Punjab Transfer News: ਪੰਜਾਬ ਸਰਕਾਰ ਵੱਲੋਂ 50 ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
Punjab Transfer News: ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਅਧਿਕਾਰੀਆਂ ਵਿੱਚ ਵੱਡੇ ਪੱਧਰ ਉਤੇ ਫੇਰਬਦਲ ਕੀਤੇ ਹਨ। 50 ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
Punjab Transfer News (ਰੋਹਿਤ ਬਾਂਸਲ): ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਹਨ। ਹੁਣ ਇਹ ਤਬਾਦਲੇ ਪ੍ਰਸ਼ਾਸਨਿਕ ਪੱਧਰ 'ਤੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 50 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਸਕੱਤਰ, ਏਡੀਸੀ ਅਤੇ ਐਸਡੀਐਮ ਪੱਧਰ ਦੇ ਅਧਿਕਾਰੀ ਹਨ।
ਇਸ ਦੇ ਨਾਲ ਹੀ ਪਰਮਿੰਦਰ ਪਾਲ ਸਿੰਘ ਨੂੰ ਵਿਸ਼ਵ ਬੈਂਕ ਪ੍ਰੋਜੈਕਟ ਸਕੂਲ ਸਿੱਖਿਆ ਦੇ ਵਧੀਕ ਸਕੱਤਰ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪਨਕੌਮ) ਦੇ ਮੈਨੇਜਿੰਗ ਡਾਇਰੈਕਟਰ ਅਤੇ ਪੰਜਾਬ ਬੈਕਵਰਡ ਕਲਾਸ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਦੇ ਐਡੀਸ਼ਨਲ ਕਾਰਜਕਾਰੀ ਡਾਇਰੈਕਟਰ ਦਾ ਕੰਮ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : Sant Jethuwal Threat News: ਸੰਤ ਜੇਠੂਵਾਲ ਨੂੰ ਮਿਲੀ ਗੈਂਗਸਟਰ ਲਖਬੀਰ ਲੰਡਾ ਧਮਕੀ; 1 ਕਰੋੜ ਦੀ ਫਿਰੌਤੀ ਮੰਗੀ
ਇਸੇ ਦੌਰਾਨ ਐਸ.ਡੀ.ਐਮ ਐਸ.ਏ.ਐਸ.ਨਗਰ ਤੋਂ ਚੰਦਰਜੋਤੀ ਸਿੰਘ ਨੂੰ ਵਧੀਕ ਸਕੱਤਰ ਵਿਜੀਲੈਂਸ ਅਤੇ ਕੋਆਰਡੀਨੇਸ਼ਨ ਨਿਯੁਕਤ ਕੀਤਾ ਗਿਆ ਹੈ। ਨਿਕਾਸ ਕੁਮਾਰ ਨੂੰ ਏਡੀਸੀ ਸ਼ਹਿਰੀ ਵਿਕਾਸ ਅੰਮ੍ਰਿਤਸਰ, ਸ੍ਰੀ ਓਜਸਵੀ ਨੂੰ ਵਧੀਕ ਮੁੱਖ ਵਿਕਾਸ ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਲੁਧਿਆਣਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : Ludhiana News: ਈਡੀ ਦਾ ਲੁਧਿਆਣਾ 'ਚ ਵੱਡਾ ਐਕਸ਼ਨ; ਭਾਰਤ ਪੇਪਰਜ਼ ਲਿਮਟਿਡ 'ਤੇ ਕੀਤੀ ਛਾਪੇਮਾਰੀ