Tomato Price News: ਟਮਾਟਰ ਰਸੋਈ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਬਜ਼ੀ ਹੈ ਪਰ ਟਮਾਟਰ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਟਮਾਟਰਾਂ ਦੀਆਂ ਵਧਦੀਆਂ ਕੀਮਤਾਂ (Tomato Price) ਤੋਂ ਲੋਕਾਂ ਨੂੰ ਰਾਹਤ ਮਿਲਣੀ ਔਖੀ ਹੋ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਕਾਰਨ ਟਮਾਟਰਾਂ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਦਿਨੋ-ਦਿਨ ਵੱਧ ਰਹੀਆਂ ਹਨ।


COMMERCIAL BREAK
SCROLL TO CONTINUE READING

ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ 150-180 ਰੁਪਏ (Tomato Price) ਕਿਲੋ ਮਿਲਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉੱਤਰਾਖੰਡ ਦੇ ਗੰਗੋਤਰੀ ਧਾਮ 'ਚ ਟਮਾਟਰ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ। 
 
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਮਾਨਸੂਨ ਮੁੜ ਸਰਗਰਮ! IMD ਵੱਲੋਂ 5 ਦਿਨਾਂ ਲਈ ਬਾਰਿਸ਼ ਦੀ ਚਿਤਾਵਨੀ

ਬਹੁਤ ਸਾਰੇ ਲੋਕਾਂ ਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਕਾਰਨ ਕੜਾਕੇ ਦੀ ਗਰਮੀ ਦੇ ਨਾਲ-ਨਾਲ ਤੇਜ਼ ਬਾਰਸ਼ ਨੂੰ ਦੱਸਿਆ ਹੈ। ਜਿਸ ਕਾਰਨ ਨਿਰਯਾਤ ਅਤੇ ਦਰਾਮਦ ਵਿੱਚ ਕਾਫੀ ਦਿੱਕਤ ਆ ਰਹੀ ਹੈ ਜਿਸ ਵਿੱਚ ਟਮਾਟਰਾਂ ਦੀਆਂ ਕੀਮਤਾਂ (Tomato Price) ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਟਮਾਟਰ ਦੀ ਸ਼ੈਲਫ ਲਾਈਫ ਵੀ ਹੋਰ ਸਬਜ਼ੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ। ਇਹ ਵੀ ਇਕ ਖਾਸ ਕਾਰਨ ਹੈ ਕਿ ਇਸ ਦਾ ਅਸਰ ਟਮਾਟਰਾਂ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ।


ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, ਕੋਲਕਾਤਾ ਵਿੱਚ ਟਮਾਟਰ ਸਭ ਤੋਂ ਵੱਧ 152 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਿਆ। ਇਹ ਮੈਟਰੋਪੋਲੀਟਨ ਸ਼ਹਿਰ ਵਿੱਚ ਸਭ ਤੋਂ ਮਹਿੰਗੀ ਕੀਮਤ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਟਮਾਟਰ 120 ਰੁਪਏ ਪ੍ਰਤੀ ਕਿਲੋ, ਚੇਨਈ ਵਿੱਚ 117 ਰੁਪਏ ਅਤੇ ਮੁੰਬਈ ਵਿੱਚ 108 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ।


ਇਹ ਵੀ ਪੜ੍ਹੋ:  MS Dhoni Birthday: ਸਿਪਾਹੀ ਬਣਨ ਦਾ ਦੇਖਿਆ ਸੀ ਸੁਪਨਾ! ਜ਼ਿੰਦਗੀ ਨੇ ਲਿਆ ਯੂ-ਟਰਨ, ਬਣ ਗਿਆ 'ਕ੍ਰਿਕਟਰ '  


ਦੂਜੇ ਪਾਸੇ 15 ਦਿਨ ਪਹਿਲਾਂ ਟਮਾਟਰ (Tomato Price) 20 ਰੁਪਏ ਕਿਲੋ ਵਿਕ ਰਿਹਾ ਸੀ, ਜਿਸ ਦੀ ਕੀਮਤ 80 ਤੋਂ 100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਿਆਜ਼ ਵੀ ਹੁਣ 30 ਰੁਪਏ ਕਿਲੋ ਵਿਕ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਰਸੋਈ ਦਾ ਬਜਟ ਵਿਗੜ ਗਿਆ ਹੈ।