Punjab Tomato Price News: ਟਮਾਟਰ ਦੀਆਂ ਕੀਮਤਾਂ (Tomato Price) ਆਸਮਾਨ ਨੂੰ ਛੂਹ ਰਹੀਆਂ ਹਨ ਜਿਸ ਕਾਰਨ ਹੁਣ ਟਮਾਟਰ ਰਸੋਈ ਦੇ ਵਿੱਚੋਂ ਬਾਹਰ ਹੋ ਗਿਆ ਹੈ। ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿੱਚ ਟਮਾਟਰ ਫਰੂਟ ਤੋਂ ਵੀ ਮਹਿੰਗਾ ਵਿਕ ਰਿਹਾ ਹੈ ਜਿਸ ਕਾਰਨ ਗਾਹਕ ਵੀ ਟਮਾਟਰ ਖਰੀਦਣ ਤੋਂ ਤੌਬਾ ਕਰ ਗਏ ਹਨ ਤੇ ਸਰਕਾਰ ਤੋਂ ਇਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਟਮਾਟਰਾਂ ਦੇ ਵਧੇ ਰੇਟ (Tomato Price)  ਕਾਰਨ ਲੋਕਾਂ ਦਾ ਤੜਕਾ ਮਹਿੰਗਾ ਹੋ ਚੁੱਕਾ ਹੈ। ਟਮਾਟਰ ਲਗਭਗ ਤੜਕੇ ਵਿੱਚੋਂ ਗਾਇਬ ਹੋ ਚੁੱਕਾ ਹੈ। ਟਮਾਟਰਾਂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਮਹਿੰਗਾਈ ਦੀ ਮਾਰ ਥੱਲੇ ਆ ਰਹੇ ਹਨ। 


ਇਸ ਵਿਚਾਲੇ ਜੇਕਰ ਪੰਜਾਬ ਦੇ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ 50 ਰੁਪਏ ਦੇ 'ਤਿੰਨ ਟਮਾਟਰ' ਮਿਲ ਰਹੇ ਹਨ। ਕਸ਼ਮੀਰੀ ਸੇਬ 150 ਤੋਂ 250 ਰੁਪਏ ਵਿਕ ਰਿਹਾ ਹੈ ਜਦੋਂ ਕਿ ਟਮਾਟਰ  (Tomato Price) 250 ਤੋਂ 300 ਰੁਪਏ ਵਿਕ ਰਿਹਾ ਹੈ। ਇਸ ਦੇ ਨਾਲ ਹੀ ਆਨਲਾਈਨ ਦੀ ਗੱਲ ਕੀਤੀ ਜਾਵੇ ਟਮਾਟਰ ਦੀ ਕੀਮਤ 300 ਦੇ ਕਰੀਬ ਦੱਸੀ ਜਾ ਰਹੀ ਹੈ। 


-ਟਮਾਟਰਾਂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਚੁੱਕੀਆਂ ਹਨ ਜਿਵੇਂ ਲਸਣ- 200 ਦੇ ਕਰੀਬ ਰੁਪਏ ਕਿਲੋ, ਅਦਰਕ- 150 ਰੁਪਏ ਕਿਲੋ, ਗੋਭੀ- 80 ਰੁਪਏ ਕਿਲੋ, ਪਿਆਜ਼- 40 ਰੁਪਏ ਕਿਲੋ, ਆਲੂ- 20 ਰੁਪਏ ਕਿਲੋ, ਕੱਦੂ- 30 ਰੁਪਏ ਕਿਲੋ ਅਤੇ ਤੋਰੀ- 30 ਰੁਪਏ ਕਿਲੋ ਮਿਲ ਰਹੀ ਹੈ।


ਉਨਾਂ ਕਿਹਾ ਕਿ ਲੋਕ ਫਰੂਟ ਖਰੀਦਣ ਨੂੰ ਤਰਜੀਹ ਦੇਣ ਲੱਗੇ ਹਨ ਜਦੋਂ ਕਿ ਟਮਾਟਰ (Tomato Price)  ਤੋਂ ਗਾਹਕਾਂ ਨੇ ਵੀ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਟਮਾਟਰ ਕਿਸੇ ਦਿਨ ਦੱਸ ਰੁਪਏ ਤੋਂ 50 ਰੁਪਏ ਤੱਕ ਵਿਕ ਰਿਹਾ ਸੀ ਅੱਜ ਉਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਹੁਣ ਰਸੋਈ ਵਿੱਚ ਟਮਾਟਰ  (Tomato Price) ਲੈ ਕੇ ਜਾਣ ਦਾ ਰੁਝਾਨ ਨਹੀਂ ਰਿਹਾ।


ਇਹ ਵੀ ਪੜ੍ਹੋ: Tomato Price News: ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿਕ ਰਿਹਾ 'ਲਾਲ ਟਮਾਟਰ', ਗਾਹਕਾਂ ਨੇ ਟਮਾਟਰ ਤੋਂ ਕੀਤੀ ਤੌਬਾ

ਬਜ਼ਾਰ ਦੇ ਵਿੱਚ ਟਮਾਟਰ ਦੀਆਂ ਕੀਮਤਾਂ (Tomato Price)  ਬਹੁਤ ਜ਼ਿਆਦਾ ਹਨ ਜਿਸ ਕਾਰਨ ਲੋਕਾਂ ਨੇ ਕਿਹਾ ਕਿ ਅੱਜ ਹਰ ਕੋਈ ਵਿਅਕਤੀ  ਟਮਾਟਰ ਖਰੀਦਣ ਤੋਂ ਤੌਬਾ ਕਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਸਤੇ ਟੁੱਟ ਗਏ ਹਨ ਤੇ ਸਬਜ਼ੀ ਤੇ ਫਲ਼ ਬਾਕੀ ਸੂਬਿਆਂ ਤੇ ਸ਼ਹਿਰਾਂ ਵਿੱਚ ਨਹੀਂ ਪਹੁੰਚ ਰਹੀਆਂ ਜਿਸ ਕਾਰਨ ਕਰਕੇ ਸਬਜ਼ੀ ਮਹਿੰਗੀ ਹੋ ਗਈ ਹੈ ਅਤੇ ਇਨ੍ਹਾਂ ਦੋ ਮਹੀਨਿਆਂ ਵਿੱਚ ਹਰ ਸਾਲ ਸਬਜ਼ੀ ਮਹਿੰਗੀ ਜ਼ਰੂਰ ਹੁੰਦੀ ਹੈ। ਸੜਕਾਂ ਟੁੱਟਣ ਕਾਰਨ ਆਵਾਜਾਈ ਦਾ ਖਰਚਾ ਕਾਫੀ ਵੱਧ ਜਾਂਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਬਜ਼ੀਆਂ ਬੀਜਣ ਦੀ ਅਪੀਲ ਕੀਤੀ ਹੈ।


ਇਹ ਵੀ ਪੜ੍ਹੋ: Vegetable Price Rise: ਪਿਛਲੇ ਸਾਲ ਦੇ ਮੁਕਾਬਲੇ ਸਬਜ਼ੀਆਂ ਦੇ ਰੇਟ 'ਚ ਹੋਇਆ ਕਈ ਗੁਣਾ ਇਜਾਫ਼ਾ, ਪੜ੍ਹੋ ਪੂਰੀ ਸੂਚੀ