Tomato Price Hike: ਜਾਣੋ ਕਿਉਂ ਵੱਧ ਰਹੀਆਂ ਟਮਾਟਰਾਂ ਦੀਆਂ ਕੀਮਤਾਂ, ਪੰਜਾਬ ਦੇ ਇੱਕ ਬੰਦੇ ਨੇ ਦੱਸੀ ਸਚਾਈ
Tomato Price Hike: ਇਸ ਵੱਧ ਰਹੀ ਮਹਿੰਗਾਈ ਦਾ ਅਸਰ ਹੁਣ ਸਿਰਫ ਆਮ ਜਨਤਾ ਨੂੰ ਹੀ ਨਹੀਂ ਬਲਕਿ ਵੱਡੀਆਂ ਕੰਪਨੀਆਂ `ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
Tomato Price Hike: ਜਿੱਥੇ ਕੁਝ ਦਿਨ ਪਹਿਲਾਂ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਨੇ ਅੱਗ ਲੱਗਾ ਰੱਖੀ ਸੀ,ਉੱਥੇ ਹੁਣ ਟਮਾਟਰ ਦੀਆ ਕੀਮਤਾਂ (Tomato Price) ਵਿੱਚ ਵੀ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਹੋਸ਼ ਉੱਡ ਗਏ ਹਨ ਅਤੇ ਕਈ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵੱਧ ਰਹੀ ਮਹਿੰਗਾਈ ਦਾ ਅਸਰ ਹੁਣ ਸਿਰਫ਼ ਆਮ ਜਨਤਾ ਨੂੰ ਹੀ ਨਹੀਂ ਬਲਕਿ ਵੱਡੀਆਂ ਕੰਪਨੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਟਮਾਟਰਾਂ (Tomato Price)ਦੀ ਪੈਦਾਵਾਰ ਘੱਟ ਹੋਣ ਕਾਰਨ ਟਮਾਟਰ ਦੇ ਭਾਅ ਵਧੇ ਹਨ। ਦੱਸਣਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ।
ਟਮਾਟਰ ਦਾ ਭਾਅ (Tomato Price Hike) ਹੁਣ 120 ਤੋਂ 160 ਰੁਪਏ ਤੱਕ ਪਹੁੰਚ ਗਿਆ ਹੈ। ਮਾਹਿਰਾਂ ਅਨੁਸਾਰ ਭਾਰੀ ਮੀਂਹ ਕਾਰਨ ਸਪਲਾਈ ਚੇਨ ਵਿੱਚ ਵਿਘਨ ਪੈਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।
ਭਾਰਤ ਵਿੱਚ ਟਮਾਟਰ ਦੇ ਰੇਟ ਕਿਉਂ ਵੱਧ ਰਹੇ ਹਨ-(Tomato Price)
ਪਿਛਲੇ ਮਹੀਨੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਆਮ ਨਾਲੋਂ ਵੱਧ ਤਾਪਮਾਨ ਨੇ ਫਸਲਾਂ ਦੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਇਸ ਸਾਲ ਕੀਮਤਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਟਮਾਟਰ (Tomato Price) ਆਮ ਤੌਰ 'ਤੇ ਜੂਨ ਅਤੇ ਜੁਲਾਈ ਦੇ ਘੱਟ ਉਤਪਾਦਨ ਦੇ ਮਹੀਨਿਆਂ ਵਿੱਚ ਮਹਿੰਗੇ ਹੋ ਜਾਂਦੇ ਹਨ ਪਰ ਇਸ ਸਾਲ ਇਸ ਦਾ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈ ਜਿਸ ਕਾਰਨ ਇਸ ਦੀ ਕੀਮਤ ਅਸਮਾਨ ਛੂਹ ਰਹੀ ਹੈ।
ਇਹ ਵੀ ਪੜ੍ਹੋ: Rakhi Sawant News: 'ਚੰਗੇ ਲਾੜੇ' ਦੀ ਭਾਲ 'ਚ ਰਾਖੀ ਸਾਵੰਤ; ਫੋੜੇ ਸਿਰ 'ਚ ਆਂਡੇ, ਵੇਖੋ ਵਾਇਰਲ ਵੀਡੀਓ
ਪਠਾਨਕੋਟ ਵਿੱਚ ਟਮਾਟਰ (Tomato Price)ਦਾ ਥੋਕ ਰੇਟ 80 ਰੁਪਏ ਹੈ। ਟਮਾਟਰ ਵੇਚਣ ਵਾਲਿਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਟਮਾਟਰ ਦੀ ਫਸਲ ਰੁਕ ਗਈ ਹੈ, ਜਿਸ ਕਾਰਨ ਹੁਣ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚੋਂ ਟਮਾਟਰ ਪੰਜਾਬ ਵਿੱਚ ਪਹੁੰਚ ਰਹੇ ਹਨ, ਇਹੀ ਕਾਰਨ ਹੈ ਕਿ ਸਥਾਨਕ ਟਮਾਟਰ ਇਸ ਕਾਰਨ ਟਮਾਟਰ ਦਾ ਥੋਕ ਭਾਅ 80 ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ ਦੁਕਾਨਦਾਰਾਂ ਵੱਲੋਂ ਇਸ ਟਮਾਟਰ ਦੀ ਵਿਕਰੀ 100 ਤੋਂ 120 ਰੁਪਏ ਪ੍ਰਤੀ ਕਿਲੋ ਹੋ ਰਹੀ ਹੈ ਅਤੇ ਇਸ ਨੂੰ 100 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। 100 ਤੋਂ 120 ਰੁਪਏ ਪ੍ਰਤੀ ਕਿਲੋ।
ਇਹ ਵੀ ਪੜ੍ਹੋ: Ludhiana News: 14 ਸਾਲਾਂ ਲੜਕੇ ਦੀ ਛੱਪੜ ਵਿੱਚ ਡਿੱਗਣ ਨਾਲ ਹੋਈ ਮੌਤ; ਪੁਲਿਸ ਕਰ ਰਹੀ ਹਰ ਪੱਖੋਂ ਜਾਂਚ