ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਹਲਕੇ ਧੂਰੀ ਦੇ ਵਾਸੀਆਂ ਨੂੰ ਵੱਡੀ ਰਾਹਤ ਦੇਣ ਜਾ ਰਹੇ ਹਨ। ਜੀ ਹਾਂ, ਸੰਗਰੂਰ-ਲੁਧਿਆਣਾ ਰੋਡ ’ਤੇ ਪੈਂਦਾ ਲੱਡਾ ਟੋਲ ਪਲਾਜ਼ਾ ਅੱਜ ਬੰਦ ਕਰ ਦਿੱਤਾ ਜਾਵੇਗਾ, ਦੱਸ ਦੇਈਏ ਕਿ ਕੰਪਨੀ ਵਲੋਂ 6 ਮਹੀਨੇ ਦਾ ਸਮਾਂ ਮੰਗਿਆ ਜਾ ਰਿਹਾ ਸੀ।


COMMERCIAL BREAK
SCROLL TO CONTINUE READING

 




ਧੂਰੀ ਦੀ ਸਿਆਸਤ ’ਚ ਲੱਡਾ ਟੌਲ ਪਲਾਜ਼ਾ ਦਾ ਅਹਿਮ ਰੋਲ 
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਹ ਲੱਡਾ ਟੌਲ ਪਲਾਜ਼ਾ (Toll Plaza) ਸਿਆਸਤ ਦਾ ਕੇਂਦਰ ਬਿੰਦੂ ਬਣਿਆ ਰਿਹਾ। ਇਸ ਟੋਲ ਪਲਾਜ਼ਾ ਦੇ ਨਾਲ ਹੀ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ (Dalvir Singh Goldy) ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸੜਕ ਬਣਵਾ ਦਿੱਤੀ ਸੀ, ਇਸ ਸੜਕ ਦੇ ਹੋਂਦ ’ਚ ਆਉਣ ਨਾਲ ਨੇੜੇ ਦੇ ਪਿੰਡ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੀ ਸੀ। ਬਾਅਦ ’ਚ ਇਹ ਵਿਵਾਦ ਇੰਨ੍ਹਾ ਵੱਧ ਗਿਆ ਸੀ ਕਿ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਸਾਬਕਾ ਵਿਧਾਇਕ ਗੋਲਡੀ ਟੋਲ ਪਲਾਜ਼ਾ ਮਾਮਲੇ ’ਚ ਅਦਾਲਤੀ ਲੜਾਈ ਲੜਦੇ ਆ ਰਹੇ ਹਨ।


 


  
ਮੈਂ ਪਹਿਲਾਂ CM ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ: ਭਗਵੰਤ ਮਾਨ
CM ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇਸ ਟੌਲ ਸਬੰਧੀ ਫ਼ਾਇਲ ਮਿਲੀ ਜਿਸ ’ਚ ਪ੍ਰਬੰਧਕਾਂ ਨੇ ਕਿਹਾ ਕਿ ਮਿਆਦ 6 ਮਹੀਨੇ ਹੋਰ ਵਧਾਏ ਜਾਣ। ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਅਤੇ ਕਿਸਾਨ ਅੰਦੋਲਨ ਦੇ ਚੱਲਦਿਆਂ ਕਾਫ਼ੀ ਨੁਕਸਾਨ ਝੱਲਿਆ, ਪਰ ਅਸੀਂ ਮਿਆਦ ਹੋਰ ਨਹੀਂ ਵਧਾਈ। 
ਹੁਣ ਮੁੱਖ ਮੰਤਰੀ ਭਗਵੰਤ ਸਿੰਘ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਐਲਾਨ ਕਰਨ ਜਾ ਰਹੇ ਹਨ। ਜਿਸ ਨਾਲ ਨੇੜੇ ਤੇੜੇ ਦੇ ਪਿੰਡ ਵਾਸੀਆਂ ਤੇ ਸੰਗਰੂਰ-ਲੁਧਿਆਣਾ ਰੋਡ ’ਤੇ ਗੁਜਰਨ ਵਾਲੇ ਹੋਰਨਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।