Tomato Price Latest News: ਲਾਲ ਟਮਾਟਰ ਦੀਆਂ ਕੀਮਤਾਂ (Tomato Price) ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਾਰਨ ਹੁਣ ਲਾਲ ਟਮਾਟਰ ਰਸੋਈ ਦੇ ਵਿੱਚੋਂ ਬਾਹਰ ਹੋ ਗਿਆ ਹੈ। ਮਾਨਸਾ ਦੀ ਸਬਜੀ ਮੰਡੀ ਵਿੱਚ ਫਰੂਟ ਤੋਂ ਵੀ ਮਹਿੰਗਾ ਲਾਲ ਟਮਾਟਰ ਵਿਕ ਰਿਹਾ ਹੈ ਜਿਸ ਕਾਰਨ ਗ੍ਰਾਹਕ ਵੀ ਲਾਲ ਟਮਾਟਰ ਖਰੀਦਣ ਤੋਂ ਤੌਬਾ ਕਰ ਗਏ ਹਨ ਤੇ ਸਰਕਾਰ ਤੋਂ ਇਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ।


COMMERCIAL BREAK
SCROLL TO CONTINUE READING

ਇੰਨੀਂ ਦਿਨੀਂ ਲਾਲ ਟਮਾਟਰ  (Tomato Price)  ਫਰੂਟ ਤੋਂ ਵੀ ਮਹਿੰਗਾ ਹੋ ਚੁੱਕਾ ਹੈ ਜਿਸ ਕਾਰਨ ਹੁਣ ਗ੍ਰਾਹਕਾਂ ਨੇ ਵੀ ਲਾਲ ਟਮਾਟਰ ਤੋਂ ਮੂੰਹ ਮੋੜ ਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਨੇ ਵੀ ਆਪਣੀ ਰਸੋਈ ਵਿੱਚ ਲਾਲ ਟਮਾਟਰ ਦੀ ਵਰਤੋਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮਾਨਸਾ ਵਿਖੇ ਸਬਜੀਆਂ ਤੇ ਫਲ ਵਿਕਰੇਤਾਵਾਂ ਨੇ ਕਿਹਾ ਕਿ ਲਾਲ ਟਮਾਟਰ ਫਰੂਟ ਤੋਂ ਵੀ ਮਹਿੰਗਾ ਹੋ ਗਿਆ ਹੈ।


ਇਹ ਵੀ ਪੜ੍ਹੋ: Manipur Violence Update: ਮਨੀਪੁਰ 'ਚ ਫਿਰ ਭੜਕੀ ਹਿੰਸਾ, 3 ਲੋਕਾਂ ਦੀ ਹੋਈ ਮੌਤ; ਕਈ ਘਰਾਂ ਨੂੰ ਲਗਾਈ ਗਈ ਅੱਗ

ਕਸ਼ਮੀਰੀ ਸੇਬ 150 ਤੋਂ 250 ਰੁਪਏ ਵਿਕ ਰਿਹਾ ਹੈ ਜਦੋਂ ਕਿ ਲਾਲ ਟਮਾਟਰ  (Tomato Price) 250 ਤੋਂ 300 ਰੁਪਏ ਵਿਕ ਰਿਹਾ ਹੈ। ਉਨਾਂ ਕਿਹਾ ਕਿ ਲੋਕ ਫਰੂਟ ਖਰੀਦਣ ਨੂੰ ਤਰਜੀਹ ਦੇਣ ਲੱਗੇ ਹਨ ਜਦੋਂ ਕਿ ਲਾਲ ਟਮਾਟਰ ਤੋਂ ਗਾਹਕਾਂ ਨੇ ਵੀ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਟਮਾਟਰ ਕਿਸੇ ਦਿਨ ਦੱਸ ਰੁਪਏ ਤੋਂ 50 ਰੁਪਏ ਤੱਕ ਵਿਕ ਰਿਹਾ ਸੀ ਅੱਜ ਉਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਹੁਣ ਰਸੋਈ ਵਿੱਚ ਟਮਾਟਰ  (Tomato Price) ਲੈ ਕੇ ਜਾਣ ਦਾ ਰੁਝਾਨ ਨਹੀਂ ਰਿਹਾ।


ਬਾਜ਼ਾਰ ਵਿੱਚ ਸਬਜ਼ੀ ਖਰੀਦਣ ਵਾਲੇ ਗਾਹਕ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਬਜ਼ਾਰ ਦੇ ਵਿੱਚ ਲਾਲ ਟਮਾਟਰ ਦੀਆਂ ਕੀਮਤਾਂ (Tomato Price)  ਬਹੁਤ ਜ਼ਿਆਦਾ ਹਨ ਜਿਸ ਕਾਰਨ ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਵਿਅਕਤੀ ਲਾਲ ਟਮਾਟਰ ਖਰੀਦਣ ਤੋਂ ਤੌਬਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੋ ਕਦੇ ਫਰੂਟ ਨੂੰ ਮਹਿੰਗਾ ਦੇਖ ਕੇ ਛੱਡ ਜਾਂਦੇ ਸੀ ਅੱਜ ਉਹ ਫਰੂਟ ਵੀ ਲਾਲ ਟਮਾਟਰ ਤੋਂ ਸਸਤਾ ਵਿਕ ਰਿਹਾ ਹੈ ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਗਾਈ ਨੂੰ ਠੱਲ ਪਾਈ ਜਾਵੇ।


ਇਹ ਵੀ ਪੜ੍ਹੋ: Punjab Farmers Protest: ਮੁਹਾਲੀ 'ਚ 5 ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਡੀ ਰੈਲੀ ਸ਼ੁਰੂ


(ਕੁਲਦੀਪ ਧਾਲੀਵਾਲ ਦੀ ਰਿਪੋਰਟ)