Solar tubewell in Punjab- ਸੌਰ ਊਰਜਾ ਨਾਲ ਚੱਲਣਗੇ ਹੁਣ ਪੰਜਾਬ ’ਚ ਟਿਊਬਵੈੱਲ, ਮਾਨ ਸਰਕਾਰ ਦਾ ਵੱਡਾ ਫ਼ੈਸਲਾ
ਪੰਜਾਬ ਸਰਕਾਰ ਦੁਆਰਾ ਤਕਰੀਬਨ 1 ਲੱਖ ਖੇਤੀ ਟਿਊਬਵੈੱਲਾਂ ਨੂੰ ਸੌਰ ਊਰਜਾ (Solar System) ’ਤੇ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਦੁਆਰਾ ਤਕਰੀਬਨ 1 ਲੱਖ ਖੇਤੀ ਟਿਊਬਵੈੱਲਾਂ ਨੂੰ ਸੌਰ ਊਰਜਾ (Solar System) ’ਤੇ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Aman Arora) ਵਲੋਂ ਦਿੱਤੀ ਗਈ।
ਸਲਾਨਾ 200 ਕਰੋੜ ਰੁਪਏ ਦੀ ਹੋਵੇਗੀ ਬੱਚਤ: ਅਮਨ ਅਰੋੜਾ
ਇਸ ਫ਼ੈਸਲੇ ਸਬੰਧੀ ਬੋਲਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਸਰਕਾਰ (Punjab Government) ਦੇ ਇਸ ਪ੍ਰੋਜੈਕਟ ਨਾਲ ਬਿਜਲੀ ਸਬਸਿਡੀ (Electricity Subsidy) ’ਤੇ ਆਉਂਦੇ ਸਾਲਾਨਾ 200 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜੋ ਆਮ ਲੋਕਾਂ ਦੀ ਭਲਾਈ ’ਤੇ ਖਰਚੇ ਜਾਣਗੇ।
25 ਹਜ਼ਾਰ ਮੋਟਰਾਂ ਲਈ ਹੋਇਆ 54 ਮੈਗਾਵਾਟ ਦਾ ਟੈਂਡਰ
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 25,000 ਮੋਟਰਾਂ ਲਈ 54 ਮੈਗਾਵਾਟ ਦਾ ਟੈਂਡਰ ਕੀਤਾ ਜਾ ਚੁੱਕਾ ਹੈ, ਇਸ ਯੋਜਨਾ ਦਾ ਸਿੱਧਾ ਫ਼ਾਇਦਾ ਕਿਸਾਨਾਂ ਨੂੰ ਹੋਵੇਗਾ।