Raj Bhavan Punjab News: ਪੰਜਾਬ ਰਾਜ ਭਵਨ `ਚ ਬਣਦੇ ਖਾਣੇ `ਚ ਹੁਣ ਇਸਤੇਮਾਲ ਨਹੀਂ ਹੋਵੇਗਾ ਟਮਾਟਰ
Raj Bhavan Punjab News: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ ਵਿੱਚ ਟਮਾਟਰ ਦੀ ਖਪਤ ਉਤੇ ਰੋਕ ਲਗਾ ਦਿੱਤੀ ਹੈ।
Raj Bhavan Punjab News: ਭਾਰਤ ਭਰ ਵਿੱਚ ਟਮਾਟਰਾਂ ਦੀਆਂ ਕੀਮਤਾਂ ਵਿੱਚ ਅਥਾਹ ਵਾਧੇ ਉਤੇ ਚਿੰਤਾ ਜ਼ਾਹਿਰ ਕਰਦੇ ਹੋਏ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਨੇ ਨਿੱਜੀ ਪੱਧਰ ਉਤੇ ਇੱਕ ਵੱਡਾ ਕਦਮ ਚੁੱਕਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖਾਣ ਵਾਲੀਆਂ ਚੀਜ਼ਾਂ ਦੇ ਵਧਦੇ ਭਾਅ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਨਾਗਰਿਕਾਂ ਦੇ ਨਾਲ ਇਕਜੁੱਟਤਾ ਦਿਖਾਉਣ ਲਈ ਰਾਜਭਵਨ ਵਿੱਚ ਟਮਾਟਰ ਦੀ ਖਪਤ ਉਤੇ ਆਰਜ਼ੀ ਰੂਪ ਵਿੱਚ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਪਿਛਲੇ ਕੁਝ ਹਫਤਿਆਂ ਤੋ ਰਾਜ ਤੇ ਕੇਂਦਰ ਸਾਸ਼ਤ ਪ੍ਰਦੇਸਾਂ ਦੇ ਲੋਕ ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਨਾਲ ਜੂਝ ਰਹੇ ਹਨ। ਟਮਾਟਰ ਰਾਜ ਭਰ ਦੇ ਸਾਰੇ ਘਰਾਂ ਵਿੱਚ ਮੁੱਖ ਭੋਜਨ ਹੈ। ਇਸ ਸਥਿਤੀ ਵਿੱਚ ਆਮ ਨਾਗਰਿਕਾਂ ਉਤੇ ਪੈਣ ਵਾਲੇ ਬੋਝ ਨੂੰ ਸਵੀਕਾਰ ਕਰਦੇ ਹੋਏ ਰਾਜਪਾਲ ਨੇ ਟਮਾਟਰ ਦੇ ਵਧਦੇ ਭਾਅ ਦੇ ਕਾਰਨ ਜਨਤਾ ਨੂੰ ਹੋਣ ਵਾਲੀਆਂ ਮੁਸ਼ਕਲਾਂ ਸਬੰਧੀ ਆਪਣੀ ਚਿੰਤਾ ਜ਼ਾਹਿਰ ਕੀਤੀ।
ਉਨ੍ਹਾਂ ਨੇ ਰਾਜਭਵਨ ਵਿੱਚ ਟਮਾਟਰ ਦੀ ਖਪਤ ਨੂੰ ਬੰਦ ਕਰਕੇ ਇਸ ਚੁਣੌਤੀਪੂਰਨ ਸਮੇਂ ਵਿੱਚ ਲੋਕਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਟਮਾਟਰਾਂ ਦੇ ਭਾਅ ਵਿੱਚ ਇਜ਼ਾਫੇ ਲਈ ਵੱਖ-ਵੱਖ ਚੀਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਵਿੱਚ ਸਪਲਾਈ ਚੇਨ ਵਿਘਨ, ਮੌਸਮੀ ਸਥਿਤੀਆਂ ਅਤੇ ਹੋਰ ਮਾਰਕੀਟ ਗਤੀਸ਼ੀਲਤਾ ਸ਼ਾਮਲ ਹਨ। ਗਵਨਰ ਨੇ ਕਿਹਾ ਕਿ ਕਿਸੇ ਵੀ ਚੀਜ਼ ਦੀ ਖਪਤ ਰੋਕਣ ਜਾਂ ਘੱਟ ਕਰਨ ਤੋਂ ਉਸ ਦੀ ਕੀਮਤ ਉਤੇ ਅਸਰ ਪੈਣਾ ਹੈ।
ਇਹ ਵੀ ਪੜ੍ਹੋ : Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ
ਮੰਗ ਘੱਟ ਹੋਣ ਨਾਲ ਕੀਮਤ ਆਪਣੇ-ਆਪ ਘੱਟ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਫਿਲਹਾਲ ਆਪਣੇ ਘਰਾਂ ਵਿੱਚ ਵਿਕਲਪਾਂ ਦਾ ਇਸਤੇਮਾਲ ਕਰਨਗੇ ਅਤੇ ਟਮਾਟਰ ਦੇ ਭਾਅ ਵਿੱਚ ਵਾਧੇ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਟਮਾਟਰਾਂ ਨੂੰ ਲੈ ਕੇ ਮਹਿੰਗਾਈ ਨਾਲ ਇਕਜੁੱਟ ਹੋਣ ਦੀ ਲੋੜ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਟਮਾਟਰ ਦੇ ਭਾਅ ਵਿੱਚ ਬੇਹਿਸਾਬ ਇਜ਼ਾਫਾ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।
ਇਹ ਵੀ ਪੜ੍ਹੋ : Jagraon Murder: ਜਗਰਾਓਂ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ; ਦਿਨ-ਦਿਹਾੜੇ ਲੜਕੀ ਦਾ ਬੇਰਹਿਮੀ ਨਾਲ ਕਤਲ