ਬਿਮਲ ਸ਼ਰਮਾ(ਸ੍ਰੀ ਅਨੰਦਪੁਰ ਸਾਹਿਬ)-  ਨੰਗਲ ਦੇ ਨਾਲ ਲੱਗਦੇ ਪਿੰਡ ਪੱਸੀਵਾਲ ਦੇ ਨਜ਼ਦੀਕ ਟਰੱਕ ਪਲਟਣ ਨਾਲ ਪਿੰਡ ਵਾਸੀਆਂ ਵਿੱਚ ਹਲਚਲ ਮਚ ਗਈ। ਦਰਅਸਲ ਟਰੱਕ ਵਿੱਚ ਕਰੀਬ 50 ਮੱਝਾਂ ਸਨ ਤੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਮੱਝਾਂ ਨੂੰ ਬੁਚੜਖਾਨੇ ਲਿਜਾਇਆ ਜਾ ਰਿਹਾ ਸੀ। ਇਹ ਟਰੱਕ ਹਿਮਾਚਲ ਵੱਲੋਂ ਆ ਰਿਹਾ ਸੀ ਤੇ ਨੰਗਲ ਦੇ ਨਜ਼ਦੀਕ ਟਰੱਕ ਪਲਟਣ ਨਾਲ ਕਰੀਬ 20 ਮੱਝਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਆਰੌਪੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ ਜਾਂਦੀ ਹੈ।


ਪੁਲਿਸ ਵੱਲੋਂ ਕੀਤੀ ਗਈ ਕਾਰਵਾਈ


ਯੂ ਪੀ ਨੰਬਰ ਟਰੱਕ ਵਿੱਚ ਤਕਰੀਬਨ 50 ਦੇ ਕਰੀਬ ਮੱਝਾਂ ਲੱਦੀਆਂ ਹੋਈਆਂ ਸਨ ਜਿਨ੍ਹਾਂ ਦੀਆਂ ਲੱਤਾਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ। ਜੋ ਕਿ ਹਿਮਾਚਲ ਤੋਂ ਆ ਰਿਹਾ ਸੀ ਤੇ ਨੰਗਲ ਦੇ ਨੇੜੇ ਪਲਟਣ ਕਾਰਨ 20 ਕਰੀਬ ਮੱਝਾ ਮਰ ਤੇ ਬਾਕੀ ਜਖ਼ਮੀ ਹੋ ਜਾਂਦੀਆਂ ਹਨ। ਪਿੰਡ ਵਾਸੀਆਂ ਦੇ ਧਰਨੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮੱਝਾਂ ਦੀ ਤਸਕਰੀ ਕਰਨ ਵਾਲੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਜਾਂਦਾ ਹੈ।


WATCH LIVE TV