Truck Drivers Strike/ਕੁਲਬੀਰ ਬੀਰਾ ਭਾਰਤ ਸਰਕਾਰ ਦੁਆਰਾ ਸੋਧ ਕੇ ਨਵੇਂ ਬਣਾਏ ਗਏ ਕਾਨੂੰਨ ਹਿਟ ਐਂਡ ਰਨ (Protest on Hit and Run Law) ਦੇ ਵਿਰੋਧ ਵਿੱਚ ਤੇਲ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ।  ਇਸ ਹੜਤਾਲ ਨੂੰ ਲੈ ਕੇ ਬਠਿੰਡਾ ਦੇ ਤੇਲ ਡੀਪੂਆਂ ਉੱਪਰ ਟਰੱਕ ਨਹੀਂ ਚੱਲ ਰਹੇ। ਟਰੱਕਾਂ ਨੂੰ ਸੈਡਾਂ ਵਿੱਚ ਲਾ ਕੇ ਡਰਾਈਵਰ ਹੜਤਾਲ ਤੇ ਚਲੇ ਗਏ ਹਨ ਅਤੇ ਪੁਲਿਸ ਤੇਲ ਡੀਪੂਆ ਦੇ ਬਾਹਰ ਲਗਾਈ ਗਈ ਹੈ।


COMMERCIAL BREAK
SCROLL TO CONTINUE READING

ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਤੇਲ ਟੈਂਕਰ ਡਰਾਈਵਰ ਮੰਗਲਵਾਰ ਦੁਪਹਿਰ ਨੂੰ ਫਿਰ ਹੜਤਾਲ 'ਤੇ ਚਲੇ ਗਏ। ਇਸ ਕਾਰਨ ਬੁੱਧਵਾਰ ਨੂੰ ਫਿਰ ਤੋਂ ਪੈਟਰੋਲ ਪੰਪਾਂ 'ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਟੈਂਕਰ ਚਾਲਕਾਂ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ’ਤੇ ਚਲੇ ਗਏ ਸਨ। ਇਸ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰਵਾਈ ਗਈ ਪਰ ਸਰਕਾਰ ਨੇ ਅਜੇ ਤੱਕ ਡਰਾਈਵਰਾਂ ਦੇ ਹਿੱਤ ਵਿੱਚ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਹੈ। ਇਸ ਕਾਰਨ ਟੈਂਕਰ ਚਾਲਕਾਂ ਨੂੰ ਹੁਣ ਮੁੜ ਹੜਤਾਲ ’ਤੇ ਜਾਣਾ ਪੈ ਰਿਹਾ ਹੈ।


ਇਹ ਵੀ ਪੜ੍ਹੋ: Oil Tanker Drivers Protest: ਬਠਿੰਡਾ 'ਚ ਹੜਤਾਲ 'ਤੇ ਤੇਲ ਟੈਂਕਰ ਡਰਾਈਵਰ; ਜਾਣੋ ਕੀ ਹਨ ਮੰਗਾਂ, ਵੇਖੋ ਵੀਡੀਓ

ਤੇਲ ਟੈਂਕਰ ਚਾਲਕਾਂ ਦੇ ਹੜਤਾਲ 'ਤੇ ਜਾਣ ਕਾਰਨ ਬੁੱਧਵਾਰ ਤੱਕ ਪੈਟਰੋਲ ਪੰਪਾਂ 'ਤੇ ਇੱਕ ਹੋਰ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਕਤ ਮਾਮਲੇ ਸਬੰਧੀ ਯੋਗ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


ਦੱਸ ਦੇਈਏ ਕਿ ਹਾਲ ਹੀ ਵਿੱਚ ਜਦੋਂ ਤੇਲ ਟੈਂਕਰ ਚਾਲਕਾਂ ਨੇ ਤਿੰਨ ਦਿਨਾਂ ਦੀ ਹੜਤਾਲ ਕੀਤੀ ਸੀ ਤਾਂ ਦੂਜੇ ਦਿਨ ਹੀ ਜ਼ਿਆਦਾਤਰ ਪੈਟਰੋਲ ਪੰਪ ਸੁੱਕ ਗਏ ਸਨ। ਪੈਟਰੋਲ-ਡੀਜ਼ਲ ਬਠਿੰਡਾ ਸਥਿਤ ਐਸਪੀਸੀਐਲ ਅਤੇ ਇੰਡੀਅਨ ਆਇਲ ਡਿਪੂ ਤੋਂ ਟੈਂਕਰਾਂ ਰਾਹੀਂ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਭੇਜਿਆ ਜਾਂਦਾ ਹੈ।


ਇਹ ਵੀ ਪੜ੍ਹੋ: Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ


ਪਹਿਲਾਂ ਕਾਨੂੰਨ ਕੀ ਸੀ ਅਤੇ ਹੁਣ ਕੀ ਬਦਲਿਆ ਹੈ?
ਦੱਸ ਦੇਈਏ ਕਿ ਮੌਜੂਦਾ ਕਾਨੂੰਨ ਦੇ ਮੁਤਾਬਕ ਜੇਕਰ ਕੋਈ ਟਰੱਕ ਡਰਾਈਵਰ ਕੋਈ ਹਾਦਸਾ ਕਰਦਾ ਹੈ ਤਾਂ ਉਸ 'ਤੇ ਆਈਪੀਸੀ ਦੀ ਧਾਰਾ 279 (ਲਾਪਰਵਾਹੀ ਨਾਲ ਡਰਾਈਵਿੰਗ), 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ 338 (ਜਾਨ ਨੂੰ ਖ਼ਤਰਾ) ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਸ ਅਪਰਾਧ ਵਿੱਚ ਡਰਾਈਵਰ ਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਇੰਨਾ ਹੀ ਨਹੀਂ ਕਿਸੇ ਖਾਸ ਮਾਮਲੇ ਵਿੱਚ ਪੁਲਿਸ ਡਰਾਈਵਰ ਦੇ ਖਿਲਾਫ ਆਈਪੀਸੀ ਦੀ ਧਾਰਾ 302 ਵੀ ਜੋੜਦੀ ਹੈ।


ਨਵੇਂ ਕਾਨੂੰਨ ਤਹਿਤ ਜੇਕਰ ਕੋਈ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਵਿਰੁੱਧ ਧਾਰਾ 104 (2) ਤਹਿਤ ਕੇਸ ਦਰਜ ਕੀਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਉਹ ਪੁਲਿਸ ਜਾਂ ਮੈਜਿਸਟ੍ਰੇਟ ਨੂੰ ਸੂਚਿਤ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨੇ ਸਮੇਤ 10 ਸਾਲ ਦੀ ਸਜ਼ਾ ਭੁਗਤਣੀ ਪਵੇਗੀ।
ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਹੈ ਕਿ ਦੁਰਘਟਨਾ ਹੋਣ 'ਤੇ ਟਰੱਕ ਅਤੇ ਬੱਸ ਡਰਾਈਵਰ ਨੂੰ 10 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ।


ਇਹ ਵੀ ਪੜ੍ਹੋ: कहानी अभी बाक़ी है…