ਸਰਦੀਆਂ `ਚ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਡਿਵਾਈਸਾਂ ਦੀ ਵਰਤੋਂ ! ਨਹੀਂ ਤਾਂ ਆਵੇਗਾ ਬਿਜਲੀ ਦਾ ਮੋਟਾ ਬਿੱਲ
Electricity Saving Tips: ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਬਿਜਲੀ ਦੀ ਖਪਤ ਨੂੰ ਕਾਫੀ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਬਹੁਤ ਸਾਰੇ ਉਪਕਰਣ ਸ਼ਾਮਲ ਹਨ ਜੋ ਨਿਯਮਤ ਅਧਾਰ `ਤੇ ਵਰਤੇ ਜਾਂਦੇ ਹਨ।
Electricity Saving Tips: ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਅਤੇ ਕੜਾਕੇ ਦੀ ਠੰਡ ਵਿਚ ਅੱਗ ਹੀ ਲੋਕਾਂ ਦਾ ਸਹਾਰਾ ਹੈ। ਅਕਸਰ ਲੋਕ ਠੰਡ ਤੋਂ ਬਚਨ ਲਈ ਇਸ ਮੌਸਮ ਵਿੱਚ ਗੀਜ਼ਰ ਅਤੇ ਹੀਟਰ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ। ਇਸ ਦੌਰਾਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਬਿਜਲੀ ਦੀ ਜ਼ਿਆਦਾ ਖਪਤ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਬਿਜਲੀ ਦੀ ਖਪਤ (Electricity Saving Tips)ਨੂੰ ਕਾਫੀ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਕਈ ਅਜਿਹੇ ਯੰਤਰ ਸ਼ਾਮਲ ਹਨ, ਜੋ ਨਿਯਮਤ ਤੌਰ 'ਤੇ ਵਰਤੇ ਜਾਂਦੇ ਹਨ।
ਗੀਜ਼ਰ ਦੀ ਵਰਤੋਂ ਨਾਲ ਸਭ ਤੋਂ ਵੱਧ ਬਿਜਲੀ ਦੀ ਖਪਤ (Electricity Saving Tips) ਹੁੰਦੀ ਹੈ। ਘੰਟਿਆਂ ਬੱਧੀ ਗੀਜ਼ਰ ਚਲਾਉਣ ਦਾ ਸਿੱਧਾ ਅਸਰ ਬਿਜਲੀ 'ਤੇ ਪੈਂਦਾ ਹੈ। ਜੇਕਰ ਤੁਸੀਂ ਵੀ ਗੀਜ਼ਰ ਕਾਰਨ ਬਿਜਲੀ ਦਾ ਜ਼ਿਆਦਾ ਬਿੱਲ ਅਦਾ ਕਰ ਰਹੇ ਹੋ, ਤਾਂ ਤੁਸੀਂ ਇਮਰਸ਼ਨ ਰਾਡ ਦੀ ਵਰਤੋਂ ਕਰ ਸਕਦੇ ਹੋ। ਬਾਜ਼ਾਰ 'ਚ ਕਈ 5 ਸਟਾਰ ਰਾਡ ਹਨ, ਜੋ ਪਾਣੀ ਨੂੰ ਜਲਦੀ ਗਰਮ ਕਰਨ ਦੇ ਨਾਲ-ਨਾਲ ਬਿਜਲੀ ਦੀ ਵੀ ਬੱਚਤ ਕਰਦੇ ਹਨ।
ਇਸ ਦੇ ਨਾਲ ਇਕ ਡਿਵਾਈਸ ਆਈ ਹੈ ਜਿਸ ਨਾਲ ਆਸਾਨੀ ਨਾਲ (Electricity Saving Tips) ਬਿਜਲੀ ਦੀ ਖਪਤ ਘੱਟ ਹੋਵੇਗੀ। ਇਸ ਡਵਾਈਸ ਦਾ ਨਾਮ 'ਸ਼ਾਕਪਰੂਫ਼ ਵਾਟਰ ਹੀਟਰ ਡਵਾਈਸ' ਹੈ। ਇਸ ਡਿਵਾਇਸ ਦੀ ਕੀਮਤ 2,999 ਰੁਪਏ ਹੈ ਪਰ ਆਨਲਾਈਨ ਸ਼ਾਪਿੰਗ ਸਾਇੰਟਾਂ ਉੱਪਰ ਇਸ ਨੂੰ ਘੱਟ ਦਾਮ ਵਿਚ ਵੇਚਿਆ ਜਾ ਰਿਹਾ ਹੈ। ਇਸ ਡਿਵਾਇਸ ਨੂੰ 63% ਛੋਟ ਨਾਲ 1099 ਰੁਪਏ ਵਿਚ ਹੀ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ
ਠੰਡ ਦੌਰਾਨ ਰੂਮ ਹੀਟਰ ਦੀ ਵਰਤੋਂ (Electricity Saving Tips) ਵੀ ਜ਼ਿਆਦਾ ਕੀਤੀ ਜਾਂਦੀ ਹੈ। ਇੱਕ ਤਾਂ ਬਿਜਲੀ ਦੀ ਖਪਤ ਅਤੇ ਦੂਜਾ ਸਿਹਤ ਲਈ ਵੀ ਠੀਕ ਨਹੀਂ ਹੈ। ਇਸ ਦੀ ਬਜਾਏ, ਤੁਸੀਂ ਪੋਰਟੇਬਲ ਜਾਂ ਰੀਚਾਰਜ ਹੋਣ ਯੋਗ ਹੀਟਰ ਦੀ ਵਰਤੋਂ ਕਰ ਸਕਦੇ ਹੋ। ਰਸੋਈ ਦੀ ਚਿਮਨੀ ਵੀ ਜ਼ਿਆਦਾ ਬਿਜਲੀ ਬਿੱਲ ਦਾ ਕਾਰਨ ਹੈ। ਇਸ ਲਈ ਚਿਮਨੀ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ।