ਚੰਡੀਗੜ: ਕੋਰੋਨਾ ਕਾਲ 'ਚ ਰੋਕੀਆਂ ਗਈਆਂ ਟਰੇਨਾਂ ਮੁੜ ਪਟੜੀ 'ਤੇ ਚੱਲਣ ਲੱਗੀਆਂ ਹਨ। ਰੇਲਵੇ ਨੇ ਇਕੱਲੇ ਪੰਜਾਬ ਵਿਚ ਹੀ 45 ਟਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਖ-ਵੱਖ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਤੋਂ ਲੰਘਣ ਵਾਲੀਆਂ ਇਨ੍ਹਾਂ ਪੈਸੰਜਰ ਟਰੇਨਾਂ ਦੇ ਚੱਲਣ ਨਾਲ ਯਾਤਰੀਆਂ ਨੂੰ ਵੱਡਾ ਫਾਇਦਾ ਹੋਇਆ ਹੈ।


COMMERCIAL BREAK
SCROLL TO CONTINUE READING

                           


ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 45 ਟਰੇਨਾਂ ਸ਼ੁਰੂ ਕੀਤੀਆਂ


ਹੁਣ ਰੋਜ਼ਾਨਾ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਨੂੰ ਨਿਰਧਾਰਿਤ ਸਮੇਂ ਤੋਂ ਪੈਸੇਂਜਰ ਟਰੇਨ ਮਿਲੇਗੀ। ਇਨ੍ਹਾਂ ਰੋਜ਼ਾਨਾ ਯਾਤਰੀ ਟਰੇਨਾਂ ਦੇ ਚੱਲਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਯਾਤਰੀ ਟਰੇਨਾਂ ਦੇ ਸੰਚਾਲਨ ਦੇ ਨਾਲ ਉਡੀਕ ਦੀ ਸਮੱਸਿਆ ਵੀ ਘੱਟ ਜਾਵੇਗੀ। ਭਾਰਤੀ ਰੇਲਵੇ ਮੁੰਬਈ, ਪੁਣੇ, ਸ਼ਿਰਡੀ ਤੋਂ ਵੱਖ-ਵੱਖ ਸਟੇਸ਼ਨਾਂ ਲਈ 574 ਗਰਮੀਆਂ ਦੀਆਂ ਵਿਸ਼ੇਸ਼ ਰੇਲਗੱਡੀਆਂ ਚਲਾਏਗੀ।


 


WATCH LIVE TV