Turkey and Syria Earthquake news: ਤੁਰਕੀ, ਸੀਰੀਆ `ਚ ਭਿਆਨਕ ਭੂਚਾਲ ਕਰਕੇ 500 ਤੱਕ ਪਹੁੰਚੀ ਮਰਨ ਵਾਲਿਆਂ ਦੀ ਗਿਣਤੀ
ਤੁਰਕੀ `ਚ ਆਏ ਜ਼ਬਰਦਸਤ ਭੂਚਾਲ ਕਰਕੇ ਕਈ ਲੋਕਾਂ ਦੀਆਂ ਮੌਤ ਹੋਣ ਤੋਂ ਬਾਅਦ ਦੁਨੀਆ ਭਰ ਤੋਂ ਸੋਗ ਪ੍ਰਗਟਾਇਆ ਗਿਆ।
Turkey and Syria Earthquake death toll news: ਸੋਮਵਾਰ ਤੜਕੇ ਦੱਖਣੀ ਤੁਰਕੀ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਕਰਕੇ ਨੇੜਲੇ ਖੇਤਰਾਂ ਦੇ ਨਾਲ-ਨਾਲ ਸੀਰੀਆ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਵੱਲੋਂ ਦੇਸ਼ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਤੁਰਕੀ ਵਿੱਚ ਘੱਟੋ-ਘੱਟ 284 ਲੋਕ ਮਾਰੇ ਗਏ ਅਤੇ ਕਰੀਬ 2,300 ਲੋਕ ਜ਼ਖਮੀ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਤੁਰਕੀ ਦੇ 10 ਸ਼ਹਿਰਾਂ ਵਿੱਚ 1,700 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੀਰੀਆ ਵਿੱਚ, ਘੱਟੋ-ਘੱਟ 237 ਲੋਕ ਮਾਰੇ ਗਏ ਅਤੇ 639 ਜ਼ਖਮੀ ਹੋਏ।
ਦੱਸਣਯੋਗ ਹੈ ਕਿ ਇਹ ਭੂਚਾਲ ਤੁਰਕੀ ਵਿੱਚ ਇੱਕ ਸਦੀ ਤੋਂ ਵੱਧ ਦੇ ਸਮੇਂ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ ਅਤੇ ਇਸ ਕਰਕੇ ਇਸਨੇ ਪੂਰੇ ਖੇਤਰ ਵਿੱਚ ਕੰਬਣੀ ਪੈਦਾ ਕੀਤੀ, ਇਮਾਰਤਾਂ ਢਹਿ ਗਈਆਂ, ਅਤੇ ਲੋਕਾਂ ਨੂੰ ਗਲੀਆਂ ਵਿੱਚ ਭੱਜਣ ਲਈ ਮਜਬੂਰ ਕੀਤਾ।
ਤੁਰਕੀ 'ਚ ਆਏ ਜ਼ਬਰਦਸਤ ਭੂਚਾਲ ਕਰਕੇ ਕਈ ਲੋਕਾਂ ਦੀਆਂ ਮੌਤ ਹੋਣ ਤੋਂ ਬਾਅਦ ਦੁਨੀਆ ਭਰ ਤੋਂ ਸੋਗ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵਿੱਟਰ 'ਤੇ ਤੁਰਕੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਆਏ ਜ਼ਬਰਦਸਤ ਭੂਚਾਲ 'ਚ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟਾਇਆ ਗਿਆ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਨੇ ਅਧਿਆਪਕ ਦਾ ਕੁਮੈਂਟ ਪੜ੍ਹ ਸੋਸ਼ਲ ਮੀਡੀਆ 'ਤੇ ਕਿਵੇਂ ਲਗਾਈ 'ਕਲਾਸ'?
ਉਨ੍ਹਾਂ ਕਿਹਾ ਕਿ "ਤੁਰਕੀ ਵਿੱਚ ਭੂਚਾਲ ਕਰਕੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ ਹੈ ਅਤੇ ਜਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਭਾਰਤ ਤੁਰਕੀ ਦੇ ਲੋਕਾਂ ਨਾਲ ਏਕਤਾ ਵਿੱਚ ਖੜ੍ਹਾ ਹੈ ਅਤੇ ਇਸ ਦੁੱਖ ਦੇ ਸਮੇਂ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।"
ਇਸਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਵੱਲੋਂ ਟਵਿੱਟਰ 'ਤੇ ਕਿਹਾ ਗਿਆ ਕਿ ਭੂਚਾਲ ਨਾਲ ਪ੍ਰਭਾਵਿਤ ਇਲਾਕਿਆਂ 'ਚ ਖੋਜ ਅਤੇ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਵਾਦਾਂ 'ਚ ਫਰੀਦਕੋਟ ਜੇਲ੍ਹ! ਮੂਸੇਵਾਲਾ ਕਤਲ ਕੇਸ 'ਚ ਬੰਦ ਖ਼ੌਫ਼ਨਾਕ ਗੈਂਗਸਟਰ ਕੋਲੋਂ ਮਿਲੀ ਇਹ ਚੀਜ਼
(For more news apart from death toll in Turkey and Syria Earthquake, stay tuned to Zee PHH)