Online Fraud News: ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ Olx ਉਤੇ ਵੱਜੀ ਠੱਗੀ; ਕਾਰ ਦੀਆਂ ਸਿਰਫ਼ ਫੋਟੋਆਂ ਦੇਖ ਦਿੱਤੇ ਪੈਸੇ

Online Fraud News: ਸੋਸ਼ਲ ਮੀਡੀਆ ਦੇ ਦੌਰ ਵਿੱਚ ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਆਪਣਾ ਸ਼ਿਕਾਰ ਬਣਾ ਰਹੇ ਹਨ।
Online Fraud News: ਸੋਸ਼ਲ ਮੀਡੀਆ ਦੇ ਦੌਰ ਵਿੱਚ ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਆਪਣਾ ਸ਼ਿਕਾਰ ਬਣਾ ਰਹੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਲੋਕ ਆਪਣੇ ਹੁਨਰ ਰਾਹੀਂ ਕਿੱਤਾ ਬਣਾਕੇ ਲੱਖਾਂ ਰੁਪਏ ਕਮਾ ਰਹੇ ਹਨ ਉੱਥੇ ਹੀ ਕੁੱਝ ਗਲਤ ਲੋਕ ਇਸਦਾ ਗਲਤ ਇਸਤੇਮਾਲ ਵੀ ਕਰਦੇ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਇਕ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਇਨ੍ਹਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
ਟ੍ਰੈਫਿਕ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਇੱਕ ਕਾਰ ਕੇ10 ਉਤਰਾਖੰਡ ਨੰਬਰ ਦੀਆਂ ਫੋਟੋਆਂ ਵੇਖੀਆਂ ਜਿਸਦਾ ਰੇਟ 45000 ਰੁਪਏ ਸੀ। ਉਸ ਗੱਡੀ ਦੀ ਕੰਡੀਸ਼ਨ ਵਧੀਆ ਲੱਗਣ ਉਤੇ ਸੰਪਰਕ ਕੀਤਾ। ਫੋਟੋਆਂ ਪਾਉਣ ਵਾਲੇ ਨਾਲ ਤਾਂ ਉਸਨੇ ਐਡਵਾਂਸ 2500 ਰੁਪਏ ਦੀ ਮੰਗ ਕੀਤੀ।
ਇਸ ਤੋਂ ਬਾਅਦ ਉਸਨੂੰ 2500 ਰੁਪਏ ਗੂਗਲ ਪੇ ਕੀਤੇ। 2500 ਰੁਪਏ ਤੋਂ ਬਾਅਦ ਉਸ ਨੇ 21000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ਉਤੇ ਬਣਾਉਣੇ ਹਨ। ਇਸ ਤੋਂ ਬਾਅਦ ਉਸਦੀ ਗੱਲਬਾਤ ਦੇ ਢੰਗ ਤੋਂ ਉਸ ਉੱਪਰ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪਾਏ ਲਗਾਤਾਰ ਉਸ ਠੱਗ ਵੱਲੋਂ ਨੰਬਰ ਬਦਲ-ਬਦਲ ਕੇ ਵੀ ਫੋਨ ਕੀਤੇ ਗਏ।
ਇਹ ਵੀ ਪੜ੍ਹੋ : Bandh Call News: ਲੁਧਿਆਣਾ, ਹੁਸ਼ਿਆਸਪੁਰ, ਜਲੰਧਰ ਤੇ ਮੋਗਾ ਵਿੱਚ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ; ਰੋਸ ਪ੍ਰਦਰਸ਼ਨ ਜਾਰੀ
ਸਭ ਤੋਂ ਮਾੜੀ ਗੱਲ ਉਸ ਠੱਗ ਦੀ ਇਹ ਲੱਗੀ ਆਪਣੇ ਵਟ੍ਹਸਅਪ ਉਤੇ ਫੋਟੋ ਸਰਹੱਦ ਉੱਤੇ ਰਾਖੀ ਕਰਦੇ ਫ਼ੌਜੀ ਜਵਾਨ ਦੀ ਲਗਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫ਼ੌਜ ਵਿਚ ਹੀ ਨੌਕਰੀ ਕਰਦਾ ਹੈ ਮੇਰੇ ਵੱਲੋਂ ਹੱਥ ਜੋੜਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਜਿਹੇ ਠੱਗਾਂ ਕੋਲੋਂ ਬਚੋ ਮੇਰੇ ਵਾਂਗ ਕਿਧਰੇ ਤੁਸੀ ਵੀ ਇਨ੍ਹਾਂ ਦੇ ਸ਼ਿਕਾਰ ਨਾ ਹੋ ਜਾਣਾ।
ਇਹ ਵੀ ਪੜ੍ਹੋ : Rajindra Power Outage: ਹਾਈ ਕੋਰਟ ਵੱਲੋਂ ਰਜਿੰਦਰਾ ਹਸਪਤਾਲ ਲਾਈਟ ਬੰਦ ਮਾਮਲੇ ਵਿੱਚ ਸਰਕਾਰ ਤੋਂ ਜਵਾਬ ਤਲਬ