Tomato Price News: ਪੂਰੇ ਉਤਰ ਭਾਰਤ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਹਨ। ਟਮਾਟਰ ਦੀਆਂ (Tomato Price) ਅਸਮਾਨੀ ਚੜ੍ਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੇਸ਼ ਦੇ ਕਈ ਸ਼ਹਿਰਾਂ 'ਚ ਇਸ ਦੀ ਕੀਮਤ 200 ਰੁਪਏ ਤੋਂ ਜ਼ਿਆਦਾ ਹੋ ਗਈਆਂ ਹੈ। 


COMMERCIAL BREAK
SCROLL TO CONTINUE READING

ਇਸ ਵਿਚਾਲੇ ਜੀ ਮੀਡੀਆ ਟੀਮ ਨੇ ਗਰਾਉਂਡ ਉੱਤੇ ਜਾ ਕੇ ਮੋਗਾ ਵਿੱਚ ਮੰਡੀ ਦੇ ਲੋਕਾਂ ਨਾਲ ਗੱਲ ਕੀਤੀ ਹੈ ਅਤੇ ਸਬਜ਼ੀ ਵੇਚਣ ਵਾਲਿਆ ਦੀ ਵੀ ਗੱਲ ਸੁਣੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਟਮਾਟਰ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਨਹੀਂ ਵਧੀਆ ਹਨ। ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਮੰਡੀ ਵਿੱਚ ਟਮਾਟਰ (Tomato Price) ਅਤੇ ਮਟਰ ₹200 ਪ੍ਰਤੀ ਕਿੱਲੋ ਵਿੱਕ ਰਹੇ ਹਨ।


ਇਹ ਵੀ ਪੜ੍ਹੋ: Patiala Flood News: ਪਟਿਆਲਾ 3-4 ਦਿਨਾਂ ਤੋਂ ਹੋਇਆ ਬਲੈਕ ਆਊਟ! ਲੋਕਾਂ ਨੂੰ ਨਹੀਂ ਮਿਲ ਰਿਹਾ ਭੋਜਨ ਤੇ ਪਾਣੀ

ਉਧਰ ਦੂਸਰੇ ਪਾਸੇ ਕੱਦੂ-ਤੋਰੀ ਦੇ ਭਾਅ 60 ਰੁਪਏ ਕਿਲੋ ਅਤੇ ਇਸੇ ਤਰ੍ਹਾਂ ਹਰ ਇੱਕ ਸਬਜ਼ੀ ਦੇ ਭਾਅ ਅਸਮਾਨ ਛੂ ਰਹੇ ਹਨ ਜਿਸ ਨਾਲ ਜਿੱਥੇ ਆਮ ਲੋਕਾਂ ਦਾ ਬਜਟ ਹਿੱਲਿਆ। ਉਥੇ ਗ੍ਰਾਹਕ ਘੱਟ ਹੋਣ ਕਾਰਨ ਦੁਕਾਨਦਾਰ ਵੀ ਪ੍ਰੇਸ਼ਾਨ ਹਨ। ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਸੜਕਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਸਬਜ਼ੀਆਂ ਬਹੁਤ ਘੱਟ ਮਾਤਰਾ 'ਚ ਪਠਾਨਕੋਟ ਪਹੁੰਚ ਰਹੀਆਂ ਹਨ ਅਤੇ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਹਨ।


ਟਮਾਟਰ 200 ਰੁਪਏ ਪ੍ਰਤੀ ਕਿਲੋ ਦੇ ਨੇੜੇ ਪਹੁੰਚ ਗਿਆ ਹੈ, ਗੋਭੀ 80 ਰੁਪਏ ਪ੍ਰਤੀ ਕਿਲੋ ਅਤੇ ਗੋਭੀ 150 ਰੁਪਏ ਕਿਲੋ ਵਿਕ ਰਹੀ ਹੈ। 25 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਭਿੰਡੀ ਵੀ 80 ਰੁਪਏ ਤੱਕ ਪਹੁੰਚ ਗਈ ਹੈ।


ਇਹ ਵੀ ਪੜ੍ਹੋ: Shweta Tiwari Photos: ਸ਼ਵੇਤਾ ਤਿਵਾਰੀ ਨੇ ਰਿਵਿਲਿੰਗ ਬਲਾਊਜ਼ ਵਿੱਚ ਕਰਵਾਇਆ ਫੋਟੋਸ਼ੂਟ, ਬੋਲਡਨੈਂਸ ਲੁੱਕ ਨਾਲ ਕੀਤਾ ਸਭ ਨੂੰ  ਹੈਰਾਨ 


ਟਮਾਟਰਾਂ ਦੀ ਵਰਤੋਂ ਨਾ ਕਰਨ ਕਾਰਨ ਨਾ ਸਿਰਫ ਲੋਕ ਪਰੇਸ਼ਾਨ ਹਨ, ਸਗੋਂ ਸਬਜ਼ੀਆਂ ਦਾ ਸਵਾਦ ਵੀ ਪ੍ਰਭਾਵਿਤ ਹੋ ਰਿਹਾ ਹੈ। ਹੁਣ ਟਮਾਟਰ ਦੇ ਨਾਲ-ਨਾਲ ਹਰੀ ਮਿਰਚ ਦੇ ਭਾਅ ਵੀ ਵੱਧ ਗਏ ਹਨ। ਇਸ ਨਾਲ ਸਮੱਸਿਆ ਹੋਰ ਵਧ ਗਈ ਹੈ। ਘਰੇਲੂ ਔਰਤ ਵਿਮਲਾ, ਸਰੋਜ, ਸੁਨੀਤਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਬਜ਼ੀਆਂ ਦੇ ਭਾਅ ਵਧ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਰੀਆਂ ਸਬਜ਼ੀਆਂ ਰਸੋਈ ਤੋਂ ਦੂਰ ਹੋ ਜਾਣਗੀਆਂ।