ਦੀ ਪ੍ਰੈਕਟਿਸ ਕਰ ਸਕਣ। ਪਰੰਤੂ ਅੱਜ ਜਦੋਂ ਪਰੇਡ ਸ਼ੁਰੂ ਹੋਈ ਤਾਂ ਉਹਨਾਂ ਵਿੱਚੋਂ ਤਿੰਨ ਬੱਚਿਆਂ ਨੂੰ ਗਰਮੀ ਦੀ ਹੁੰਮਸ ਅਤੇ ਭੁੱਖ ਕਾਰਨ ਬੇਹੋਸ਼ ਗਏ ਜਿਨ੍ਹਾਂ ਨੂੰ 108 ਨੰਬਰ ਐਬੂਲੈਂਸ ਵੱਲੋਂ ਮੁਢਲੀ ਸਹਾਇਤਾ ਦੇ ਹਸਪਤਾਲ ਪਹੁੰਚਾਇਆ ਗਿਆ।


ਇਹ ਵੀ ਪੜ੍ਹੋ : Independence Day 2024: ਦੇਸ਼ ਮਨਾ ਰਿਹਾ 78ਵੇਂ ਸੁਤੰਤਰਤਾ ਦਿਵਸ! ਪੰਜਾਬ CM ਭਗਵੰਤ ਮਾਨ ਸਮੇਤ ਕਈ ਲੀਡਰਾਂ ਨੇ ਕੀਤਾ ਟਵੀਟ