ਚੰਡੀਗੜ: ਪੰਜਾਬ ਦੇ ਮੋਹਾਲੀ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਵਿਚ 300 ਬੈੱਡਾਂ ਦਾ ਪ੍ਰਬੰਧ ਹੈ, ਇਸ ਤਰ੍ਹਾਂ ਇਥੇ ਇਕੋ ਸਮੇਂ 300 ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦਾ ਉਦਘਾਟਨ ਪੀ. ਐਮ. ਮੋਦੀ ਨੇ ਕੀਤਾ।


COMMERCIAL BREAK
SCROLL TO CONTINUE READING

 


ਇਲਾਜ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ


ਇਸ ਹਸਪਤਾਲ ਨਾਲ ਪੰਜਾਬ ਦੇ ਕੈਂਸਰ ਪੀੜਤਾਂ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਪਹਿਲਾਂ ਰੋਜ਼ਾਨਾ 10 ਤੋਂ 15 ਮਰੀਜ਼ ਰਜਿਸਟਰਡ ਹੋ ਰਹੇ ਸਨ, ਪਰ ਪ੍ਰਧਾਨ ਮੰਤਰੀ ਦੇ ਉਦਘਾਟਨ ਦੇ ਅਗਲੇ ਦਿਨ ਯਾਨੀ 25 ਅਗਸਤ ਨੂੰ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਵਿਚ 3 ਗੁਣਾ ਵਾਧਾ ਹੋਇਆ ਹੈ। ਹਸਪਤਾਲ ਵਿਚ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ, ਇਸ ਲਈ ਮਰੀਜ਼ ਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ। ਹੋਮੀ ਭਾਭਾ ਕੈਂਸਰ ਹਸਪਤਾਲ ਵਿਚ ਇਕ ਧਰਮਸ਼ਾਲਾ ਹੈ ਜੋ ਸਿਰਫ ਨਾਲ ਆਉਣ ਵਾਲੇ ਮਰੀਜ਼ਾਂ ਲਈ ਹੈ। ਇੱਥੇ ਖਾਣ-ਪੀਣ ਲਈ ਇਕ ਕੰਟੀਨ ਵੀ ਹੈ ਜੋ ਕਿ ਥੋੜ੍ਹੇ ਪਾਸੇ ਹੈ। ਇਸ ਸਮੇਂ ਪੰਜਾਬ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਸਾਰੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ। ਦੱਸ ਦੇਈਏ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪਹਿਲੇ ਦਿਨ ਕੁਝ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।


 


 


ਮਰੀਜ਼ ਦੀ ਕੈਟਾਗਿਰੀ ਦੇ ਹਿਸਾਬ ਨਾਲ ਲਿਆ ਜਾਵੇਗਾ ਪੈਸਾ


ਕੈਂਸਰ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪਹਿਲੇ ਦਿਨ 56 ਮਰੀਜ਼ਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਹਸਪਤਾਲ ਵਿਚ ਡੇ-ਕੇਅਰ ਅਤੇ ਮਾਈਨਰ ਅਪਰੇਸ਼ਨ ਥੀਏਟਰ ਵੀ ਸ਼ੁਰੂ ਕੀਤਾ ਗਿਆ ਹੈ। ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਿਪਟੀ ਡਾਇਰੈਕਟਰ ਅਸ਼ੀਸ਼ ਗੁਲੀਆ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਅਤੇ ਲੈਬ ਰਾਹੀਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਮਰੀਜ਼ ਦੀ ਕੈਟਾਗਰੀ ਦੇ ਹਿਸਾਬ ਨਾਲ ਖਰਚਾ ਲਿਆ ਜਾਵੇਗਾ।  ਜਿਸ ਵਿਚ ਜਨਰਲ ਕੈਟਾਗਰੀ ਦੇ ਮਰੀਜ਼ਾਂ ਲਈ ਮੈਮੋਗ੍ਰਾਫੀ ਅਤੇ ਕੀਮੋ 40 ਰੁਪਏ, ਸੀ. ਟੀ. ਬ੍ਰੇਨ 900 ਤੋਂ 1500 ਰੁਪਏ, ਐਕਸਰੇ 100 ਰੁਪਏ, ਐਮ. ਆਰ. ਆਈ. 2100 ਰੁਪਏ ਅਤੇ ਪੇਟ ਦਾ ਅਲਟਰਾਸਾਊਂਡ 240 ਰੁਪਏ ਹੋਵੇਗਾ। ਹਸਪਤਾਲ ਦੀ ਫਾਰਮੇਸੀ ਤੋਂ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਖਰੀਦਣ 'ਤੇ ਮਰੀਜ਼ ਨੂੰ ਬਾਜ਼ਾਰ ਵਿੱਚੋਂ 50 ਤੋਂ 80 ਫੀਸਦੀ ਤੱਕ ਦੀ ਛੋਟ ਮਿਲੇਗੀ।


 


WATCH LIVE TV