ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਬਿਪਤਾ- ਚੰਨੀ ਤੱਕ ਪਹੁੰਚ ਸਕਦੀ ਹੈ ਮਾਈਨਿੰਗ ਦੀ ਜਾਂਚ
ਜਿੰਦਾਪੁਰ ਵਿਚ ਜੰਗਲਾਤ ਵਿਭਾਗ ਦੇ ਖੇਤਰ ਵਿੱਚੋਂ ਮਾਈਨਿੰਗ ਦਾ ਮਾਮਲਾ ਖੁਦ ਜੰਗਲਾਤ ਵਿਭਾਗ ਦੇ ਤਤਕਾਲੀ ਬਲਾਕ ਰੇਂਜ ਅਫਸਰ ਵੱਲੋਂ ਪਿਛਲੇ ਸਾਲ ਉਸ ਸਮੇਂ ਉਠਾਇਆ ਗਿਆ ਸੀ, ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ।
ਚੰਡੀਗੜ ਇਸ ਸਾਲ 25 ਜਨਵਰੀ ਨੂੰ ਸ੍ਰੀ ਚਮਕੌਰ ਸਾਹਿਬ ਥਾਣੇ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਬੂਟੇ ਵੱਢ ਕੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਦਰਜ ਐਫ. ਆਈ. ਆਰ. ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਇਕਬਾਲ ਸਿੰਘ ਸਲਾਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਮੁਤਾਬਕ ਸਲਾਪੁਰ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਕਈ ਰਾਜ਼ ਖੁੱਲ੍ਹ ਸਕਦੇ ਹਨ। ਸਾਬਕਾ ਮੁੱਖ ਮੰਤਰੀ ਚੰਨੀ, ਜੋ ਹੁਣ ਤੱਕ ਇਹ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਦਾ ਗੈਰ-ਕਾਨੂੰਨੀ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਵੀ ਇਸ ਮਾਮਲੇ ਦੀ ਚਪੇਟ ਵਿਚ ਆ ਸਕਦੇ ਹਨ।
ਕੀ ਹੈ ਮਾਮਲਾ ?
ਜਿੰਦਾਪੁਰ ਵਿਚ ਜੰਗਲਾਤ ਵਿਭਾਗ ਦੇ ਖੇਤਰ ਵਿੱਚੋਂ ਮਾਈਨਿੰਗ ਦਾ ਮਾਮਲਾ ਖੁਦ ਜੰਗਲਾਤ ਵਿਭਾਗ ਦੇ ਤਤਕਾਲੀ ਬਲਾਕ ਰੇਂਜ ਅਫਸਰ ਵੱਲੋਂ ਪਿਛਲੇ ਸਾਲ ਉਸ ਸਮੇਂ ਉਠਾਇਆ ਗਿਆ ਸੀ, ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ। ਉਸ ਸ਼ਿਕਾਇਤ 'ਤੇ ਕੱਛੂਕੁੰਮੇ ਦੀ ਕਾਰਵਾਈ ਕੀਤੀ ਗਈ ਸੀ, ਪਰ ਰੇਂਜ ਅਧਿਕਾਰੀ ਦਾ ਰਾਕੇਟ ਦੀ ਰਫ਼ਤਾਰ 'ਤੇ ਤਬਾਦਲਾ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮਾਮਲਾ ਦੱਬ ਗਿਆ। ਤਤਕਾਲੀ ਰੇਂਜ ਅਫਸਰ ਰਾਜਵੰਤ ਸਿੰਘ ਨੇ 18 ਨਵੰਬਰ 2021 ਨੂੰ ਤਤਕਾਲੀ ਐਸਐਚਓ ਨੂੰ ਪੱਤਰ ਲਿਖ ਕੇ ਨਾਜਾਇਜ਼ ਮਾਈਨਿੰਗ ਸਬੰਧੀ ਕਾਰਵਾਈ ਕਰਨ ਲਈ ਕਿਹਾ ਸੀ। ਜਦੋਂ ਕੋਈ ਕਾਰਵਾਈ ਨਾ ਹੋਈ ਤਾਂ 22 ਨਵੰਬਰ 2021 ਨੂੰ ਤਤਕਾਲੀ ਐਸ. ਡੀ. ਐਮ. ਨੂੰ ਪੱਤਰ ਵੀ ਲਿਖਿਆ ਗਿਆ। ਇਸ ਵਿੱਚ ਉਨ੍ਹਾਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ। ਰੇਂਜ ਅਫਸਰ ਨੇ ਇਸ ਦੀਆਂ ਕਾਪੀਆਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਭੇਜੀਆਂ ਸਨ।
ਸਿਆਸੀ ਦਬਾਅ ਹੇਠ ਬਚਦੇ ਰਹੇ ਦੋਸ਼ੀ
ਹੁਣ ਤੱਕ ਮੁਲਜ਼ਮ ਇਕਬਾਲ ਸਿੰਘ ਸਲਾਪੁਰ ਪੁਲੀਸ ਦੀ ਕਾਰਵਾਈ ਤੋਂ ਆਪਣਾ ਬਚਾਅ ਕਰਦਾ ਆ ਰਿਹਾ ਹੈ। ਸਾਲ 2016, 2017 ਅਤੇ 2020 ਵਿੱਚ ਸਾਲ 2017 ਅਤੇ 2020 ਵਿੱਚ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਵਿੱਚ ਸਲਾਪੁਰ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ ਪਰ ਮੁਲਜ਼ਮ ਕਿਸੇ ਨਾ ਕਿਸੇ ਤਰ੍ਹਾਂ ਫਰਾਰ ਹੁੰਦੇ ਰਹੇ। ਇਸ ਸਾਲ 22 ਜਨਵਰੀ ਨੂੰ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਸਲਾਪੁਰ ਸਮੇਤ ਕਈਆਂ ਦੀਆਂ ਫੋਟੋਆਂ ਜਾਰੀ ਕਰਕੇ ਨਾਜਾਇਜ਼ ਮਾਈਨਿੰਗ ਮਾਮਲੇ 'ਚ ਤਤਕਾਲੀ ਕਾਂਗਰਸ ਸਰਕਾਰ ਨੂੰ ਘੇਰਿਆ ਸੀ।
WATCH LIVE TV