Moga Murder News: ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਸੱਸ ਨੂੰ ਮੌਤ ਦੇ ਘਾਟ ਉਤਾਰਿਆ
Moga Murder News: ਬੀਤੇ ਦਿਨ ਮੋਗਾ ਦੇ ਪਿੰਡ ਖੋਸਾ ਰਣਧੀਰ ਵਿੱਚ ਬਜ਼ੁਰਗ ਔਰਤ ਦਾ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮ੍ਰਿਤਕ ਔਰਤ ਦੀ ਨੂੰਹ ਤੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Moga Murder News: ਬੀਤੇ ਦਿਨ ਮੋਗਾ ਦੇ ਪਿੰਡ ਖੋਸਾ ਰਣਧੀਰ ਵਿੱਚ ਬਜ਼ੁਰਗ ਔਰਤ ਦਾ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮ੍ਰਿਤਕ ਔਰਤ ਦੀ ਨੂੰਹ ਤੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਵਿੱਚ ਮ੍ਰਿਤਕ ਔਰਤ ਦੀ ਨੂੰਹ ਅਤੇ ਭਤੀਜੇ ਵਿਚਾਲੇ ਨਾਜਾਇਜ਼ ਸਬੰਧ ਸਨ। ਨਾਜਾਇਜ਼ ਸਬੰਧਾਂ ਨੂੰ ਲੁਕੋਣ ਲਈ ਮਹਿੰਦਰ ਕੌਰ ਦੇ ਭਤੀਜੇ ਅਤੇ ਨੂੰਹ ਨੇ ਰਲ਼ ਕੇ ਉਸ ਦਾ ਕਤਲ ਕਰ ਦਿੱਤਾ।
ਨਜ਼ਾਇਜ਼ ਪ੍ਰੇਮ ਸੰਬੰਧਾਂ ਦੇ ਚਲਦਿਆਂ ਮ੍ਰਿਤਕ ਮਹਿੰਦਰ ਕੌਰ ਦੇ ਭਤੀਜੇ ਅਤੇ ਮ੍ਰਿਤਕ ਦੀ ਨੂੰਹ ਨੇ ਰਲ ਕੇ ਕੀਤਾ ਕਤਲ। ਇਸ ਸਬੰਧੀ ਮੋਗਾ ਦੇ ਐਸਪੀਡੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਮਹਿੰਦਰ ਕੌਰ ਦੇ ਭਤੀਜੇ ਤੇ ਉਸ ਦੀ ਨੂੰਹ ਵਿਚਕਾਰ ਨਾਜਾਇਜ਼ ਸੰਬੰਧ ਸਨ, ਜਿਸ ਦਾ ਮਹਿੰਦਰ ਕੌਰ ਨੂੰ ਪਤਾ ਲੱਗ ਗਿਆ ਸੀ ਜਿਸ ਕਾਰਨ ਦੋਵਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਇਹ ਵੀ ਪੜ੍ਹੋ : Chandigarh News: ਪੀਜੀਆਈ ਵਿਚ ਅੱਜ ਡਾਕਟਰ ਹੜਤਾਲ 'ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
ਦੱਸ ਦੇਈਏ ਕਿ ਮ੍ਰਿਤਕ ਮਹਿੰਦਰ ਕੌਰ ਦਾ ਬੇਟਾ ਦੁਬਈ ਰਹਿੰਦਾ ਸੀ ਅਤੇ ਉਸ ਦੀ ਨੂੰਹ ਬਿਲਕੁਲ ਨਾਲ ਹੀ ਘਰ ਵਿੱਚ ਰਹਿੰਦੀ ਸੀ। ਅੱਜ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਧੀ ਨਾਲ ਗਲਤ ਹਰਕਤਾਂ ਕਰਨ ਵਾਲੇ ਪਿਓ ਨੂੰ ਪਤਨੀ ਨੇ ਮੌਤ ਦੇ ਘਾਟ ਉਤਾਰਿਆ
ਬੀਤੇ ਕੱਲ੍ਹ ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਇੱਕ 60 ਸਾਲ ਦੇ ਵਿਅਕਤੀ ਦੀ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕਰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਆਧੁਨਿਕ ਤਰੀਕੇ ਨਾਲ ਜਾਂਚ ਕੀਤੀ ਗਈ ਤੇ ਮਹਿਜ 12 ਘੰਟੇ ਤੋਂ ਪਹਿਲਾਂ ਹੀ ਇਸ ਕ਼ਤਲ ਦੀ ਗੁੱਥੀ ਨੂੰ ਸੁਲਝਾ ਦਿੱਤਾ।
ਇਸ ਸਬੰਧੀ ਐਸਐਸਪੀ ਪ੍ਰਿਗਿਆ ਜੈਨ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਕ਼ਤਲ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਬਹੁਤ ਹੀ ਬਾਰੀਕੀ ਨਾਲ ਇਸ ਕ਼ਤਲ ਦੀ ਵਰਦਾਤ ਦੀ ਜਾਂਚ ਕੀਤੀ ਤੇ ਕਈ ਪਹਿਲੂਆਂ ਤੋਂ ਇਸ ਕਤਲ ਸਬੰਧੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕੇ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕੇ ਮ੍ਰਿਤਕ ਆਪਣੀ ਹੀ ਨਾਬਾਲਗ ਧੀ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਕੱਲ੍ਹ ਵੀ ਉਸ ਵੱਲੋਂ ਆਪਣੀ ਨਾਬਾਲਗ ਧੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਪਤਾ ਉਸਦੀ ਪਤਨੀ ਨੂੰ ਲੱਗਾ ਅਤੇ ਆਪਣੀ ਬੇਟੀ ਨੂੰ ਹੈਵਾਨ ਪਤੀ ਤੋਂ ਛੁਡਵਾਉਣ ਦੇ ਚੱਲਦੇ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ।
ਇਸ ਦੌਰਾਨ ਮ੍ਰਿਤਕ ਦੀ ਪਤਨੀ ਵੱਲੋਂ ਘਰ ਵਿੱਚ ਪਿਆ ਘੋਟਣਾ ਉਸਦੇ ਸਿਰ ਵਿੱਚ ਮਾਰਿਆ ਜਿਸ ਦੇ ਚੱਲਦੇ ਪਿਆਰਾ ਸਿੰਘ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਤਨੀ ਗਿਆਨ ਕੌਰ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਅਤੇ ਉਸ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Vikas Baga Murder Case: ਹਿੰਦੂ ਨੇਤਾ ਵਿਕਾਸ ਬੱਗਾ ਕਤਲ ਮਾਮਲੇ ਵਿੱਚ ਭਗੌੜਾ ਮੁਕੁਲ ਮਿਸ਼ਰਾ ਪੁਲਿਸ ਨੇ ਕੀਤਾ ਕਾਬੂ