CM Bhagwant mann: ਪੰਜਾਬ ਦੇ ਲੋਕਾਂ ਲਈ ਖਜ਼ਾਨਾ ਕਦੇ ਵੀ ਖਾਲੀ ਨਹੀਂ-ਮੁੱਖ ਮੰਤਰੀ ਭਗਵੰਤ ਮਾਨ
CM Bhagwant mann: ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੜ੍ਹਬਾ ਪੁੱਜੇ ਤੇ ਉਥੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਸੀਐਮ ਮਾਨ ਚੀਮਾ ਜਾਣਗੇ।
CM Bhagwant mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ ਉਪਰ ਹਨ। ਸੀਐਮ ਮਾਨ ਨੇ ਦਿੜ੍ਹਬਾ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮਗਰੋਂ ਮੁੱਖ ਮੰਤਰੀ ਮਾਨ ਵੱਲੋਂ ਚੀਮਾ ਮੰਡੀ ਵਿਖੇ ਵੀ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਨਵਾਂ ਤਹਿਸੀਲ ਕੰਪਲੈਕਸ 9 ਕਰੋੜ, 6 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਦਾ ਸਾਰਾ ਕੰਮ ਇਕ ਸਾਲ ਅੰਦਰ ਪੂਰਾ ਹੋ ਜਾਵੇਗਾ। ਤਹਿਸੀਲ ਕੰਪਲੈਕਸ 5 ਮੰਜ਼ਿਲਾ ਬਣਾਇਆ ਜਾਵੇਗਾ, ਜਿਸ ਨਾਲ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਕੰਮ ਹੋ ਜਾਇਆ ਕਰਨਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਕੰਪਲੈਕਸ 'ਚ ਜਦੋਂ ਐੱਸ. ਡੀ. ਐੱਮ. ਦਫ਼ਤਰ 'ਚ ਕੋਈ ਬਾਪੂ ਜ਼ਮੀਨ ਦੀ ਫ਼ਰਦ ਲੈ ਕੇ ਆਵੇਗਾ ਤਾਂ ਉਸ ਦੇ ਹੱਥੋਂ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਖਜ਼ਾਨਾ ਬਿਲਕੁਲ ਵੀ ਖਾਲੀ ਨਹੀਂ ਹੈ। ਪੰਜਾਬ ਦੇ ਲੋਕਾਂ ਦੀਆਂ ਮੰਗਾਂ ਪੂਰੀ ਕਰਨ ਲਈ ਪੰਜਾਬ ਦਾ ਖਜ਼ਾਨਾ ਹਮੇਸ਼ਾ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਨੌਜਵਾਨਾਂ ਲਈ ਰੁਜ਼ਗਾਰ ਤੇ ਵਪਾਰ ਦੀ ਵਿਵਸਥਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਇਹ ਪੈਸਾ ਅਸੀਂ ਖਜ਼ਾਨੇ 'ਚ ਲੈ ਕੇ ਆਵਾਂਗੇ ਅਤੇ ਲੋਕਾਂ ਲਈ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੈ। ਨੌਜਵਾਨਾਂ ਦੇ ਮਾਮਲੇ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਹਰਲੇ ਮੁਲਕਾਂ 'ਚ ਡਾਲਰ ਕਮਾਉਣੇ ਸੌਖੇ ਨਹੀਂ ਹਨ ਅਤੇ ਜੇਕਰ ਸਾਡੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ ਤਾਂ ਉਹ ਆਪਣੇ ਪਰਿਵਾਰਾਂ 'ਚ ਰਹਿ ਸਕਣਗੇ।
ਇਹ ਵੀ ਪੜ੍ਹੋ : Revenue Officers Strike: ਨਾਇਬ ਤਹਿਸੀਲਦਾਰ ਦੀ ਬਹਾਲੀ ਦੇ ਹੁਕਮ ਮਗਰੋਂ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੇ ਮੁੜ ਸ਼ੁਰੂ ਕੀਤਾ ਕੰਮ
ਕੇਂਦਰ ਸਰਕਾਰ ਉਪਰ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਪੇਂਡੂ ਵਿਕਾਸ ਫੰਡਾਂ ਲਈ ਅਸੀਂ ਕੇਂਦਰ ਸਰਕਾਰ ਦੀਆਂ ਬਹੁਤੀਆਂ ਮਿੰਨਤਾਂ-ਤਰਲੇ ਨਹੀਂ ਕਰਦੇ ਤੇ ਇਹ ਪੈਸਾ ਕੇਂਦਰ ਨੇ ਰੋਕਿਆ ਹੋਇਆ ਹੈ। ਪੇਂਡੂ ਵਿਕਾਸ ਫੰਡ ਸਾਡਾ ਹੱਕ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ। ਜਲੰਧਰ ਜ਼ਿਮਨੀ ਚੋਣ 'ਚ ਜਿੱਤ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਇਮਾਨਦਾਰੀ ਤੇ ਸਾਡੇ ਕੰਮਾਂ 'ਤੇ ਮੋਹਰ ਲਾਈ ਹੈ, ਜੋ ਕਿ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਗਰਮੀ ਦਾ ਕਹਿਰ; ਪਾਰਾ 44 ਡਿਗਰੀ ਤੋਂ ਪਾਰ, ਜਾਣੋ ਆਪਣੇ ਸ਼ਹਿਰ ਦਾ ਹਾਲ