Truck Driver Protest: ਟਰੱਕ ਆਪ੍ਰੇਟਰਾਂ ਵੱਲੋਂ ਦਿੱਲੀ-ਜੰਮੂ ਹਾਈਵੇ ਅਣਮਿੱਥੇ ਸਮੇਂ ਲਈ ਜਾਮ ਕਰਨ ਦਾ ਐਲਾਨ
Truck Driver Protest: ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਪਹਿਲਾਂ ਵੀ ਚੱਕਾ ਜਾਮ ਕਰ ਚੁੱਕੇ ਟਰੱਕ ਅਪ੍ਰੇਟਰਾਂ ਵੱਲੋਂ ਹੁਣ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ।
Truck Driver Protest: ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਪਹਿਲਾਂ ਵੀ ਚੱਕਾ ਜਾਮ ਕਰ ਚੁੱਕੇ ਟਰੱਕ ਅਪ੍ਰੇਟਰਾਂ ਵੱਲੋਂ ਹੁਣ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਟਰੱਕ ਆਪ੍ਰੇਟਰਾਂ ਨੇ 18 ਜਨਵਰੀ ਨੂੰ ਫਿਲੌਰ ਸਤਲੁਜ ਪੁੱਲ ਨਜ਼ਦੀਕ ਦਿੱਲੀ ਜੰਮੂ ਹਾਈਵੇਅ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 18 ਜਨਵਰੀ ਨੂੰ ਧਰਨਾ ਲਗਾਇਆ ਜਾਵੇਗਾ ਅਤੇ ਭਾਜਪਾ ਆਗੂਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਹ ਫ਼ੈਸਲਾ ਇਥੇ ਪ੍ਰੈਸ ਕਾਨਫਰੰਸ ਦੌਰਾਨ ਨਾਰਦਰਨ (ਉੱਤਰੀ) ਟਰੱਕ ਅਪ੍ਰੇਟਰ ਯੂਨੀਅਨ ਵੱਲੋਂ ਲਿਆ ਗਿਆ।
ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਟਰੱਕ ਯੂਨੀਅਨਾਂ ਦਾ ਪਿਛੋਕੜ ਸੰਘਰਸ਼ ਭਰਿਆ ਰਿਹਾ ਹੈ। ਇਹ ਕਾਨੂੰਨ ਡਰਾਈਵਰਾਂ ਉਪਰ ਧੱਕੇਸ਼ਾਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਪੰਜਾਬੀਆਂ ਨੇ ਲੜਿਆ ਸੀ। ਇਸ ਮੌਕੇ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀ ਚੁੱਪ ਉਪਰ ਵੱਡੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨਾਲ ਲੜਨਗੇ। ਉਨ੍ਹਾਂ ਨੇ ਸਰਕਾਰਾਂ ਦੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ।
ਉੱਤਰੀ ਟਰੱਕ ਅਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਕੇਂਦਰ ਵੱਲੋਂ ਬਣਾਇਆ ਕਾਨੂੰਨ ਟਰੱਕ ਅਪ੍ਰੇਟਰ ਵਾਪਸ ਕਰਵਾ ਕੇ ਰਹਿਣਗੇ, ਜਿਸ ਨੂੰ ਲੈ ਕੇ ਪੰਜਾਬ ਵਿੱਚ ਟਰੱਕ ਅਪ੍ਰੇਟਰ 18 ਜਨਵਰੀ ਨੂੰ ਸੂਬੇ ਭਰ 'ਚ ਰੈਲੀਆਂ ਕਰਨਗੇ ਤੇ ਰੋਸ ਵਿਖਾਵਾ ਕਰਨਗੇ। ਇੱਕ ਵੱਡੀ ਰੈਲੀ ਵੀ ਕੀਤੀ ਜਾਵੇਗੀ, ਜਿਸ ਵਿੱਚ ਟਰੈਕਟਰ-ਟਰਾਲੀਆਂ ਤੇ ਟਰੱਕ 500 ਦੇ ਕਰੀਬ ਇਕੱਠੇ ਕਰਕੇ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Success Story: ਕਿਰਾਇਆ ਨਾ ਹੋਣ ਕਰਕੇ ਕੜਾਕੇ ਦੀ ਠੰਡ 'ਚ 65 ਕਿ.ਮੀ. ਸਾਇਕਲ ਚਲਾ ਪੇਪਰ ਦੇਣ ਪਹੁੰਚਿਆ ਨੌਜਵਾਨ
ਭ੍ਰਿਸ਼ਟਾਚਾਰ ਨੂੰ ਰੋਕਣ ਲਈ ਟਰੱਕ ਆਪ੍ਰੇਟਰਾਂ ਲਈ ਇੱਕ ਟੋਲ ਫ੍ਰੀ ਨੰਬਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹੀ ਬੱਚੇ ਬਾਹਰ ਜਾ ਕੇ ਵੱਡੇ-ਵੱਡੇ ਟਰਾਂਸਪੋਰਟਰ ਬਣ ਗਏ ਹਨ। ਪਰ ਪੰਜਾਬ ਵਿੱਚ ਕੋਈ ਵੱਡਾ ਟਰੱਕ ਆਪ੍ਰੇਟਰ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ : Chandigarh School Holiday: 8ਵੀਂ ਜਮਾਤ ਤੱਕ ਚੰਡੀਗੜ੍ਹ 'ਚ ਸਾਰੇ ਸਕੂਲਾਂ 'ਚ ਛੁੱਟੀਆਂ ਦੇ ਵਾਧੇ ਦਾ ਐਲਾਨ